ਕਾਂਗਰਸ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਪ੍ਰਧਾਨ ਮੰਤਰੀ ਮੋਦੀ ’ਤੇ ਸਾਧਿਆ ਨਿਸ਼ਾਨਾ, ਚੰਨੀ ਖ਼ਿਲਾਫ਼ ਦਿੱਤੇ ਮੋਦੀ ਦੇ ਬਿਆਨ ਦਾ ਕੀਤਾ ਵਿਰੋਧ
ਕਾਂਗਰਸ ਦੇ ਸੀਨੀਅਰ ਨੇਤਾ ਡਾ. ਰਾਜ ਕੁਮਾਰ ਵੇਰਕਾ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਦਿੱਤੇ ਬਿਆਨ ‘ਤੇ ਤਿੱਖਾ ਪ੍ਰਹਾਰ ਕੀਤਾ। ਵੇਰਕਾ ਨੇ ਕਿਹਾ ਕਿ ਮੋਦੀ ਜੀ ਚੰਨੀ ਜੀ ‘ਤੇ ਬਿਹਾਰੀ ਲੋਕਾਂ ਬਾਰੇ ਟਿੱਪਣੀ ਦਾ ਦੋਸ਼ ਲਗਾ ਰਹੇ ਹਨ, ਪਰ ਉਹਨਾਂ ਨੂੰ ਆਪਣਾ ਪਿਛੋਕੜ ਯਾਦ ਕਰਨਾ ਚਾਹੀਦਾ ਹੈ।
ਅੰਮ੍ਰਿਤਸਰ : ਕਾਂਗਰਸ ਦੇ ਸੀਨੀਅਰ ਨੇਤਾ ਡਾ. ਰਾਜ ਕੁਮਾਰ ਵੇਰਕਾ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਦਿੱਤੇ ਬਿਆਨ ‘ਤੇ ਤਿੱਖਾ ਪ੍ਰਹਾਰ ਕੀਤਾ। ਵੇਰਕਾ ਨੇ ਕਿਹਾ ਕਿ ਮੋਦੀ ਜੀ ਚੰਨੀ ਜੀ ‘ਤੇ ਬਿਹਾਰੀ ਲੋਕਾਂ ਬਾਰੇ ਟਿੱਪਣੀ ਦਾ ਦੋਸ਼ ਲਗਾ ਰਹੇ ਹਨ, ਪਰ ਉਹਨਾਂ ਨੂੰ ਆਪਣਾ ਪਿਛੋਕੜ ਯਾਦ ਕਰਨਾ ਚਾਹੀਦਾ ਹੈ।
ਵੇਰਕਾ ਨੇ ਕਿਹਾ ਕਿ “ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ — ਇੱਥੇ ਸਾਂਝ ਤੇ ਭਾਈਚਾਰੇ ਦੀ ਪਰੰਪਰਾ ਹੈ। ਕਾਂਗਰਸ ਦੇ ਸਮੇਂ ਕਿਸੇ ਵੀ ਬਿਹਾਰੀ ਜਾਂ ਯੂਪੀ ਦੇ ਵਿਅਕਤੀ ਨਾਲ ਕਦੇ ਕੋਈ ਭੇਦਭਾਵ ਨਹੀਂ ਹੋਇਆ। ਪਰ ਮੋਦੀ ਜੀ, ਤੁਸੀਂ ਗੁਜਰਾਤ ਦੇ ਮੁੱਖ ਮੰਤਰੀ ਹੋਣ ਸਮੇਂ 18 ਹਜ਼ਾਰ ਪੰਜਾਬੀਆਂ ਦੀ ਜ਼ਮੀਨ ਖੋਹ ਲਈ ਸੀ ਅਤੇ ਉਹਨਾਂ ਨੂੰ ਖੇਤਾਂ ਤੋਂ ਬੇਦਖ਼ਲ ਕੀਤਾ ਗਿਆ ਸੀ।”
ਉਨ੍ਹਾਂ ਨੇ ਦੱਸਿਆ ਕਿ ਅੱਜ ਵੀ ਇਸ ਮਾਮਲੇ ਬਾਰੇ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ। ਇਸਦੇ ਨਾਲ ਹੀ ਵੇਰਕਾ ਨੇ ਦੋਸ਼ ਲਗਾਇਆ ਕਿ ਯੂ.ਪੀ. ਵਿੱਚ ਯੋਗੀ ਸਰਕਾਰ ਨੇ ਤਿੰਨ ਹਜ਼ਾਰ ਪੰਜਾਬੀਆਂ ਦੀ ਜ਼ਮੀਨ ਹੜਪ ਲਈ ਸੀ, ਜਿਸ ਨੂੰ ਲੈਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਵੀ ਐਤਰਾਜ ਜ਼ਾਹਿਰ ਕੀਤਾ ਸੀ।
ਡਾ. ਵੇਰਕਾ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ, “ਮੋਦੀ ਜੀ, ਤੁਸੀਂ ਕਾਂਗਰਸ ਨੂੰ ਦੇਸ਼ਭਗਤੀ ਦਾ ਪਾਠ ਨਾ ਪੜ੍ਹਾਓ। ਦੇਸ਼ ਵੀ ਜਾਣਦਾ ਹੈ ਤੇ ਦੁਨੀਆ ਵੀ ਕਿ ਤੁਸੀਂ ਕੌਣ ਹੋ ਅਤੇ ਤੁਹਾਡੇ ਕਰਤੂਤ ਕਿਹੜੇ ਨੇ।” ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਧਰਮ, ਜਾਤੀ ਅਤੇ ਸੂਬੇ ਦੇ ਲੋਕਾਂ ਨੂੰ ਇੱਜ਼ਤ ਦਿੱਤੀ ਜਾਂਦੀ ਹੈ — ਇਹੋ ਹੀ ਪੰਜਾਬ ਦੀ ਸਾਂਝੀ ਸਭਿਆਚਾਰਕ ਪਹਿਚਾਣ ਹੈ।