ਕੀ 99% ਲੋਕ ਗਲਤ ਤਰੀਕੇ ਨਾਲ ਬਣਾ ਰਹੇ ਨੇ ਚਾਹ ?

ਮਾਹਰਾਂ ਨੇ ਦੱਸਿਆ ਹੈ ਕਿ ਚਾਹ ਨੂੰ ਜ਼ਿਆਦਾ ਉਬਾਲਣ ਨਾਲ ਦੁੱਧ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਜਿਵੇਂ ਕੈਲਸ਼ੀਅਮ, ਵਿਟਾਮਿਨ ਬੀ12 ਅਤੇ ਸੀ ਦੀ ਕਮੀ ਹੋ ਜਾਂਦੀ ਹੈ ।;

Update: 2024-07-11 06:40 GMT

ਅੱਜ ਦੇ ਸਮੇਂ ਚ ਇਹ ਭੱਜ ਦੌੜ ਵਾਲੀ ਜ਼ਿੰਦਗੀ ਚ ਲੋਕਾਂ ਵੱਲੋਂ ਥਕਾਵਟ ਦੂਰ ਕਰਨ ਦਾ ਜਾਂ ਫਿਰ ਘਰ ਆਏ ਮਹਿਮਾਨਾਂ ਦਾ ਸਵਾਗਤ ਕਰਨ ਲਈ ਭਾਰਤ ਲੋਕਾਂ ਨੇ ਚਾਹ ਨੂੰ ਇੱਕ ਅਹਿਮ ਜ਼ਰੂਰਤ ਦੇ ਤੌਰ ਤੇ ਵਰਤ ਲਿਆ ਹੈ , ਭਾਰਤ ਦੇ ਜ਼ਿਆਦਾਤਰ ਘਰਾਂ 'ਚ ਦੁੱਧ-ਪੱਤੀ ਵਾਲੀ ਚਾਹ ਜ਼ਿਆਦਾਤਰ ਹੀ ਬਣਾਈ ਜਾਂਦੀ ਹੈ। ਜੇਕਰ ਦੇਖਿਆ ਜਾਵੇ ਤਾਂ ਜ਼ਿਆਦਾਤਰ ਲੋਕ ਚਾਹ ਬਣਾਉਣ ਦਾ ਇਕ ਹੀ ਤਰੀਕਾ ਅਜ਼ਮਾਉਂਦੇ ਹਨ ਅਤੇ ਉਹ ਹੈ ਚਾਹ ਦੀ ਪੱਤੀ ਨੂੰ ਪਾਣੀ ਵਿਚ ਜ਼ਿਆਦਾ ਦੇਰ ਤੱਕ ਪਕਾਉਣਾ ਤੋਂ ਬਾਅਦ ਦੁੱਧ ਪਾ ਕੇ ਉਸ ਦੀ ਚਾਹ ਬਣਾ ਲੈਂਦੇ ਨੇ ।

ਇੱਕ ਕੜਕ ਅਤੇ ਵਧੀਆ ਚਾਹ ਬਣਾਉਣ ਦੇ ਸ਼ੌਕੀਨ ਇਸ ਨੂੰ ਜ਼ਿਆਦਾਤਰ ਲੰਬੇ ਸਮੇਂ ਤੱਕ ਉਬਾਲ ਦੇ ਨੇ ਤਾਂ ਜੋ ਉਨ੍ਹਾਂ ਵੱਲੋਂ ਬਣਾਈ ਗਈ ਚਾਹ ਕੜਕ ਤੇ ਉਨ੍ਹਾਂ ਦੇ ਸਵਾਦ ਅਨੁਸਾਰ ਬਣ ਸਕੇ । ਹਾਲਾਂਕਿ, ਕੁਝ ਲੋਕ ਦੁੱਧ ਅਤੇ ਚਾਹ ਪੱਤੀ ਨੂੰ ਇਕੱਠੇ ਉਬਾਲ ਕੇ ਵੀ ਚਾਹ ਬਣਾਉਂਦੇ ਨੇ । ਕੀ ਤੁਸੀਂ ਜਾਣਦੇ ਹੋ ਕਿ ਚਾਹ ਦੀਆਂ ਪੱਤੀਆਂ ਨੂੰ ਲੰਬੇ ਸਮੇਂ ਤੱਕ ਉਬਾਲ ਕੇ ਚਾਹ ਬਣਾਉਣ ਦਾ ਤਰੀਕਾ ਸਿਹਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ ।

ਜ਼ਿਆਦਾ ਚਾਹ ਉਬਾਲਣ ਨਾਲ ਹੋ ਸਕਦਾ ਹੈ ਕੈਂਸਰ ?

ਜੇਕਰ ਮਾਹਿਰਾਂ ਦੇ ਗੱਲ ਨੂੰ ਗੰਭੀਰਤਾ ਨਾਲ ਵਿਚਾਰੀਏ ਤਾਂ ਉਨ੍ਹਾਂ ਦੱਸਿਆ ਕਿ ਚਾਹ ਵਿੱਚ ਟੈਨਿਨ ਭਰਪੂਰ ਹੁੰਦਾ ਹੈ - ਜੋ ਚਾਹ ਤੋਂ ਇਲਾਵਾ ਕਈ ਫਲਾਂ, ਸਬਜ਼ੀਆਂ, ਗਿਰੀਆਂ, ਵਾਈਨ ਵਿੱਚ ਪਾਏ ਜਾਣ ਵਾਲੇ ਪੌਲੀਫੇਨੋਲਿਕ ਬਾਇਓਮੋਲੀਕਿਊਲਸ ਦਾ ਇੱਕ ਹਿੱਸਾ ਹੁੰਦਾ ਹੈ । ਟੈਨਿਨ ਮੌਲੀਕਿਉਲ ਹੁੰਦੇ ਨੇ ਜੋ ਚਾਹ, ਕੌਫੀ ਆਦਿ ਵਿੱਚ ਆਮ ਹੀ ਪਾਏ ਜਾਂਦੇ ਨੇ । ਉਹ ਪ੍ਰੋਟੀਨ, ਸੈਲੂਲੋਜ਼, ਸਟਾਰਚ ਅਤੇ ਖਣਿਜਾਂ ਨਾਲ ਬੰਨ੍ਹਦੇ ਹਨ, ਜੋ ਕੀ ਸਰੀਰ ਚੋਂ ਆਇਰਨ ਨੂੰ ਸਰੀਰ ਦੇ ਅੰਗਾਂ ਚ ਪਹੁੰਚਾਣ ਦਾ ਕੰਮ ਮੁਸ਼ਕਲ ਕਰਦੇ ਨੇ । ਚਾਹ ਨੂੰ ਜ਼ਿਆਦਾ ਦੇਰ (4-5 ਮਿੰਟਾਂ ਤੋਂ ਵੱਧ) ਉਬਾਲਣ ਨਾਲ ਟੈਨਿਨ ਦੀ ਮਾਤਰਾ ਵਧ ਜਾਂਦੀ ਹੈ। ਮਾਹਰਾਂ ਨੇ ਇਹ ਕਿਹਾ ਜੇਕਰ ਚਾਹ ਪੱਤੀ ਨੂੰ ਦੁਧ ਚ ਜ਼ਿਆਦਾ ਦੇਰ ਤੱਕ ਉਬਾਲਿਆ ਜਾਵੇ ਤਾਂ ਦੁੱਧ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਜਿਵੇਂ ਕੈਲਸ਼ੀਅਮ, ਵਿਟਾਮਿਨ ਬੀ12 ਅਤੇ ਸੀ ਦੀ ਕਮੀ ਹੋ ਜਾਂਦੀ ਹੈ ।

Tags:    

Similar News