ਕੀ ਅਮਰੀਕਾ ਤੋਂ ਕੱਢੇ ਜਾਣਗੇ 7.25 ਲੱਖ ਭਾਰਤੀ? ਵਿਦੇਸ਼ ਮੰਤਰੀ ਦਾ ਵੱਡਾ ਬਿਆਨ
ਅਮਰੀਕਾ ਤੋਂ ਗੈਰ ਕਾਨੂੰਨੀ ਪਰਵਾਸੀ ਭਾਰਤੀਆਂ ਦੇ ਮੁੱਦੇ ’ਤੇ ਵੱਡਾ ਵਿਵਾਦ ਛਿੜਿਆ ਹੋਇਆ, ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਲਗਾਤਾਰ ਮੋਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਏ। ਹੁਣ ਇਸ ਮਾਮਲੇ ’ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਰਾਜ ਸਭਾ ਵਿਚ ਜਵਾਬ ਦਿੱਤਾ ਗਿਆ।;
ਨਵੀਂ ਦਿੱਲੀ : ਅਮਰੀਕਾ ਤੋਂ ਗੈਰ ਕਾਨੂੰਨੀ ਪਰਵਾਸੀ ਭਾਰਤੀਆਂ ਦੇ ਮੁੱਦੇ ’ਤੇ ਵੱਡਾ ਵਿਵਾਦ ਛਿੜਿਆ ਹੋਇਆ, ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਲਗਾਤਾਰ ਮੋਦੀ ਸਰਕਾਰ ਨੂੰ ਘੇਰਿਆ ਜਾ ਰਿਹਾ ਏ। ਹੁਣ ਇਸ ਮਾਮਲੇ ’ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਰਾਜ ਸਭਾ ਵਿਚ ਜਵਾਬ ਦਿੱਤਾ ਗਿਆ। ਵਿਦੇਸ਼ ਮੰਤਰੀ ਦਾ ਕਹਿਣਾ ਏ ਕਿ ਅਮਰੀਕਾ ਤੋਂ ਭਾਰਤੀਆਂ ਦੀ ਬੇਦਖ਼ਲੀ ਕੋਈ ਪਹਿਲੀ ਵਾਰ ਨਹੀਂ ਹੋਈ, ਬਲਕਿ ਸਾਲ 2009 ਤੋਂ ਅਜਿਹਾ ਹੁੰਦਾ ਆ ਰਿਹਾ ਏ। ਦੇਖੋ ਹੋਰ ਕੀ ਕੁੱਝ ਆਖਿਆ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ?
ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਮੋਦੀ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ, ਜਿਸ ਦੇ ਚਲਦਿਆਂ ਸੰਸਦ ਵਿਚ ਵੀ ਕਾਫ਼ੀ ਹੰਗਾਮਾ ਹੋਇਆ। ਦਰਅਸਲ ਵਿਰੋਧੀਆਂ ਵੱਲੋਂ ਡਿਪੋਰਟੇਸ਼ਨ ਨੂੰ ਲੈ ਕੇ ਕਈ ਸਵਾਲ ਖੜ੍ਹੇ ਕੀਤੇ ਗਏ, ਜਿਨ੍ਹਾਂ ਦੇ ਜਵਾਬ ਵਿਦੇਸ਼ ਮੰਤਰੀ ਐਸ ਜੈਸ਼ੰਕਰ ਵੱਲੋਂ ਦਿੱਤੇ ਗਏ।
ਵਿਰੋਧੀਆਂ ਪਹਿਲਾ ਦਾ ਸਵਾਲ ਸੀ ਕਿ ਭਾਰਤੀ ਨਾਗਰਿਕਾਂ ਨੂੰ ਹੱਥਕੜੀਆਂ ਕਿਉਂ ਲਗਾਈਆਂ ਗਈਆਂ?
ਇਸ ਦੇ ਜਵਾਬ ਵਿਚ ਵਿਦੇਸ਼ ਮੰਤਰੀ ਨੇ ਆਖਿਆ ਕਿ ਗੈਰਕਾਨੂੰਨੀ ਪਰਵਾਸੀਆਂ ਨੂੰ ਹਥਕੜੀ ਲਗਾਉਣਾ ਅਮਰੀਕੀ ਸਰਕਾਰ ਦੀ ਨੀਤੀ ਐ।
ਦੂਜਾ ਸਵਾਲ ਸੀ ਕਿ ਮੋਦੀ ਅਤੇ ਟਰੰਪ ਦੀ ਇਹ ਕਿਹੋ ਜਿਹੀ ਦੋਸਤੀ ਐ ਜੋ ਡਿਪੋਰਟੇਸ਼ਨ ਨਹੀਂ ਰੋਕ ਸਕੀ?
ਜਵਾਬ ਵਿਚ ਵਿਦੇਸ਼ ਮੰਤਰੀ ਜੈਸ਼ੰਕਰ ਨੇ ਆਖਿਆ ਅਮਰੀਕਾ ਤੋਂ ਭਾਰਤੀਆਂ ਦੀ ਬੇਦਖ਼ਲੀ ਪਹਿਲੀ ਵਾਰ ਨਹੀਂ ਹੋਈ, ਇਹ 2009 ਤੋਂ ਜਾਰੀ ਐ।
ਵਿਰੋਧੀਆਂ ਦਾ ਅਗਲਾ ਸਵਾਲ ਸੀ ਕਿ ਭਾਰਤੀ ਨਾਗਰਿਕਾਂ ਦੇ ਨਾਲ ਅੱਤਵਾਦੀਆਂ ਵਰਗਾ ਵਰਤਾਅ ਕਿਉਂ ਕੀਤਾ ਗਿਆ?
ਜਵਾਬ ਵਿਚ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਆਖਿਆ ਕਿ ਅਸੀਂ ਅਮਰੀਕੀ ਸਰਕਾਰ ਨਾਲ ਸੰਪਰਕ ਵਿਚ ਹਾਂ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਅੱਗੇ ਤੋਂ ਅਜਿਹਾ ਨਾ ਹੋਵੇ।
ਵਿਰੋਧੀਆਂ ਨੇ ਪੰਜਵੇਂ ਸਵਾਲ ਵਿਚ ਪੁੱਛਿਆ ਕਿ ਕੀ ਅਮਰੀਕਾ ਤੋਂ 7 ਲੱਖ 25 ਹਜ਼ਾਰ ਭਾਰਤੀਆਂ ਨੂੰ ਕੱਢਿਆ ਜਾਵੇਗਾ?
ਇਸ ਦੇ ਜਵਾਬ ਵਿਚ ਭਾਰਤ ਦੇ ਵਿਦੇਸ਼ ਮੰਤਰੀ ਨੇ ਆਖਿਆ ਕਿ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਨੇ ਕਿ ਉਹ ਵਾਪਸ ਪਰਤਣ ਵਾਲੇ ਹਰੇਕ ਵਿਅਕਤੀ ਦੇ ਨਾਲ ਬੈਠਣ ਅਤੇ ਪਤਾ ਲਗਾਉਣ ਕਿ ਉਹ ਅਮਰੀਕਾ ਕਿਵੇਂ ਗਏ? ਏਜੰਟ ਕੌਣ ਸੀ? ਅਸੀਂ ਸਾਵਧਾਨੀ ਵਰਤਾਂਗੇ ਤਾਂਕਿ ਇਹ ਫਿਰ ਤੋਂ ਨਾ ਹੋਵੇ।
ਦੱਸ ਦਈਏ ਕਿ ਅਮਰੀਕਾ ਵੱਲੋਂ 5 ਫਰਵਰੀ ਨੂੰ 104 ਭਾਰਤੀ ਪ੍ਰਵਾਸੀਆਂ ਨੂੰ ਭਾਰਤ ਡਿਪੋਰਟ ਕੀਤਾ ਗਿਆ ਏ, ਜਿਨ੍ਹਾਂ ਨੂੰ ਅਮਰੀਕੀ ਫ਼ੌਜ ਦੇ ਜਹਾਜ਼ ਵਿਚ ਅੰਮ੍ਰਿਤਸਰ ਏਅਰਬੇਸ ’ਤੇ ਲਿਆਂਦਾ ਗਿਆ ਅਤੇ ਇਨ੍ਹਾਂ ਸਾਰੇ ਲੋਕਾਂ ਦੇ ਪੈਰਾਂ ਅਤੇ ਹੱਥਾਂ ਵਿਚ ਬੇੜੀਆਂ ਲਗਾਈਆਂ ਹੋਈਆਂ ਸੀ, ਜਿਸ ਕਰਕੇ ਸੰਸਦ ਵਿਚ ਵੀ ਕਾਫ਼ੀ ਵੀ ਹੰਗਾਮਾ ਹੋਇਆ।