ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਤੇ ਚੁੱਕੇ ਸਵਾਲ
ਨਾਭਾ ਵਿਖੇ ਬੀਜੇਪੀ ਦੇ ਮਹਾ ਮੰਤਰੀ ਗੌਰਵ ਜਲੋਟਾ ਦੇ ਘਰ ਪਹੁੰਚੇ, ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਤੇ ਚੁੱਕੇ ਸਵਾਲ ਕਿਹਾ ਕਿ ਇੰਨੇ ਵੱਡੇ ਅਫਸਰ ਤੋਂ ਇਹ ਉਮੀਦ ਨਹੀਂ ਸੀ ਜੋਂ ਭੁੱਲਰ ਦੀ ਗ੍ਰਿਫਤਾਰੀ ਹੋਈ ਹੈ ਵਧੀਆ ਹੀ ਹੋਏ ਹੈ।
ਨਾਭਾ (ਗੁਰਪਿਆਰ ਸਿੰਘ) : ਨਾਭਾ ਵਿਖੇ ਬੀਜੇਪੀ ਦੇ ਮਹਾ ਮੰਤਰੀ ਗੌਰਵ ਜਲੋਟਾ ਦੇ ਘਰ ਪਹੁੰਚੇ, ਸਾਬਕਾ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪਰਨੀਤ ਕੌਰ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਤੇ ਚੁੱਕੇ ਸਵਾਲ ਕਿਹਾ ਕਿ ਇੰਨੇ ਵੱਡੇ ਅਫਸਰ ਤੋਂ ਇਹ ਉਮੀਦ ਨਹੀਂ ਸੀ ਜੋਂ ਭੁੱਲਰ ਦੀ ਗ੍ਰਿਫਤਾਰੀ ਹੋਈ ਹੈ ਵਧੀਆ ਹੀ ਹੋਏ ਹੈ। ਇਸ ਦੇ ਨਾਲ ਅੱਛਾ ਹੀ ਹੋਇਆ ਅਤੇ ਇਹ ਦੂਜਿਆਂ ਨੂੰ ਵੀ ਇੱਕ ਸਬਕ ਹੋ ਜਾਏਗਾ ਕਿ ਜਿਹੜਾ ਭਰਿਸ਼ਟਾਚਾਰ ਚੱਲ ਰਿਹਾ ਉਹਨੂੰ ਥੋੜੇ ਜਿਹੇ ਡਰ ਦੇ ਨਾਲ ਕੰਮ ਕਰਨਾ ਪਵੇਗਾ।
ਤਰਨਤਾਰਨ ਜਿਮਨੀ ਚੋਣ ਤੇ ਪਰਨੀਤ ਕੌਰ ਨੇ ਕਿਹਾ ਕਿ ਸਾਰੀਆਂ ਹੀ ਪਾਰਟੀਆਂ ਆਪਣਾ ਆਪਣਾ ਜਿੱਤਦਾ ਦਾਅਵਾ ਕਰ ਰਹੀਆਂ ਨੇ, ਜੋ ਲੋਕਾਂ ਦਾ ਫਤਵਾ ਕਿਸ ਪਾਰਟੀ ਵੱਲੋਂ ਹੋਵੇਗਾ ਉਹੀ ਜਿੱਤ ਪ੍ਰਾਪਤ ਕਰੇਗਾ। ਉਹਨਾਂ ਕਿਹਾ ਕਿ ਹੜ ਪੀੜਤਾਂ ਲਈ ਬੀਜੇਪੀ ਵੱਲੋਂ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਇਆ, ਹੁਣ ਪਿੰਡਾਂ ਵਿੱਚ ਵੀ ਬੀਜੇਪੀ ਦੇ ਨਾਲ ਲੋਕ ਖੜੇ ਹਨ।
ਕਾਂਗਰਸ ਪਾਰਟੀ ਵੱਲੋਂ "ਵੋਟ ਚੋਰੀ" ਤੇ ਪਰਨੀਤ ਕੌਰ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਕਈ ਸੂਬਿਆਂ ਵਿੱਚ ਹੈ। ਜੇਕਰ ਵੋਟ ਚੋਰੀ ਹੁੰਦੀ ਤਾਂ ਕਾਂਗਰਸ ਪਾਰਟੀ ਦੀ ਸਰਕਾਰ ਆਈ ਹੈ ਸਾਰਾ ਕੁਝ ਤੇ ਇਲੈਕਸ਼ਨ ਕਮਿਸ਼ਨ ਬਿਲਕੁਲ ਇੰਡੀਪੈਂਡੈਂਟ ਹੁੰਦਾ ਹੈ ਜੇਕਰ ਇਹਨਾਂ ਨੇ ਵੋਟ ਚੋਰੀ ਜੀ ਦੇਖੋ ਇਲਜ਼ਾਮ ਲਗਾਏ ਹਨ ਉਹਨਾਂ ਵੱਲੋਂ ਇਲੈਕਸ਼ਨ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਥਾਣੇ ਅਤੇ ਐਫੀਡੈਪਟਰ ਦੇਣਾ ਸੀ ਤਾਂ ਜੋ ਉਹਨਾਂ ਤੇ ਕਾਰਵਾਈ ਹੁੰਦੀ, ਪਰ ਇਹ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।