ਖੁਸ਼ਖਬਰੀ, ਸਰਕਾਰ ਨੇ 50 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਭਰਤੀ ਕੀਤੀ ਜਾਰੀ
ਸਰਕਾਰ ਵੱਲੋਂ 35 ਹਜ਼ਾਰ ਅਸਾਮੀਆਂ ਡਾਕ ਵਿਭਾਗ ਲਈ ਜਾਰੀ ਕੀਤੀਆਂ ਗਈਆਂ ਨੇ ਅਤੇ 6000 ਅਸਾਮੀਆਂ HSSC (ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ) ਦੀ ਭਰਤੀ ਲਈ ਐਲਾਨੀਆਂ ਗਈਆਂ ਨੇ ।
ਦਿੱਲੀ : ਸਰਕਾਰ ਵੱਲ਼ੋਂ 50 ਹਜ਼ਾਰ ਦੇ ਕਰੀਬ ਅਸਾਮੀਆਂ ਜਾਰੀ ਕੀਤੀਆਂ ਗਈਆਂ ਨੇ ਜੋ ਕਿ 25 ਜੂਨ ਤੋਂ ਸ਼ੁਰੂ ਹੋਈਆਂ ਨੇ । ਦੱਸਦਈਏ ਕਿ ਸਰਕਾਰ ਵੱਲ਼ੋਂ 35 ਹਜ਼ਾਰ ਅਸਾਮੀਆਂ ਡਾਕ ਵਿਭਾਗ ਲਈ ਜਾਰੀ ਕੀਤੀਆਂ ਗਈਆਂ ਨੇ । ਇਹ ਅਸਾਮੀ ਡਾਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ https://indiapostgdsonline.gov.in/ ‘ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਜਾਣਕਾਰੀ ਅਨੁਸਾਰ ਉਮੀਦਵਾਰਾਂ ਦੀ ਚੋਣ ਮੈਰਿਟ ਦੇ ਆਧਾਰ ‘ਤੇ ਕੀਤੀ ਜਾਵੇਗੀ । ਇਸ ਲਈ 18 ਤੋਂ 40 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਨੇ । ਇਸ ਤੋਂ ਇਲਾਵਾ 6000 ਅਸਾਮੀਆਂ HSSC (ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ) ਦੀ ਭਰਤੀ ਲਈ ਐਲਾਨੀਆਂ ਗਈਆਂ ਨੇ । ਇਸ ਅਸਾਮੀ ਲਈ ਉਮਰ 18 ਤੋਂ 25 ਸਾਲ ਚਾਹੀਦੀ ਹੈ । ਇਸ ਸਬੰਧੀ ਜ਼ਿਆਦਾ ਜਾਣਕਾਰੀ ਲਈ ਤੁਸੀਂ https://hssc.gov.in/ ‘ਤੇ ਜਾ ਸਕਦੇ ਹੋ ।
ਗ੍ਰੈਜੂਏਟਸ ਲਈ BPS (ਇੰਸਟੀਚਿਊਟ ਆਫ ਬੈਂਕਿੰਗ ਪਰਸਨਲ ਸਿਲੈਕਸ਼ਨ) 'ਚ 6128 ਅਸਾਮੀਆਂ ਲਈ ਭਰਤੀ ਜਾਰੀ ਕੀਤੀ ਗਈ ਹੈ, ਜਾਣਕਾਰੀ ਅਨੁਸਾਰ ਇਸ ਅਸਾਮੀ ਲਈ ਚੁਣੇ ਗਏ ਉਮੀਦਵਾਰਾਂ ਦੀ ਤਨਖਾਹ 45 ਹਜ਼ਾਰ ਤੋਂ ਉੱਪਰ ਹੋ ਸਕਦੀ ਹੈ । ਜ਼ਿਆਦਾ ਜਾਣਕਾਰੀ ਲਈ ਤੁਸੀਂ https://ibpsonline.ibps.in/ ‘ਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ ।