ਪੰਜਾਬ ਵਿੱਚ ਸੁਖਾਵਾ ਮਾਹੌਲ ਹੋਣ ਕਰਕੇ ਕਾਰੋਬਾਰੀ ਪੰਜਾਬ ਵਿੱਚ ਹੀ ਨਿਵੇਸ਼ ਕਰਨ ਨੂੰ ਤਰਜੀਹ ਦੇ ਰਹੇ: ਕੁਲਤਾਰ ਸਿੰਘ ਸੰਧਵਾਂ
ਪੰਜਾਬ ਦੇ ਲੋਕ ਆਪਣੇ ਹੀ ਸੂਬੇ ਵਿਚ ਰਹਿ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹਨ,ਜਿਸ ਨਾਲ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲੱਗੀ ਹੈ। ਇਹ ਗੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਪੂਰਥਲਾ ਸ਼ਹਿਰ ਨੇੜਲੇ ਪਿੰਡ ਕਾਂਜਲੀ ਦੇ ਨਜ਼ਦੀਕ ਓਲਾਈਵ ਗ੍ਰੀਨ ਰਿਸੋਰਟ ਅਤੇ ਵੈਲਸ ਦੀ ਸ਼ਨੀਵਾਰ ਨੂੰ ਰਸਮੀ ਉਪਨਿੰਗ ਦੇ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਕਹੀ।
ਕਪੂਰਥਲਾ (ਗੁਰਪਿਆਰ ਥਿੰਦ) : ਪੰਜਾਬ ਦੇ ਲੋਕ ਆਪਣੇ ਹੀ ਸੂਬੇ ਵਿਚ ਰਹਿ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹਨ,ਜਿਸ ਨਾਲ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਮੋਹਰ ਲੱਗੀ ਹੈ। ਇਹ ਗੱਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਪੂਰਥਲਾ ਸ਼ਹਿਰ ਨੇੜਲੇ ਪਿੰਡ ਕਾਂਜਲੀ ਦੇ ਨਜ਼ਦੀਕ ਓਲਾਈਵ ਗ੍ਰੀਨ ਰਿਸੋਰਟ ਅਤੇ ਵੈਲਸ ਦੀ ਸ਼ਨੀਵਾਰ ਨੂੰ ਰਸਮੀ ਉਪਨਿੰਗ ਦੇ ਸਮਾਗਮ ਵਿੱਚ ਸ਼ਾਮਲ ਹੋਣ ਸਮੇਂ ਕਹੀ।
ਉਨ੍ਹਾਂ ਕਿਹਾ ਕਿ ਕਿਹਾ ਕਿ ਪੰਜਾਬ ਵਿੱਚ ਸੁਖਾਵਾ ਮਾਹੌਲ ਹੋਣ ਕਰਕੇ ਕਾਰੋਬਾਰੀ ਪੰਜਾਬ ਵਿੱਚ ਹੀ ਨਿਵੇਸ਼ ਕਰਨ ਨੂੰ ਤਰਜੀਹ ਦੇ ਰਹੇ ਹਨ। ਸੂਬੇ ਵਿੱਚ ਅਜਿਹੇ ਨੌਜਵਾਨਾਂ ਵਲੋਂ ਨਿਵੇਸ਼ ਕਰਨ ਨਾਲ ਪੰਜਾਬ ਸਰਕਾਰ ਨੂੰ ਵੀ ਹੌਸਲਾ ਹੋਵੇਗਾ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਿਟ ਦੇ ਵਜ਼ੀਰ ਚੰਗਾ ਕੰਮ ਕਰ ਰਹੇ ਹਨ।
ਉਨ੍ਹਾਂ ਤਰਨਤਾਰਨ ਜ਼ਿਮਨੀ ਚੋਣ ਸਬੰਧੀ ਪੁੱਛੇ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਦਾ ਸਪੀਕਰ ਸਭ ਦਾ ਸਾਂਝਾ ਹੁੰਦਾ ਹੈ ਮੈਂ ਤਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਲੋਕ ਜਿਸਨੂੰ ਵੀ ਉਮੀਦਵਾਰ ਨੂੰ ਚੰਗਾ ਸਮਝਣਗੇ ਉਸ ਨੂੰ ਵੋਟ ਪਾ ਦੇਣਗੇ।
ਖਡੂਰ ਸਾਹਿਬ ਵਿਧਾਨ ਸਭਾ ਹਲਕਾ ਸਬੰਧੀ ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਫੈਸਲਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਕਪੂਰਥਲਾ ਪਹੁੰਚਣ ਤੇ ਉਨਾਂ ਦਾ ਐਸਡੀਐਮ ਕਪੂਰਥਲਾ ਇਰਵਿਨ ਕੌਰ,ਐਸਪੀ ਗੁਰਪ੍ਰੀਤ ਸਿੰਘ, ਡੀਐਸਪੀ ਤੇ ਮਠੌਣ ਪਰਿਵਾਰ ਵਲੋਂ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।
ਸਮਾਗਮ ਦੀ ਆਰੰਭਤਾ ਮੌਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਰਾਗੀ ਜਥਿਆਂ ਵੱਲੋਂ
ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ।