ਮਰਹੂਮ Gurdeep Singh Bhaini ਦੀ ਨਮਿਤ ਅੰਤਿਮ ਅਰਦਾਸ, ਵੱਖ-ਵੱਖ ਆਗੂਆਂ ਨੇ ਭੇਟ ਕੀਤੀ ਸ਼ਰਧਾਂਜ਼ਲੀ

ਪੰਜਾਬ ਦੀ ਰਾਜਨੀਤੀ ਦੇ ਉੱਚੇ ਆਦਰ ਅਤੇ ਇਮਾਨਦਾਰੀ ਦੇ ਪ੍ਰਤੀਕ, ਸਰਦਾਰ ਗੁਰਦੀਪ ਸਿੰਘ ਭੈਣੀ ਜੋ ਪਿਛਲੇ ਦਿਨੀਂ 12 ਜਨਵਰੀ ਨੂੰ ਇਸ ਫਾਨੀ ਸੰਸਾਰ ਨੂੰ ਅਲਵੀਦਾ ਆਖ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਵਿਰਾਜੇ ਸਨ

Update: 2026-01-24 07:47 GMT

ਲੁਧਿਆਣਾ : (ਪਰਵਿੰਦਰ ਕੁਮਾਰ) ਪੰਜਾਬ ਦੀ ਰਾਜਨੀਤੀ ਦੇ ਉੱਚੇ ਆਦਰ ਅਤੇ ਇਮਾਨਦਾਰੀ ਦੇ ਪ੍ਰਤੀਕ, ਸਰਦਾਰ ਗੁਰਦੀਪ ਸਿੰਘ ਭੈਣੀ ਜੋ ਪਿਛਲੇ ਦਿਨੀਂ 12 ਜਨਵਰੀ ਨੂੰ ਇਸ ਫਾਨੀ ਸੰਸਾਰ ਨੂੰ ਅਲਵੀਦਾ ਆਖ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਵਿਰਾਜੇ ਸਨ। ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਲੁਧਿਆਣਾ ਦੇ ਹਲਕਾ ਜਗਰਾਓਂ ਦੇ ਪਿੰਡ ਭੈਣੀ ਅਰਾਈਆਂ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ।


ਭੋਗ ਸਮਾਗਮ ਦੌਰਾਨ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ, ਜਗਮੀਤ ਸਿੰਘ ਬਰਾੜ, ਸੁਖਪਾਲ ਸਿੰਘ ਖਹਿਰਾ ਸਣੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਸਭਾ ਸਪੀਕਰ ਚਰਨਜੀਤ ਸਿੰਘ ਅਟਵਾਲ ਅਤੇ ਹੋਰ ਦਿਗੱਜ ਲੀਡਰਾਂ ਨੇ ਸ਼ਰਧਾਂਜਲੀ ਭੇਂਟ ਕੀਤੀ।

ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆ ਸਰਦਾਰ ਭੈਣੀ ਜੀ ਦੀ ਵੱਡੀ ਸਪੁੱਤਰੀ ਨੇ ਦੱਸਿਆ ਕਿ ਬਚਪਨ ਵਿੱਚ ਹੀ ਗੁਰਦੀਪ ਸਿੰਘ ਭੈਣੀ ਜੀ ਦੇ ਸਿਰ ਤੋਂ ਪਿਤਾ ਹਰਨਾਮ ਸਿੰਘ ਤੂਰ ਦਾ ਸਾਇਆ ਉੱਠ ਗਿਆ। 1947 ਦੀ ਵੰਡ ਸਮੇਂ ਉਹ ਸਿਰਫ 13 ਸਾਲ ਦੇ ਸਨ ਜਦੋਂ ਮਾਤਾ ਬਚਨ ਕੌਰ ਜੀ ਤੇ ਦੋ ਵੱਡੇ ਭਰਾਵਾਂ ਨਾਲ ਪਾਕਿਸਤਾਨ ਤੋਂ ਭਾਰਤ ਆਏ ਅਤੇ ਸਿੱਧਵਾਂ ਬੇਟ ਨੇੜਲੇ ਪਿੰਡ ਭੈਣੀ ਅਰਾਈਆਂ ਆ ਵਸੇ।


ਮੁਸ਼ਕਿਲ ਹਲਾਤਾਂ ਨਾਲ ਅਣਥੱਕ ਮਿਹਨਤ ਦੇ ਨਾਲ ਗੁਰਦੀਪ ਸਿੰਘ ਭੈਣੀ ਚੰਗੀ ਪੜਾਈ ਕਰਕੇ ਪਟਵਾਰੀ ਦੀ ਨੌਕਰੀ ਲੱਗ ਗਏ। ਉਹਨਾਂ ਦੀ ਸਾਦਗੀ ਤੇ ਦ੍ਰਿੜ ਇੱਛਾ ਸ਼ਕਤੀ ਦਾ ਪ੍ਰਤੀਕ ਇਹ ਸੀ ਕਿ ਉਹ ਆਪਣੇ ਪਿੰਡ ਤੋਂ ਭੈਣੀ ਸਾਹਿਬ ਤੱਕ ਸਾਇਕਲ ਉੱਤੇ ਹੀ ਜਾਂਦੇ ਸਨ।ਉਨ੍ਹਾਂ ਦੇ ਦੋ ਪੁੱਤਰ ਹਨ, ਮੇਜਰ ਸਿੰਘ ਭੈਣੀ, ਜੋ ਕਾਂਗਰਸ ਪਾਰਟੀ ਨਾਲ ਰਾਜਨੀਤੀ ਵਿੱਚ ਸਰਗਰਮ ਹਨ ਅਤੇ ਦਾਖਾ ਵਿਧਾਨ ਸਭਾ ਹਲਕੇ ਤੋਂ ਚੋਣਾਂ ਲੜ ਚੁੱਕੇ ਹਨ। ਸੁਖਦੇਵ ਸਿੰਘ ਤੂਰ ਕੈਨੇਡਾ ਵਿੱਚ ਇੱਕ ਪ੍ਰਮੁੱਖ ਕਾਰੋਬਾਰੀ ਹਨ।

ਇਸ ਤੋਂ ਇਲਾਵਾ ਤਮਾਮ ਵੱਡੇ ਸਿਆਸੀ ਲੀਡਰਾਂ ਨੇ ਵੀ ਸੰਬੋਧਨ ਕਰਦਿਆ ਜਿਥੇ ਮਰਹੂਮ ਗੁਰਦੀਪ ਸਿੰਘ ਭੈਣੀ ਨੂੰ ਦਰਵੇਸ਼ ਤੇ ਬੇਦਾਗ ਸਿਆਸਤਦਾਨ ਦੱਸਿਆ।ਜਿਨ੍ਹਾਂ ਵੱਲੋਂ ਵਿਧਾਇਕ ਰਹਿੰਦੇ ਆਪਣੇ ਹਲਕੇ ’ਚ ਕਰਵਾਏ ਗਏ ਕਾਰਜਾਂ ਦੀ ਸ਼ਲਾਘਾ ਕੀਤੀ। ਭੋਗ ਸਮਾਗਮ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਭੈਣੀ ਪਰਿਵਾਰ ਨਾਲ ਮਿਲਕੇ ਹਮਦਰਦੀ ਦਾ ਪ੍ਰਗਟਾਵਾ ਕੀਤਾ।ਵਾਪਸ ਜਾਣ ਤੋਂ ਪਹਿਲਾਂ ਉਨ੍ਹਾਂ ਮਰਹੂਮ ਭੈਣੀ ਦੇ ਪੁੱਤਰ ਤੇ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦੀ ਟਿਕਟ ’ਤੇ ਵਿਧਾਨ ਸਭਾ ਚੋਣ ਲੜ ਚੁੱਕੇ ਮੇਜਰ ਸਿੰਘ ਭੈਣੀ ਤੇ ਪਰਿਵਾਰ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ।

ਕਾਬਲੇਜ਼ਿਕਰ ਹੈ ਕਿ ਮਰਹੂਮ ਗੁਰਦੀਪ ਸਿੰਘ ਭੈਣੀ ਨੇ ਸਰਪੰਚ ਵਜੋਂ ਆਪਣੇ ਸਿਆਸੀ ਕਰੀਅਰ ਦੀ ਸ਼ਰੁਆਤ ਕੀਤੀ। 1985 ਵਿੱਚ ਉਹਨਾਂ ਨੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜੀਆਂ ਸਨ। ਸੁਰਜੀਤ ਸਿੰਘ ਬਰਨਾਲਾ ਸਰਕਾਰ ਦੌਰਾਨ ਉਹਨਾਂ ਨੂੰ ਟੀਯੂਵੀ ਕਾਰਪੋਰੇਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਉਹਨਾਂ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕ ਵਜੋਂ ਨੁਮਾਇੰਦਗੀ ਕੀਤੀ ਅਤੇ ਬਾਅਦ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਕੇ ਵਿਧਾਨ ਸਭਾ ਵਿੱਚ ਵਾਪਿਸ ਆਏ।


ਇਸ ਮਗਰੋਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਤੇ ਜਗਰਾਉਂ ਤੋਂ ਵਿਧਾਇਕ ਵੀ ਚੁਣੇ ਗਏ। ਕਈ ਸਾਲਾਂ ਬਾਅਦ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸ ਵੱਲੋਂ ਚੋਂਣ ਲੜ ਕੇ ਉਹ ਦੂਜੇ ਵਾਰ ਜਗਰਾਊਂ ਦੇ ਵਿਧਾਇਕ ਬਏ ਸਨ। ਉਨ੍ਹਾਂ ਦੇ ਰਾਜਨੀਤਿਕ ਕਰੀਅਰ ਵਿੱਚ ਇੱਕ ਮਹੱਤਵਪੂਰਨ ਮੋੜ 2007 ਵਿੱਚ ਆਇਆ, ਜਦੋਂ ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਅਤੇ ਆਪਣੇ ਵਿਰੋਧੀ ਭਾਗ ਸਿੰਘ ਮੱਲਣ ਨੂੰ ਹਰਾਇਆ। ਉਹ ਜਗਰਾਉਂ ਅਤੇ ਦਾਖਾ ਵਿਧਾਨ ਸਭਾ ਹਲਕਿਆਂ ਵਿੱਚ ਇੱਕ ਮਜ਼ਬੂਤ ਸਮਰਥਨ ਅਧਾਰ ਵਾਲੇ ਨੇਤਾ ਵਜੋਂ ਜਾਣੇ ਜਾਂਦੇ ਸਨ।

Tags:    

Similar News