ਕੌਣ ਕਰ ਰਿਹਾ ਪਹਿਲਗਾਮ ਦੇ ਹਮਲਾਵਰ ਅੱਤਵਾਦੀਆਂ ਦੀ ਮਦਦ?
22 ਅਪ੍ਰੈਲ ਨੂੰ ਪਹਿਲਗਾਮ ਦੀ ਬਾਇਸਰਨ ਘਾਟੀ ਵਿਚ 26 ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਅੱਤਵਾਦੀਆਂ ਦਾ ਹਾਲੇ ਤੱਕ ਕੁੱਝ ਅਤਾ ਪਤਾ ਨਹੀਂ ਚੱਲ ਸਕਿਆ ਕਿ ਆਖ਼ਰਕਾਰ ਹਮਲੇ ਤੋਂ ਬਾਅਦ ਉਹ ਕਿੱਥੇ ਗ਼ਾਇਬ ਹੋ ਗਏ?
ਸ੍ਰੀਨਗਰ : 22 ਅਪ੍ਰੈਲ ਨੂੰ ਪਹਿਲਗਾਮ ਦੀ ਬਾਇਸਰਨ ਘਾਟੀ ਵਿਚ 26 ਸੈਲਾਨੀਆਂ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਅੱਤਵਾਦੀਆਂ ਦਾ ਹਾਲੇ ਤੱਕ ਕੁੱਝ ਅਤਾ ਪਤਾ ਨਹੀਂ ਚੱਲ ਸਕਿਆ ਕਿ ਆਖ਼ਰਕਾਰ ਹਮਲੇ ਤੋਂ ਬਾਅਦ ਉਹ ਕਿੱਥੇ ਗ਼ਾਇਬ ਹੋ ਗਏ? ਉਦੋਂ ਤੋਂ ਹੀ ਫ਼ੌਜ ਵੱਲੋਂ ਇਨ੍ਹਾਂ ਨੂੰ ਲੱਭਣ ਲਈ ਅਪਰੇਸ਼ਨ ਚਲਾਇਆ ਹੋਇਆ ਏ। ਭਾਵੇਂ ਕਿ ਇਸ ਮਾਮਲੇ ਵਿਚ 113 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਨੇ ਪਰ ਜਾਂਚ ਏਜੰਸੀਆਂ ਹਾਲੇ ਤੱਕ ਅਸਲ ਕਾਤਲਾਂ ਤੱਕ ਨਹੀਂ ਪਹੁੰਚ ਸਕੀਆਂ। ਵੱਡਾ ਸਵਾਲ ਇਹ ਐ ਕਿ ਆਖ਼ਰਕਾਰ ਉਹ ਕਿਹੜੀ ਥਾਂ ਐ, ਜਿੱਥੇ ਇਹ ਅੱਤਵਾਦੀ ਛੁਪੇ ਹੋਏ ਨੇ ਅਤੇ ਕੌਣ ਇਨ੍ਹਾਂ ਦਾ ਬਚਾਅ ਕਰ ਰਿਹੈ? ਦੇਖੋ ਇਹ ਖ਼ਾਸ ਰਿਪੋਰਟ।
ਪਹਿਲਗਾਮ ਵਿਚ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਤੋਂ ਬਾਅਦ ਭਾਰਤ ਨੇ ਏਅਰ ਸਟ੍ਰਾਈਕ ਕਰਕੇ ਪਾਕਿਸਤਾਨ ਸਥਿਤ ਅੱਤਵਾਦੀਆਂ ਦੇ ਕਈ ਟਿਕਾਣੇ ਤਬਾਹ ਕਰ ਦਿੱਤੇ,, ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਅੱਤਵਾਦੀਆਂ ਦਾ ਕੋਈ ਥਹੁ ਪਤਾ ਨਹੀਂ ਚੱਲ ਸਕਿਆ, ਜਿਨ੍ਹਾਂ ਵੱਲੋਂ ਇਸ ਹਮਲੇ ਨੂੰ ਅੰਜ਼ਾਮ ਦਿੱਤਾ ਗਿਆ ਸੀ। ਭਾਵੇਂ ਕਿ ਜਾਂਚ ਦੌਰਾਨ ਜਿਹੜੇ ਤਿੰਨ ਅੱਤਵਾਦੀ ਆਦਿਲ, ਮੂਸਾ ਅਤੇ ਅਲੀ ਨਾਂਅ ਦੇ ਅੱਤਵਾਦੀਆਂ ’ਤੇ 20-20 ਲੱਖ ਦਾ ਇਨਾਮ ਵੀ ਰੱਖਿਆ ਗਿਆ ਹੈ ਪਰ ਇਸ ਦੇ ਬਾਵਜੂਦ ਇਨ੍ਹਾਂ ਅੱਤਵਾਦੀਆਂ ਦਾ ਨਾ ਫੜਿਆ ਜਾਣਾ ਜਾਂਚ ਏਜੰਸੀਆਂ ਲਈ ਇਕ ਵੱਡੀ ਚੁਣੌਤੀ ਬਣਿਆ ਹੋਇਆ ਏ।
ਜਾਂਚ ਏਜੰਸੀਆਂ ਦੇ ਮੁਤਾਬਕ ਅੱਤਵਾਦੀਆਂ ਦੀ ਲੋਕੇਸ਼ਨ ਟ੍ਰੇਸ ਨਾ ਹੋਣ ਦੇ ਦੋ ਪ੍ਰਮੁੱਖ ਕਾਰਨ ਮੰਨੇ ਜਾ ਰਹੇ ਨੇ।
ਪਹਿਲਾ ਇਹ ਕਿ ਪਹਿਲਗਾਮ ’ਚ ਹਮਲਾ ਕਰਨ ਵਾਲੇ ਅੱਤਵਾਦੀ ਦੋ ਜਾਂ ਤਿੰਨ ਓਵਰਗਰਾਊਂਡ ਵਰਕਰਜ਼ ਦੇ ਕੰਟੈਕਟ ਵਿਚ ਨੇ, ਜੋ ਉਨ੍ਹਾਂ ਤੱਕ ਜ਼ਰੂਰੀ ਸਮਾਨ ਪਹੁੰਚਾ ਰਹੇ ਨੇ। ਇਸ ਨਾਲ ਅੱਤਵਾਦੀਆਂ ਨੂੰ ਟ੍ਰੇਸ ਕਰਨਾ ਮੁਸ਼ਕਲ ਹੋ ਰਿਹਾ ਏ।
ਦੂਜਾ ਕਾਰਨ ਇਹ ਹੋ ਸਕਦਾ ਏ ਕਿ ਇਹ ਅੱਤਵਾਦੀ ਜੰਗਲ, ਗੁਫ਼ਾਵਾਂ ਜਾਂ ਪਹਾੜੀ ਇਲਾਕਿਆਂ ਵਿਚ ਬਣੇ ਹਾਈਡ ਐਂਡ ਆਊਟ ਵਿਚ ਛੁਪੇ ਹੋ ਸਕਦੇ ਨੇ ਕਿਉਂਕਿ ਘਰਾਂ ਵਿਚ ਬਣੇ ਹਾਈਡ ਆਊਟ ਦੀ ਖ਼ਬਰ ਲੀਕ ਹੋਣ ਦਾ ਖ਼ਤਰਾ ਹੁੰਦਾ ਹੈ।
ਬਾਇਸਰਨ ਘਾਟੀ ਵਿਚ ਹਮਲੇ ਤੋਂ ਤੁਰੰਤ ਬਾਅਦ 22 ਅਪ੍ਰੈਲ ਦੀ ਦੁਪਹਿਰ ਪਹਿਲਗਾਮ ਪੁਲਿਸ ਵੱਲੋਂ ਐਫਆਈਆਰ ਪਹਿਲਗਾਮ ਪੁਲਿਸ ਵੱਲੋਂ ਦਰਜ ਕੀਤੀ ਗਹੀ ਸੀ, ਜਿਸ ਵਿਚ ਕਿਸੇ ਅੱਤਵਾਦੀ ਦਾ ਨਾਮ ਨਹੀਂ ਸੀ। ਇਹ ਗੱਲ ਜ਼ਰੂਰ ਲਿਖੀ ਗਈ ਸੀ ਕਿ ਹਮਲੇ ਦੇ ਪਿੱਛੇ ਬਾਰਡਰ ਪਾਰ ਯਾਨੀ ਪਾਕਿਸਤਾਨ ਦੀ ਸਾਜਿਸ਼ ਐ। ਇਸ ਤੋਂ ਬਾਅਦ ਅਨੰਤਨਾਗ ਪੁਲਿਸ ਨੇ 23 ਅਪ੍ਰੈਲ ਨੂੰ ਇਕ ਪੋਸਟਰ ਜਾਰੀ ਕੀਤਾ, ਜਿਸ ਵਿਚ ਲਿਖਿਆ ਸੀ ਕਿ ਅੱਤਵਾਦੀ ਹਮਲੇ ਨਾਲ ਜੁੜੀ ਜਾਣਕਾਰੀ ਦੇਣ ਵਾਲੇ ਨੂੰ 20 ਲੱਖ ਰੁਪਏ ਦਾ ਨਾਮ ਇਨਾਮ ਦਿੱਤਾ ਜਾਵੇਗਾ।
ਇਸ ਤੋਂ ਬਾਅਦ 24 ਅਪ੍ਰੈਲ ਨੂੰ ਅਨੰਤਨਾਗ ਪੁਲਿਸ ਨੇ ਤਿੰਨ ਸਕੈੱਚ ਜਾਰੀ ਕੀਤੇ, ਜਿਸ ਵਿਚ ਤਿੰਨ ਅੱਤਵਾਦੀਆਂ ਦੇ ਨਾਮ ਸਨ, ਜਿਨ੍ਹਾਂ ਵਿਚ ਅਨੰਤਨਾਗ ਦਾ ਆਦਿਲ ਹੁਸੈਨ ਠੋਕਰ, ਹਾਸ਼ਿਮ ਮੂਸਾ ਉਰਫ਼ ਸੁਲੇਮਾਨ ਅਤੇ ਅਲੀ ਉਰਫ਼ ਤਲਹਾ ਭਾਈ। ਤਿੰਨਾਂ ਦੀ ਖ਼ਬਰ ਦੇਣ ਵਾਲਿਆਂ ਲਈ ਵੱਖ ਵੱਖ 20-20 ਲੱਖ ਦੇ ਇਨਾਮ ਦਾ ਐਲਾਨ ਕੀਤਾ ਗਿਆ। ਇਨ੍ਹਾਂ ਵਿਚੋਂ ਮੂਸਾ ਅਤੇ ਅਲੀ ਪਾਕਿਸਤਾਨੀ ਨੇ, ਜਦਕਿ ਮੂਸਾ ਤਾਂ ਪਾਕਿਸਤਾਨ ਦੇ ਸਪੈਸ਼ਲ ਸਰਵਿਸ ਗਰੁੱਪ ਵਿਚ ਕਮਾਂਡੋ ਤੱਕ ਰਹਿ ਚੁੱਕਿਆ ਏ।
ਅੱਤਵਾਦੀਆਂ ਦੇ ਸਕੈੱਚ ਜਾਰੀ ਕਰਨ ਦੇ ਨਾਲ ਇਕ ਤਸਵੀਰ ਵੀ ਜਾਰੀ ਕੀਤੀ ਗਈ ਸੀ, ਜਿਸ ਵਿਚ ਚਾਰ ਅੱਤਵਾਦੀ ਸੰਘਣੇ ਜੰਗਲ ਵਿਚ ਹਥਿਆਰ ਲੈ ਕੇ ਖੜ੍ਹੇ ਦਿਖਾਈ ਦੇ ਰਹੇ ਨੇ। ਇਨ੍ਹਾਂ ਵਿਚ ਹਾਸ਼ਿਮ ਮੂਸਾ ਅਤੇ ਜੂਨੈਦ ਅਹਿਮਦ ਭੱਟ ਵੀ ਸਨ। ਜੂਨੈਦ ਨੂੰ ਸਕਿਓਰਟੀ ਫੋਰਸ ਨੇ ਦਸੰਬਰ 2024 ਵਿਚ ਦਾਚੀਗਾਮ ਦੇ ਜੰਗਲਾਂ ਵਿਚ ਮਾਰ ਦਿੱਤਾ ਸੀ। ਉਸੇ ਦੇ ਮੋਬਾਇਲ ਫ਼ੋਨ ਤੋਂ ਇਹ ਤਸਵੀਰ ਮਿਲੀ ਸੀ। ਜੂਨੈਦ 20 ਅਕਤੂਬਰ 2024 ਨੂੰ ਸੋਨਮਰਗ ਵਿਚ ਜੈੱਡ ਮੋੜ ਟਨਲ ’ਤੇ ਕੀਤੇ ਗਏ ਹਮਲੇ ਵਿਚ ਸ਼ਾਮਲ ਸੀ।
ਪਹਿਲਗਾਮ ਹਮਲੇ ਦੇ ਅਗਲੇ ਦਿਨ 23 ਅਪ੍ਰੈਲ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਯਾਨੀ ਐਨਆਈਏ ਦੀ ਟੀਮ ਮੌਕੇ ’ਤੇ ਪਹੁੰਚ ਗਈ ਸੀ। ਗ੍ਰਹਿ ਮੰਤਰਾਲੇ ਦੇ ਆਦੇਸ਼ ਤੋਂ ਬਾਅਦ 27 ਅਪ੍ਰੈਲ ਤੋਂ ਐਨਆਈਏ ਨੇ ਆਫਿਸ਼ੀਅਲੀ ਤੌਰ ’ਤੇ ਇਹ ਕੇਸ ਆਪਣੇ ਹੱਥ ਵਿਚ ਲੈ ਲਿਆ ਅਤੇ ਐਨਆਈਏ ਚੀਫ਼ ਸਦਾਨੰਦ ਦਾਤੇ ਕੇਸ ਦੀ ਲਗਾਤਾਰ ਮਾਨੀਟਰਿੰਗ ਕਰ ਰਹੇ ਨੇ। ਕੇਸ ਦੀ ਜਾਂਚ ਵਿਚ ਏਜੰਸੀ ਦੇ ਆਈਜੀ, ਡੀਆਈਜੀ ਅਤੇ ਐਸਪੀ ਰੈਂਕ ਦੇ ਤਿੰਨ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਐ।
ਹੁਣ ਤੱਕ ਇਸ ਮਾਮਲੇ ਵਿਚ 3 ਹਜ਼ਾਰ ਤੋਂ ਵੱਧ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾ ਚੁੱਕੀ ਐ, ਜਿਨ੍ਹਾਂ ਵਿਚੋਂ ਕਈ ਲੋਕਾਂ ਨੂੰ ਰੋਜ਼ਾਨਾ ਪਹਿਲਗਾਮ ਪੁਲਿਸ ਥਾਣੇ ਵਿਚ ਹਾਜ਼ਰੀ ਲਈ ਬੁਲਾਇਆ ਜਾ ਰਿਹਾ ਏ। ਕੁੱਝ ਮਾਹਿਰਾਂ ਦਾ ਮੰਨਣਾ ਏ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਤਵਾਦੀਆਂ ਨੂੰ ਕਸ਼ਮੀਰ ਵਿਚ ਲੋਕ ਨੈੱਟਵਰਕ ਤੋਂ ਸੁਪੋਰਟ ਮਿਲੀ ਐ, ਇਸ ਲਈ ਜ਼ਰੂਰੀ ਐ ਕਿ ਲੋਕ ਸੁਪੋਰਟ ਨਾਲ ਜੁੜਿਆ ਕੋਈ ਕੁਨੈਕਸ਼ਨ ਮਿਲ ਜਾਵੇ ਤਾਂ ਹੀ ਅੱਤਵਾਦੀਆਂ ਨੂੰ ਟ੍ਰੇਸ ਕੀਤਾ ਜਾ ਸਕਦਾ ਏ।
ਸੋ ਤੁਹਾਡਾ ਇਸ ਮਾਮਲੇ ਵਿਚ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ