ਰੂਸ ’ਚ ਹਰਿਆਣਾ ਦੇ ਨੌਜਵਾਨ ਨਾਲ ਵਾਪਰਿਆ ਭਾਣਾ,ਜਬਰੀ ਜੰਗ ’ਚ ਭੇਜਣ 'ਤੇ ਉੱਠੇ ਸਵਾਲ

ਰੂਸ ਦੇ ਮਾਸਕੋ ਸਥਿਤ ਭਾਰਤੀ ਦੂਤਘਰ ਵੱਲੋਂ ਇਹ ਖ਼ਬਰ ਮ੍ਰਿਤਕ ਨੌਜਵਾਨ ਦੇ ਮਾਪਿਆਂ ਨੂੰ ਦਿੱਤੀ ਗਈ। ਜਿਵੇਂ ਹੀ ਇਹ ਖ਼ਬਰ ਪਰਿਵਾਰਕ ਮੈਂਬਰਾਂ ਕੋਲ ਪੁੱਜੀ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।

Update: 2024-07-28 09:20 GMT

ਕੈਥਲ: ਰੂਸ ਵਿਚ ਹਰਿਆਣਾ ਦੇ ਇਕ 22 ਸਾਲਾ ਨੌਜਵਾਨ ਰਵੀ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਐ ਜੋ ਕੈਥਲ ਜ਼ਿਲ੍ਹੇ ਪਿੰਡ ਮਟੌਰ ਦੇ ਰਹਿਣ ਵਾਲਾ ਸੀ। ਰੂਸ ਦੇ ਮਾਸਕੋ ਸਥਿਤ ਭਾਰਤੀ ਦੂਤਘਰ ਵੱਲੋਂ ਇਹ ਖ਼ਬਰ ਮ੍ਰਿਤਕ ਨੌਜਵਾਨ ਦੇ ਮਾਪਿਆਂ ਨੂੰ ਦਿੱਤੀ ਗਈ। ਜਿਵੇਂ ਹੀ ਇਹ ਖ਼ਬਰ ਪਰਿਵਾਰਕ ਮੈਂਬਰਾਂ ਕੋਲ ਪੁੱਜੀ ਤਾਂ ਉਨ੍ਹਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਰੋਂਦੇ ਹੋਏ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਉਨ੍ਹਾਂ ਦਾ ਬੇਟਾ ਰਵੀ ਰਸ਼ੀਅਨ ਟਰਾਂਸਪੋਰਟ ਵਿਚ ਕੰਮ ਕਰਨ ਗਿਆ ਸੀ ਪਰ ਉਸ ਨੂੰ ਜ਼ਬਰਦਸਤੀ ਜੰਗ ਵਿਚ ਭੇਜ ਦਿੱਤਾ ਗਿਆ ਕਿਉਂਕਿ ਪਰਿਵਾਰ ਨੇ ਰੂਸੀ ਫੌਜ ਦੀ ਵਰਦੀ ’ਚ ਉਸ ਦੀ ਤਸਵੀਰ ਦੇਖੀ ਸੀ। ਸ਼ਾਟਸ :

ਇਸ ਮਾਮਲੇ ਸਬੰਧੀ ਮ੍ਰਿਤਕ ਰਵੀ ਦੇ ਭਰਾ ਅਜੈ ਦੀ ਏਜੰਸੀ ਨਾਲ ਕਾਫ਼ੀ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ। ਇਹ ਖੁਲਾਸਾ ਉਸ ਦੇ ਭਰਾ ਦੀ ਅੰਬੈਸੀ ਨਾਲ ਚੱਲ ਰਹੀ ਪੁੱਛਗਿੱਛ ਦੇ ਆਧਾਰ ’ਤੇ ਹੋਇਆ ਏ। ਮ੍ਰਿਤਕ ਰਵੀ ਦੇ ਭਰਾ ਅਜੈ ਨੇ ਦੱਸਿਆ ਕਿ ਅੰਬੈਸੀ ਨੇ ਉਸ ਨੂੰ ਕਿਹਾ ਹੈ ਕਿ ਉਹ ਮ੍ਰਿਤਕ ਦੀ ਮੌਤ ਦੀ ਪੁਸ਼ਟੀ ਕਰਨ ਲਈ ਉਸ ਦੀ ਮਾਂ ਦਾ ਡੀਐਨਏ ਟੈਸਟ ਕਰਵਾਉਣਾ ਚਾਹੁੰਦੇ ਨੇ ਜਦਕਿ ਉਸ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਐ। ਇਸ ਲਈ ਉਸ ਨੇ ਦੂਤਘਰ ਨੂੰ ਬੇਨਤੀ ਕੀਤੀ ਐ ਕਿ ਉਹ ਉਸ ਦੀ ਮਾਂ ਦੀ ਬਜਾਏ ਉਸ ਦਾ ਡੀਐਨਏ ਟੈਸਟ ਕਰ ਸਕਦੇ ਨੇ। ਅਜੇ ਨੇ ਅੱਗੇ ਦੱਸਿਆ ਕਿ ਉਸ ਦਾ ਭਰਾ ਰਵੀ ਟਰਾਂਸਪੋਰਟ ਦਾ ਕੰਮ ਕਰਨ ਲਈ 13 ਜਨਵਰੀ 2024 ਨੂੰ ਰੂਸ ਵਿਖੇ ਗਿਆ ਸੀ। ਉਸ ਦਾ ਪਰਿਵਾਰ ਲਗਾਤਾਰ ਰਵੀ ਦੇ ਸੰਪਰਕ ਵਿਚ ਸੀ ਪਰ ਇਸ ਤੋਂ ਬਾਅਦ ਉਸ ਦੇ ਭਰਾ ਨੂੰ ਰੂਸ ਦੀ ਸਰਹੱਦ ’ਤੇ ਜੰਗ ਲਈ ਭੇਜ ਦਿੱਤਾ ਗਿਆ। ਕੁਝ ਦਿਨਾਂ ਬਾਅਦ ਉਸ ਨੂੰ ਰੂਸੀ ਫੌਜ ਦੀ ਵਰਦੀ ’ਚ ਵੀ ਦੇਖਿਆ ਗਿਆ। ਅਜੇ ਨੇ ਦੱਸਿਆ ਕਿ 12 ਮਾਰਚ ਤੱਕ ਉਨ੍ਹਾਂ ਦੀ ਰਵੀ ਦੇ ਨਾਲ ਗੱਲਬਾਤ ਹੁੰਦੀ ਰਹੀ ਪਰ ਇਸਤੋਂ ਬਾਅਦ ਉਸ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਅਜੈ ਨੇ ਦੱਸਿਆ ਕਿ ਫੌਜ ਦੇ ਜਵਾਨਾਂ ਨੇ ਉਸ ਦੇ ਭਰਾ ਨੂੰ ਕਿਹਾ ਕਿ ਜਾਂ ਤਾਂ ਫਰੰਟ ਲਾਈਨ ’ਤੇ ਜੰਗ ਲੜੋ ਨਹੀਂ ਤਾਂ ਉਸ ਨੂੰ 10 ਸਾਲ ਲਈ ਜੇਲ੍ਹ ਵਿਚ ਡੱਕ ਦਿੱਤਾ ਜਾਵੇਗਾ। 

ਦੱਸ ਦਈਏ ਕਿ ਪੀੜਤ ਪਰਿਵਾਰ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਐ ਕਿ ਰਵੀ ਦੀ ਮ੍ਰਿਤਕ ਦੇਹ ਨੂੰ ਭਾਰਤ ਮੰਗਵਾਉਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਹੱਥੀਂ ਉਸ ਦਾ ਅੰਤਿਮ ਸਸਕਾਰ ਕਰ ਸਕਣ। ਇਹ ਤੋਂ ਪਹਿਲਾਂ ਵੀ ਕਈ ਭਾਰਤੀ ਨੌਜਵਾਨਾਂ ਦੀ ਉਥੇ ਮੌਤ ਹੋ ਚੁੱਕੀ ਐ। ਪੰਜਾਬ ਦੇ ਤੇਜ਼ਪਾਲ ਸਿੰਘ ਦੀ ਮ੍ਰਿਤਕ ਦੇਹ ਅੱਜ ਡੇਢ ਮਹੀਨੇ ਬਾਅਦ ਵੀ ਭਾਰਤ ਨਹੀਂ ਪਹੁੰਚ ਸਕੀ, ਜਿਸ ਦੇ ਲਈ ਪਰਿਵਾਰ ਦਰ ਦਰ ਦੀਆਂ ਠੋਕਰਾਂ ਖਾਂਦਾ ਫਿਰ ਰਿਹਾ ਏ। ਹੈਰਾਨੀ ਦੀ ਗੱਲ ਇਹ ਐ ਕਿ ਰੂਸੀ ਰਾਸ਼ਟਰਪਤੀ ਪੁਤਿਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਭੇਜਣ ਦੇ ਭਰੋਸੇ ਮਗਰੋਂ ਵੀ ਕੁੱਝ ਨਹੀਂ ਹੋ ਪਾ ਰਿਹਾ। 

Tags:    

Similar News