ਬੇਹੱਦ ਦੁਖਦਾਈ ਖਬਰ, ਪਿੰਡ ਸਹਿਮ ਦੇ 25 ਸਾਲਾਂ ਪੰਜਾਬੀ ਨੌਜਵਾਨ ਦੀ ਇਟਲੀ ਵਿਖੇ ਸੜਕ ਹਾਦਸੇ ‘ਚ ਮੌਤ

Update: 2025-11-01 12:23 GMT

ਇਟਲੀ : ਰੋਜ਼ੀ ਰੋਟੀ ਤੇ ਚੰਗੇਰੇ ਭਵਿੱਖ ਦੇ ਲਈ ਸੁਪਨੇ ਸਿਰਜ ਕੇ ਇਟਲੀ ਵਿਖੇ ਗਏ 25 ਸਾਲ ਦੇ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਅਤੇ ਮ੍ਰਿਤਕ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਸੰਘਾ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜਿਲ੍ਹਾ ਜਲੰਧਰ ਦੇ ਪਿੰਡ ਸਹਿਮ ਦਾ ਨਿਵਾਸੀ ਹੈ।


ਸੁਖਬੀਰ ਸਿੰਘ ਇਟਲੀ ਦੇ ਸ਼ਹਿਰ ਰੀਬਲਤਾਨਾ ਵਿਖੇ ਕੰਮ ਤੋਂ ਸਾਈਕਲ ਤੇ ਆਪਣੇ ਘਰ ਜਾ ਰਿਹਾ ਸੀ ਪਿੱਛੇ ਤੋਂ ਆ ਰਹੀ ਤੇਜ਼ ਰਫਤਾਰ ਗੱਡੀ ਨੇ ਉਸਨੂੰ ਫੇਟ ਮਾਰ ਦਿੱਤੀ ਜਿਸ ਉਪਰੰਤ ਨੌਜਵਾਨ ਦੀ ਮੋਕੇ ’ਤੇ ਮੌਤ ਹੋ ਗਈ।

ਹਾਦਸੇ ਵਾਲੀ ਗੱਡੀ ਦੇ ਡਰਾਈਵਰ ਨੇ ਆਪਣੇ-ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ, ਉਸ ਦੀ ਸਰਾਬ ਪੀਤੀ ਦੱਸੀ ਜਾ ਰਹੀ ਹੈ। ਮ੍ਰਿਤਕ 6 ਸਾਲ ਪਹਿਲਾ 2019 ਵਿੱਚ ਇਟਲੀ ਗਿਆ ਸੀ ਅਤੇ ਹੁਣ ਕੁੱਝ ਸਮੇਂ ਤੱਕ ਪੇਪਰ ਆਦਿ ਮਿਲਣ ਉਪਰੰਤ ਵਤਨ ਆਉਣ ਦਾ ਇਰਾਦਾ ਰੱਖਦਾ ਸੀ।


ਅਭਾਗਾ ਮ੍ਰਿਤਕ ਸੁਖਬੀਰ ਸਿੰਘ ਮਾਪਿਆਂ ਦਾ ਇਕਲੋਤਾ ਪੁੱਤਰ ਸੀ। ਮ੍ਰਿਤਕ ਦੀ ਦੇਹ 3 ਨਵੰਬਰ ਨੂੰ ਪੰਜਾਬ ਪਹੁੰਚੇਗੀ ਜਿਸ ਉਪਰੰਤ ਉਸਦੇ ਜੱਦੀ ਪਿੰਡ ਸਹਿਮ ਵਿਖੇ ਉਸਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

Tags:    

Similar News