ਤਿਹਾੜ ਜੇਲ੍ਹਰ ਦੀ ਵਾਇਰਲ ਹੋਈ ਵੀਡੀਓ ! ਡਾਂਸ ਕਰਦੇ ਸਮੇਂ ਕੀਤਾ ਇਹ ਕੰਮ ਕਿ ਹੋ ਗਏ ਮੁਅੱਤਲ
ਦੀਪਕ ਸ਼ਰਮਾ ਇਸ ਸਮੇਂ ਮੰਡੋਲੀ ਜੇਲ੍ਹ ਦੇ ਸਹਾਇਕ ਜੇਲ੍ਹ ਸੁਪਰਡੈਂਟ ਹਨ। ਦਰਅਸਲ, ਦੀਪਕ ਸ਼ਰਮਾ ਵੀਰਵਾਰ ਸ਼ਾਮ ਨੂੰ ਘੋਂਡਾ ਤੋਂ ਭਾਜਪਾ ਦੇ ਨਿਗਮ ਕੌਂਸਲਰ ਦੇ ਪਤੀ ਦੇ ਜਨਮ ਦਿਨ ਦੀ ਪਾਰਟੀ 'ਚ ਪਹੁੰਚੇ ਸਨ। ਇਹ ਸਮਾਗਮ ਸੀਮਾਪੁਰੀ ਥਾਣੇ ਨੇੜੇ ਕਰਵਾਇਆ ਗਿਆ।
ਵਾਇਰਲ :ਸ਼ੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵਾਇਰਲ ਹੁੰਦਿਆਂ ਨੇ ਜਿਸ ਨੂੰ ਦੇਖ ਲੋਕ ਹੈਰਾਨ ਰਹਿ ਜਾਂਦੇ ਨੇ, ਹੁਣ ਮੁੜ ਤੋਂ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ 'ਚ ਤਿਹਾੜ ਜੇਲ੍ਹ ਦੇ ਜੇਲ੍ਹਰ ਵੱਲੋਂ ਵੀਡੀਓ ਚ ਪਿਸਤੌਲ ਲਿਹਰਾਉਂਦੇ ਹੋਏ ਨਜ਼ਰ ਆ ਰਹੇ ਨੇ । ਜਾਣਕਾਰੀ ਅਨੁਸਾਰ ਦੀਪਕ ਸ਼ਰਮਾ ਨੂੰ ਪਾਰਟੀ ਸਮਾਗਮ ਦੌਰਾਨ ਪਿਸਤੌਲ ਤਾਣ ਕੇ ਮੁਅੱਤਲ ਕਰ ਦਿੱਤਾ ਗਿਆ ਹੈ । ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ । ਇਸ ਤੋਂ ਇਲਾਵਾ ਮਾਮਲੇ ਦੀ ਜਾਂਚ ਤਿਹਾੜ ਦੇ ਅਧਿਕਾਰੀ ਨੂੰ ਵੀ ਸੌਂਪੀ ਗਈ ਹੈ। ਦੀਪਕ ਸ਼ਰਮਾ ਇਸ ਸਮੇਂ ਮੰਡੋਲੀ ਜੇਲ੍ਹ ਦੇ ਸਹਾਇਕ ਜੇਲ੍ਹ ਸੁਪਰਡੈਂਟ ਹਨ। ਦਰਅਸਲ, ਦੀਪਕ ਸ਼ਰਮਾ ਵੀਰਵਾਰ ਸ਼ਾਮ ਨੂੰ ਘੋਂਡਾ ਤੋਂ ਭਾਜਪਾ ਦੇ ਨਿਗਮ ਕੌਂਸਲਰ ਦੇ ਪਤੀ ਦੇ ਜਨਮ ਦਿਨ ਦੀ ਪਾਰਟੀ 'ਚ ਪਹੁੰਚੇ ਸਨ। ਇਹ ਸਮਾਗਮ ਸੀਮਾਪੁਰੀ ਥਾਣੇ ਨੇੜੇ ਕਰਵਾਇਆ ਗਿਆ। ਇੱਥੇ ਪਾਰਟੀ 'ਚ ਦੀਪਕ ਸ਼ਰਮਾ ਕੁਝ ਹੋਰ ਲੋਕਾਂ ਨਾਲ 'ਨਾਇਕ ਨਹੀਂ, ਖਲਨਾਇਕ ਹੂੰ ਮੈਂ' ਗੀਤ 'ਤੇ ਡਾਂਸ ਕਰ ਰਹੇ ਸਨ ।
ਸ਼ੋਸ਼ਲ ਮੀਡੀਆ ਯੂਜ਼ਰਸ ਨੇ ਰੱਖੀ ਆਪਣੀ ਰਾਏ
ਇਸ ਵੀਡੀਓ ਤੇ ਲੋਕਾਂ ਨੇ ਆਪਣੀ ਰਾਏ ਵੀ ਸਾਂਝੀ ਕੀਤੀ ਹੈ ਅਤੇ ਇਸੇ ਦੌਰਾਨ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ਯੂਜ਼ਰ ਨੇ ਤਿਹਾੜ ਜੇਲ ਦੇ ਜੇਲਰ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ, ''ਜੇਕਰ ਕਿਸੇ ਵੀਡੀਓ 'ਚ ਕੋਈ ਆਮ ਵਿਅਕਤੀ ਪਿਸਤੌਲ ਤਾਣ ਕੇ ਨੱਚਦਾ ਦਿਖਾਈ ਦਿੰਦਾ ਹੈ ਤਾਂ ਪੁਲਸ ਅਤੇ ਮੀਡੀਆ ਉਸ ਨੂੰ ਜਲਦੀ ਗ੍ਰਿਫਤਾਰ ਕਰਕੇ ਜੇਲ 'ਚ ਬੰਦ ਕਰ ਦਿੰਦੇ ਹਨ।'' ਹਾਲਾਂਕਿ ਇਹ ਹੈ ਦਿੱਲੀ ਦੀ ਤਿਹਾੜ ਜੇਲ ਦਾ ਜੇਲਰ। , ਦੀਪਕ ਸ਼ਰਮਾ, ਜੋ ਆਪਣੀ ਸਰਵਿਸ ਪਿਸਤੌਲ ਲਹਿਰਾਉਂਦਾ ਨਜ਼ਰ ਆ ਰਿਹਾ ਹੈ, ਕੀ ਇਸ ਮਾਮਲੇ ਵਿੱਚ ਕੋਈ ਕਾਰਵਾਈ ਕੀਤੀ ਜਾਵੇਗੀ?