Jalandhar ਦਾ ਨੌਜਵਾਨ ਸਰਹੱਦ ਪਾਰ ਕਰ ਕੇ ਪੁੱਜਾ Pakistan, ਪਾਕਿਸਤਾਨੀ ਰੇਂਜਰਾਂ ਨੇ ਕੀਤਾ ਗ੍ਰਿਫ਼ਤਾਰ

ਜਲੰਧਰ ਲਾਗਲੇ ਪਿੰਡ ਦਾ ਇੱਕ ਨੌਜਵਾਨ ਸਰਹੱਦ ਪਾਰ ਕਰ ਕੇ ਪਾਕਿਸਤਾਨ ਪੁੱਜ ਗਿਆ ਹੈ। ਇਸ ਨੌਜਵਾਨ ਦੀ ਸ਼ਨਾਖ਼ਤ ਸ਼ਰਨਦੀਪ ਸਿੰਘ ਵਜੋਂ ਹੋਈ ਹੈ। ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਸਰਹੱਦ ਦੇ ਉਸ ਪਾਰ ਤੁਰੰਤ ਗ੍ਰਿਫ਼ਤਾਰ ਕਰ ਲਿਆ।

Update: 2025-12-24 08:14 GMT

ਨਿਊਂ ਚੰਡੀਗੜ੍ਹ੍ਵ : ਜਲੰਧਰ ਲਾਗਲੇ ਪਿੰਡ ਦਾ ਇੱਕ ਨੌਜਵਾਨ ਸਰਹੱਦ ਪਾਰ ਕਰ ਕੇ ਪਾਕਿਸਤਾਨ ਪੁੱਜ ਗਿਆ ਹੈ। ਇਸ ਨੌਜਵਾਨ ਦੀ ਸ਼ਨਾਖ਼ਤ ਸ਼ਰਨਦੀਪ ਸਿੰਘ ਵਜੋਂ ਹੋਈ ਹੈ। ਪਾਕਿਸਤਾਨੀ ਰੇਂਜਰਾਂ ਨੇ ਉਸ ਨੂੰ ਸਰਹੱਦ ਦੇ ਉਸ ਪਾਰ ਤੁਰੰਤ ਗ੍ਰਿਫ਼ਤਾਰ ਕਰ ਲਿਆ।



ਸ਼ਰਨਦੀਪ ਸਿੰਘ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ। ਉਹ ਜਲੰਧਰ ਲਾਗਲੇ ਪਿੰਡ ਭੋਏਪੁਰ ਦਾ ਰਹਿਣ ਵਾਲ਼ਾ ਹੈ। ਜਦੋਂ ਪਾਕਿਸਤਾਨੀ ਰੇਂਜਰਾਂ ਨੇ ਉਸ ਦੀ ਗ੍ਰਿਫ਼ਤਾਰੀ ਦੀ ਤਸਵੀਰ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ, ਤਦ ਜਾ ਕੇ ਜਲੰਧਰ ਦੇ ਕੁਝ ਨੌਜਵਾਨਾਂ ਨੇ ਉਸ ਦੀ ਸ਼ਨਾਖ਼ਤ ਕਰ ਕੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।



ਸ਼ਰਨਦੀਪ ਸਿੰਘ ਆਖ਼ਰ ਪਾਕਿਸਤਾਨ ਕਿਵੇਂ ਪਹੁੰਚ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ਼ ਸਕੀ। ਉਂਝ ਪਾਕਿਸਤਾਨੀ ਫ਼ੌਜ ਨੇ ਰਸਮੀ ਤੌਰ ਉਤੇ ਭਾਰਤ ਸਰਕਾਰ ਨੂੰ ਸ਼ਰਨਦੀਪ ਸਿੰਘ ਦੀ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦੇ ਦਿੱਤੀ ਹੈ।

Tags:    

Similar News