ਨੌਜਵਾਨ ਨੂੰ ਟ੍ਰੇਨ ਨਾਲ ਸਟੰਟ ਕਰਨਾ ਪਿਆ ਮਹਿੰਗਾ , ਦੇਖੋ ਕਿਵੇਂ ਹਾਲੋ ਬੇਹਾਲ ਹੋਇਆ ਇਹ ਨੌਜਵਾਨ

ਮੁੰਬਈ ਦੀ ਉਪਨਗਰੀ ਲੋਕਲ ਟਰੇਨ 'ਚ ਖਤਰਨਾਕ ਸਟੰਟ ਕਰਨ ਵਾਲੇ ਨੌਜਵਾਨ ਦੀ ਸਟੰਟ ਦੌਰਾਨ ਇਕ ਬਾਂਹ ਅਤੇ ਇਕ ਲੱਤ ਟੁੱਟ ਗਈ । ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।;

Update: 2024-07-27 10:33 GMT

ਮੁੰਬਈ : ਮੁੰਬਈ ਦੀ ਉਪਨਗਰੀ ਲੋਕਲ ਟਰੇਨ 'ਚ ਖਤਰਨਾਕ ਸਟੰਟ ਕਰਨ ਵਾਲੇ ਨੌਜਵਾਨ ਦੀ ਸਟੰਟ ਦੌਰਾਨ ਇਕ ਬਾਂਹ ਅਤੇ ਇਕ ਲੱਤ ਟੁੱਟ ਗਈ । ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 14 ਜੁਲਾਈ ਨੂੰ ਸੋਸ਼ਲ ਮੀਡੀਆ 'ਐਕਸ' 'ਤੇ ਇਕ ਵੀਡੀਓ ਜਨਤਕ ਹੋਈ ਸੀ, ਜਿਸ 'ਚ ਇਕ ਨੌਜਵਾਨ ਪਲੇਟਫਾਰਮ ਤੋਂ ਨਿਕਲਦੀ ਟਰੇਨ 'ਤੇ ਚੜ੍ਹ ਕੇ ਖਤਰਨਾਕ ਸਟੰਟ ਕਰਦਾ ਨਜ਼ਰ ਆ ਰਿਹਾ ਸੀ । ਵਾਇਰਲ ਵੀਡੀਓਜ਼ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਦੀ ਪਛਾਣ ਐਨਟੌਪ ਹਿੱਲ, ਵਡਾਲਾ ਦੇ ਰਹਿਣ ਵਾਲੇ ਫਰਹਤ ਅਜ਼ਾ ਸ਼ੇਖ ਵਜੋਂ ਹੋਈ ਹੈ । ਸਟੰਟ ਵੀਡੀਓ ਦੇ ਵਿਆਪਕ ਪ੍ਰਸਾਰਣ ਤੋਂ ਬਾਅਦ, ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐਫ) ਨੇ ਉਸ ਨੂੰ ਲੱਭਿਆ ਅਤੇ ਅਗਲੀ ਕਾਰਵਾਈ ਕੀਤੀ । ਜਾਣਕਾਰੀ ਅਨੁਸਾਰ ਉਸਦੇ ਘਰ ਜਾ ਕੇ ਪੁਲਿਸ ਨੂੰ ਪਤਾ ਲੱਗਾ ਕਿ ਸਟੰਟ ਕਾਰਨ ਸ਼ੇਖ ਦੀ ਇੱਕ ਬਾਂਹ ਅਤੇ ਇੱਕ ਲੱਤ ਟੁੱਟ ਗਈ ਸੀ । ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸਬੰਧੀ ਤਸਵੀਰਾਂ ਰਿਕਾਰਡ ਕਰ ਇਸ ਘਟਨਾ ਆਪਣੇ ਅਧਿਕਾਰਤ ਐਕਸ ਅਕਾਊਂਟ 'ਤੇ ਸ਼ੇਅਰ ਕੀਤਾ । ਰੇਲਵੇ ਅਧਿਕਾਰੀਆਂ ਵੱਲੋਂ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਸ਼ਰਾਰਤੀ ਅਨਸਰਾਂ ਵੱਲੋਂ ਕੀਤੇ ਖਤਰਨਾਕ ਸਟੰਟ ਕਾਰਨ ਹਾਲ ਹੀ ਦੇ ਦਿਨਾਂ ਵਿੱਚ ਮੁੰਬਈ ਦੀਆਂ ਲੋਕਲ ਟਰੇਨਾਂ ਵਿੱਚ ਹਾਦਸਿਆਂ ਵਿੱਚ ਵਾਧਾ ਹੁੰਦਾ ਹੀ ਜਾ ਰਿਹਾ ਹੈ । ਇਸ ਵੀਡੀਓ ਤੋਂ ਇਲਾਵਾ ਵੀ ਇਨ੍ਹਾਂ ਸਟੰਟ ਦੇ ਕਈ ਵੀਡੀਓ ਸਾਹਮਣੇ ਆਉਂਦੇ ਹੀ ਰਹਿੰਦੇ ਹਨ । ਇਨ੍ਹਾਂ ਹਾਦਸਿਆਂ 'ਚ ਦੁਖਦਾਈ ਤੌਰ 'ਤੇ, ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਹਨ, ਜਦੋਂ ਕਿ ਸਟੰਟ ਕਰਨ ਵਾਲੇ ਲੋਕਾਂ ਨੂੰ ਇਸ ਘਟਨਾ ਤੋਂ ਸਖ਼ਤ ਸਬਕ ਲਿੱਤੇ ਜਾਣੇ ਚਾਹੀਦੇ ਹਨ । ਸੋਸ਼ਲ ਮੀਡੀਆ 'ਤੇ ਇੱਕ ਨਵੀਂ ਵਾਇਰਲ ਵੀਡੀਓ ਅਜਿਹੀ ਹੀ ਇੱਕ ਹੈਰਾਨ ਕਰਨ ਵਾਲੀ ਘਟਨਾ ਨੂੰ ਦਰਸਾਉਂਦੀ ਹੈ, ਜਿਸ ਵਿੱਚ ਪੁਲਿਸ ਸ਼ਾਮਲ ਨੌਜਵਾਨਾਂ ਲਈ ਗੰਭੀਰ ਨਤੀਜੇ ਦਾ ਖੁਲਾਸਾ ਕੀਤੇ ਹਨ ।

Tags:    

Similar News