ਪੰਜਾਬ ’ਚ ਬਿਜਲੀ ਦਰਾਂ ਮਹਿੰਗੀਆਂ ਹੋਈਆਂ, ਦੇਖੋ ਕਿੰਨੇ ਰੁਪਏ ਹੋਈ ਬਿਜਲੀ ਯੂਨਿਟ
ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਬਿਜਲੀ ਦੀਆਂ ਦਰਾਂ ਮਹਿੰਗੀਆਂ ਹੋ ਗਈਆਂ ਹਨ। ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2024-25 ਲਈ ਨਵੇਂ ਟੈਰਿਫ ਚਾਰਜ ਤੈਅ ਕੀਤੇ ਗਏ ਹਨ, ਪਰ ਆਮ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਦੇ ਲਈ 300 ਯੂਨਿਟ ਮੁਫ਼ਤ ਵਾਲੀ ਸਹੂਲਤ ਓਵੇਂ ਜਿਵੇਂ ਜਾਰੀ ਰਹੇਗੀ।
ਚੰਡੀਗੜ੍ਹ (ਸ਼ਾਹ) : ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਬਿਜਲੀ ਦੀਆਂ ਦਰਾਂ ਮਹਿੰਗੀਆਂ ਹੋ ਗਈਆਂ ਹਨ। ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2024-25 ਲਈ ਨਵੇਂ ਟੈਰਿਫ ਚਾਰਜ ਤੈਅ ਕੀਤੇ ਗਏ ਹਨ, ਪਰ ਆਮ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਉਨ੍ਹਾਂ ਦੇ ਲਈ 300 ਯੂਨਿਟ ਮੁਫ਼ਤ ਵਾਲੀ ਸਹੂਲਤ ਓਵੇਂ ਜਿਵੇਂ ਜਾਰੀ ਰਹੇਗੀ।
ਨਵੀਂਆਂ ਦਰਾਂ ਦੇ ਅਨੁਸਾਰ ਘਰੇਲੂ ਦਰਾਂ ਵਿਚ 10 ਤੋਂ 12 ਪੈਸੇ ਪ੍ਰਤੀ ਯੂਨਿਟ ਅਤੇ ਉਦਯੋਗਿਕ ਲਈ 15 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਟਿਊਬਵੈਲ ਕੁਨੈਕਸ਼ਨ ਲਈ ਬਿਜਲੀ ਦਰਾਂ ਵਿਚ ਵੀ 15 ਪੈਸੇ ਵਧਾਏ ਗਏ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ 16 ਜੂਨ ਤੋਂ ਲਾਗੂ ਹੋਣਗੇ ਅਤੇ ਇਕ ਸਾਲ ਲਈ ਰਹਿਣਗੇ।
ਜ਼ਿਕਰ ਏ ਖ਼ਾਸ ਹੈ ਕਿ ਪੰਜਾਬ ਸਰਕਾਰ ਦੀ ਯੋਜਨਾ ਮੁਤਾਬਕ ਪੰਜਾਬ ਵਿਚ ਹਰ ਪਰਿਵਾਰ ਨੂੰ ਇਕ ਮਹੀਨੇ ਵਿਚ 300 ਯੂਨਿਟ ਤੇ ਦੋ ਮਹੀਨਿਆਂ ਵਿਚ 600 ਯੂਨਿਟ ਮੁਫ਼ਤ ਬਿਜਲੀ ਮਿਲਦੀ ਹੈ ਪਰ ਜੇਕਰ ਕੋਈ ਪਰਿਵਾਰ 600 ਯੂਨਿਟ ਤੋਂ ਵੱਧ ਬਿਜਲੀ ਦੀ ਖਪਤ ਕਰਦਾ ਹੈ ਤਾਂ ਉਸ ਕੋਲੋਂ ਪੂਰਾ ਬਿਲ ਵਸੂਲਿਆ ਜਾਂਦਾ ਹੈ। ਅਜਿਹੇ ਵਿਚ ਖ਼ਪਤਕਾਰਾਂ ਨੂੰ ਬਿਜਲੀ ਦੇ ਰੇਟ ਵਧਣ ਕਾਰਨ ਹੁਣ ਅਜਿਹੇ ਲੋਕਾਂ ਨੂੰ ਵਧੀ ਹੋਈ ਦਰ ਦੇ ਅਨੁਸਾਰ ਬਿਲ ਭੁਗਤਾਨ ਕਰਨਾ ਪਵੇਗਾ। ਨਵੇਂ ਰੇਟਾਂ ਮੁਤਾਬਕ ਹੁਣ ਹਰ ਪਰਿਵਾਰ ਨੂੰ 30 ਤੋਂ 40 ਰੁਪਏ ਜ਼ਿਆਦਾ ਦੇਣੇ ਪੈਣਗੇ।
ਦੱਸ ਦਈਏ ਕਿ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਘਰੇਲੂ ਸ਼੍ਰੇਣੀ ਵਿਚ 7 ਕਿਲੋਵਾਟ ਤੋਂ 50 ਕਿਲੋਵਾਟ ਤੱਕ ਕੋਈ ਵਾਧਾ ਨਹੀਂ ਕੀਤਾ ਗਿਆ ਕਿਉਂਕਿ ਜ਼ਿਆਦਾਤਰ ਮੱਧ ਵਰਗ ਅਤੇ ਉਚ ਵਰਗ ਇਸੇ ਕੈਟਾਗਿਰੀ ਵਿਚ ਆਉਂਦੇ ਹਨ, ਜੋ ਪਹਿਲਾਂ ਹੀ 5 ਰੁਪਏ 34 ਪੈਸੇ ਤੋਂ 7 ਰੁਪਏ 75 ਪੈਸੇ ਪ੍ਰਤੀ ਯੂਨਿਟ ਅਦਾ ਕਰ ਰਹੇ ਹਨ। ਜੇਕਰ ਇਸ ਵਿਚ ਸਾਰੇ ਟੈਕਸ ਸ਼ਾਮਲ ਕਰ ਦਿੱਤੇ ਜਾਣ ਤਾਂ ਇਸ ਯੂਨਿਟ ਦੀ ਕੀਮਤ ਕਰੀਬ 10 ਰੁਪਏ ਬਣਦੀ ਹੈ। ਇਸ ਦੇ ਨਾਲ ਹੀ ਗ਼ੈਰ-ਰਿਹਾਇਸ਼ੀ ਸਪਲਾਈ ਦੇ ਰੇਟਾਂ ਵਿਚ ਵੀ ਕੋਈ ਵਾਧਾ ਨਹੀਂ ਕੀਤਾ ਗਿਆ।