ਕੀ ਹੈ ਸਲੀਪ ਸੈਕਸ ਬਿਮਾਰੀ? ਜਿਸ ਕਰਕੇ ਖਾਰਜ ਹੋਇਆ ਬਲਾਤਕਾਰ ਦਾ ਕੇਸ
ਪੂਰੀ ਦੁਨੀਆ ਵਿਚ ਭਾਵੇਂ ਕਿਸੇ ਔਰਤ ਨਾਲ ਜ਼ਬਰਜਨਾਹ ਕੀਤੇ ਜਾਣ ਨੂੰ ਵੱਡਾ ਅਪਰਾਧ ਮੰਨਿਆ ਜਾਂਦਾ ਹੈ ਪਰ ਬ੍ਰਿਟੇਨ ਵਿਚ ਜ਼ਬਰ ਜਨਾਹ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਅਦਾਲਤ ਨੇ ਔਰਤ ਨਾਲ ਜ਼ਬਰ ਜਨਾਹ ਹੋਣ ਦੇ ਬਾਵਜੂਦ ਪੂਰਾ ਕੇਸ ਹੀ ਖਾਰਜ ਕਰ ਦਿੱਤਾ;
ਲੰਡਨ : ਪੂਰੀ ਦੁਨੀਆ ਵਿਚ ਭਾਵੇਂ ਕਿਸੇ ਔਰਤ ਨਾਲ ਜ਼ਬਰਜਨਾਹ ਕੀਤੇ ਜਾਣ ਨੂੰ ਵੱਡਾ ਅਪਰਾਧ ਮੰਨਿਆ ਜਾਂਦਾ ਹੈ ਪਰ ਬ੍ਰਿਟੇਨ ਵਿਚ ਜ਼ਬਰ ਜਨਾਹ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਅਦਾਲਤ ਨੇ ਔਰਤ ਨਾਲ ਜ਼ਬਰ ਜਨਾਹ ਹੋਣ ਦੇ ਬਾਵਜੂਦ ਪੂਰਾ ਕੇਸ ਹੀ ਖਾਰਜ ਕਰ ਦਿੱਤਾ ਅਤੇ ਪੀੜਤ ਔਰਤ ਨੂੰ ਇਸ ਦਾ ਕੋਈ ਮੁਆਵਜ਼ਾ ਵੀ ਨਹੀਂ ਮਿਲ ਸਕਿਆ। ਹੋਰ ਤਾਂ ਹੋਰ ਪੀੜਤਾ ਨੂੰ ਅਦਾਲਤ ਕੋਲੋਂ ਮੁਆਫ਼ੀ ਵੀ ਮੰਗਣੀ ਪਈ। ਅਦਾਲਤ ਨੇ ਇਸ ਕੇਸ ਵਿਚ ਜ਼ਬਰਜਨਾਹ ਕਰਨ ਵਾਲੇ ਮੁਲਜ਼ਮ ਨੂੰ ਬਰੀ ਕਰ ਦਿੱਤਾ।
ਦਰਅਸਲ ਬ੍ਰਿਟੇਨ ’ਚ 2017 ਵਿਚ ਇਕ 24 ਸਾਲਾ ਔਰਤ ਨੇ ਜ਼ਬਰ ਜਨਾਹ ਦਾ ਮਾਮਲਾ ਦਰਜ ਕਰਵਾਇਆ ਸੀ। ਔਰਤ ਨੇ ਇਲਜ਼ਾਮ ਲਗਾਇਆ ਸੀ ਕਿ ਉਹ ਆਪਣੇ ਦੋਸਤਾਂ ਦੇ ਨਾਲ ਇਕ ਪਾਰਟੀ ਵਿਚ ਗਈ ਸੀ, ਜਿੱਥੇ ਜਾ ਕੇ ਉਹ ਸੌਂ ਗਈ ਪਰ ਜਦੋਂ ਸਵੇਰੇ ਉਠੀ ਤਾਂ ਉਸ ਦੇ ਕੱਪੜੇ ਗਾਇਬ ਸਨ ਅਤੇ ਉਸ ਦੇ ਗਲੇ ਦੀ ਚੇਨੀ ਟੁੱਟੀ ਹੋਈ ਸੀ। ਪੀੜਤ ਔਰਤ ਨੇ ਦੱਸਿਆ ਕਿ ਜਿਸ ਕਮਰੇ ਵਿਚ ਉਹ ਸੁੱਤੀ ਪਈ ਸੀ, ਉਥੇ ਇਕ ਵਿਅਕਤੀ ਵੀ ਮੌਜੂਦ ਸੀ। ਉਸ ਨੂੰ ਲੱਗਿਆ ਕਿ ਉਸ ਦੇ ਨਾਲ ਇਸ ਵਿਅਕਤੀ ਨੇ ਜ਼ਬਰਜਨਾਹ ਕੀਤਾ ਹੈ।
ਜਦੋਂ ਇਸ ਕੇਸ ਦੀ ਸੁਣਵਾਈ ਕਰਾਊਨ ਪ੍ਰੌਸੀਕਿਊਸ਼ਨ ਸਰਵਿਸ ਵਿਚ ਹੋਈ ਤਾਂ ਸੀਪੀਐਸ ਨੇ 2020 ਵਿਚ ਇਸ ਕੇਸ ਨੂੰ ਇਹ ਕਹਿੰਦੇ ਹੋਏ ਖ਼ਾਰਜ ਕਰ ਦਿੱਤਾ ਕਿ ਘਟਨਾ ਦੇ ਸਮੇਂ ਔਰਤ ਸੈਕਸੋਮੇਨੀਆ ਨਾਂ ਦੀ ਬਿਮਾਰੀ ਤੋਂ ਪੀੜਤ ਸੀ ਪਰ ਔਰਤ ਨੇ ਆਖਿਆ ਕਿ ਉਸ ਨੂੰ ਸੈਕਸਮੇਨੀਆ ਨਹੀਂ ਹੈ। ਇਸ ਦੇ ਨਾਲ ਹੀ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤੇ ਬਿਨਾਂ ਹੀ ਛੱਡ ਦਿੱਤਾ ਗਿਆ।
ਕੇਸ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਪਹਿਲਾਂ 35 ਹਜ਼ਾਰ ਪੌਂਡ ਮੁਆਵਜ਼ਾ ਦੇਣ ਦਾ ਫ਼ੈਸਲਾ ਸੁਣਾਇਆ ਸੀ ਪਰ ਬਾਅਦ ਵਿਚ ਜਦੋਂ ਸੱਚਾਈ ਪਤਾ ਚੱਲੀ ਤਾਂ ਪੀੜਤ ਨੂੰ ਮੁਆਵਜ਼ਾ ਵੀ ਨਹੀਂ ਮਿਲਿਆ। ਬਲਕਿ ਅਦਾਲਤ ਨੇ ਔਰਤ ਨੂੰ ਬਿਨਾਂ ਸ਼ਰਤ ਮੁਆਫ਼ੀ ਮੰਗਣ ਦਾ ਹੁਕਮ ਦਿੱਤਾ। ਪੀੜਤਾ ਨੇ ਬਿਨਾਂ ਸ਼ਰਤ ਅਦਾਲਤ ਤੋਂ ਮੁਆਫੀ ਮੰਗ ਲਈ।
ਤੁਹਾਨੂੰ ਦੱਸ ਦਈਏ ਕਿ ਸੈਕਸੋਮਨੀਆ ਸਲੀਪ ਸੈਕਸ ਦੀ ਇਕ ਕਿਸਮ ਹੈ, ਜਿਸ ਤਰ੍ਹਾਂ ਕੁਝ ਲੋਕਾਂ ਨੂੰ ਨੀਂਦ ਵਿਚ ਤੁਰਨ, ਚੀਕਣ ਜਾਂ ਬੁੜਬੁੜਾਉਣ ਦੀ ਆਦਤ ਹੁੰਦੀ ਹੈ, ਉਸੇ ਤਰ੍ਹਾਂ ਸੈਕਸੋਮੇਨੀਆ ਦਾ ਪ੍ਰਭਾਵ ਮਰੀਜ਼ਾਂ ਵਿਚ ਵੱਖ-ਵੱਖ ਹੁੰਦਾ ਹੈ। ਕੁਝ ਲੋਕਾਂ ਨੂੰ ਇਸ ਬਿਮਾਰੀ ਵਿਚ ਸੈਕਸ ਕਰਨ ਦੀ ਆਦਤ ਹੁੰਦੀ ਹੈ। ਅਜਿਹੇ ਲੋਕਾਂ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਇਹ ਲੋਕ ਸੈਕਸ ਦੀ ਸਥਿਤੀ ਵਿਚ ਬਹੁਤ ਜ਼ਿਆਦਾ ਘਾਤਕ ਹੋ ਜਾਂਦੇ ਹਨ।