ਕੁਵੈਤ ਹਾਦਸੇ ’ਚ ਹੁਸ਼ਿਆਰਪੁਰ ਦੇ ਹਿੰਮਤ ਰਾਜ ਸਿੰਘ ਦੀ ਮੌਤ

ਕੁਵੈਤ ਵਿਚ ਇਮਾਰਤ ਨੂੰ ਅੱਗ ਲੱਗਣ ਨਾਲ ਜਿਹੜੇ 42 ਲੋਕਾਂ ਦੀ ਮੌਤ ਹੋਈ ਐ, ਉਨ੍ਹਾਂ ਵਿਚ ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਿੰਮਤ ਰਾਜ ਸਿੰਘ ਵੀ ਸ਼ਾਮਲ ਐ। ਜਦੋਂ ਇਹ ਖ਼ਬਰ ਪਰਿਵਾਰਕ ਮੈਂਬਰਾਂ ਕੋਲ ਪੁੱਜੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ

By :  Nirmal
Update: 2024-06-14 09:42 GMT

ਹੁਸ਼ਿਆਰਪੁਰ (ਸ਼ਾਹ) : ਕੁਵੈਤ ਵਿਚ ਇਮਾਰਤ ਨੂੰ ਅੱਗ ਲੱਗਣ ਨਾਲ ਜਿਹੜੇ 42 ਲੋਕਾਂ ਦੀ ਮੌਤ ਹੋਈ ਐ, ਉਨ੍ਹਾਂ ਵਿਚ ਪੰਜਾਬ ਦੇ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਿੰਮਤ ਰਾਜ ਸਿੰਘ ਵੀ ਸ਼ਾਮਲ ਐ। ਜਦੋਂ ਇਹ ਖ਼ਬਰ ਪਰਿਵਾਰਕ ਮੈਂਬਰਾਂ ਕੋਲ ਪੁੱਜੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ, ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਹੁਣ ਉਨ੍ਹਾਂ ਦਾ ਬੇਟਾ ਇਸ ਦੁਨੀਆ ਵਿਚ ਨਹੀਂ ਰਿਹਾ।

ਕੁਵੈਤ ਵਿਚ ਇਮਾਰਤ ਨੂੰ ਅੱਗ ਲੱਗਣ ਕਾਰਨ ਵਾਪਰੇ ਹਾਦਸੇ ਦੌਰਾਨ ਹੁਸ਼ਿਆਰਪੁਰ ਦੇ ਪਿੰਡ ਕੱਕੋ ਦੇ ਰਹਿਣ ਵਾਲੇ 63 ਸਾਲਾ ਵਿਅਕਤੀ ਹਿੰਮਤ ਰਾਜ ਸਿੰਘ ਦੀ ਵੀ ਮੌਤ ਹੋ ਗਈ। ਜਿਸ ਦੀ ਖ਼ਬਰ ਕੁਵੈਤ ਤੋਂ ਪਰਿਵਾਰਕ ਮੈਂਬਰਾਂ ਕੋਲ ਪੁੱਜੀ। ਮ੍ਰਿਤਕ ਹਿੰਮਤ ਰਾਏ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਉਹ ਕਰੀਬ 30 ਸਾਲ ਤੋਂ ਕੁਵੈਤ ਵਿਚ ਕੰਮ ਕਰ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ ਪਰ ਹੁਣ ਉਸ ਦੀ ਮੌਤ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਦੋ ਧੀਆਂ ਵਿਆਹੀਆਂ ਹੋਈਆਂ ਨੇ ਪਰ ਬੇਟਾ ਹਾਲੇ ਛੋਟਾ ਏ ਜੋ ਦਸਵੀਂ ਵਿਚ ਪੜ੍ਹਦਾ ਏ।

ਇਸੇ ਤਰ੍ਹਾਂ ਹਿੰਮਤ ਰਾਜ ਸਿੰਘ ਦੇ ਜਵਾਈ ਗੁਰਪ੍ਰੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਘਰ ਵਿਚ ਕਮਾਉਣ ਵਾਲਾ ਉਨ੍ਹਾਂ ਦੇ ਸਹੁਰਾ ਸਾਬ ਘਰ ਵਿਚ ਕਮਾਉਣ ਵਾਲੇ ਇਕੱਲੇ ਸੀ, ਇਸ ਲਈ ਸਰਕਾਰ ਨੂੰ ਕੋਈ ਮਦਦ ਕਰਨੀ ਚਾਹੀਦੀ ਐ।

ਦੱਸ ਦਈਏ ਕਿ ਕੁਵੈਤ ਤੋਂ ਉਨ੍ਹਾਂ ਦੀ ਮ੍ਰਿਤਕ ਦੇਹ ਪੰਜਾਬ ਪਹੁੰਚ ਰਹੀ ਐ, ਪਰ ਵਿਦੇਸ਼ ਤੋਂ ਆਉਣ ਵਾਲੇ ਕੁੱਝ ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਹੀ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

Tags:    

Similar News