ਇਕ ਰੁੱਖ ਨੇ ਕਰੋੜਪਤੀ ਬਣਾਤਾ ਗ਼ਰੀਬ ਜਿਹਾ ਕਿਸਾਨ, ਹੈਰਾਨ ਕਰ ਦੇਵੇਗਾ ਮਾਮਲਾ
ਇਕ ਕਿਸਾਨ ਆਪਣੇ ਖੇਤ ਵਿਚ ਲੱਗੇ ਇਕ ਰੁੱਖ ਲਈ ਰੇਲ ਮੰਤਰਾਲੇ ਦੀਆਂ ਲੀਕਾਂ ਕਢਵਾ ਦਿੱਤੀਆਂ, ਜਿਹੜੇ ਰੁੱਖ ਨੂੰ ਰੇਲਵੇ ਵਿਭਾਗ ਇੰਝ ਹੀ ਪੁੱਟ ਕੇ ਸੁੱਟ ਦੇਣਾ ਚਾਹੁੰਦਾ ਸੀ, ਉਸ ਦੇ ਲਈ ਰੇਲਵੇ ਨੂੰ ਇਕ ਕਰੋੜ ਰੁਪਏ ਕਿਸਾਨ ਦੇ ਖਾਤੇ ਵਿਚ ਪਾਉਣੇ ਪੈ ਗਏ। ਸੋ ਆਓ ਤੁਹਾਨੂੰ ਦੱਸਦੇ ਆਂ ਕੀ ਐ ਪੂਰਾ ਮਾਮਲਾ ਅਤੇ ਕਿਸਾਨ ਨੇ ਕਿਵੇਂ ਜਿੱਤਿਆ ਇਹ ਕੇਸ?
ਯਵਤਮਾਲ : ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸੂਬਿਆਂ ਵਿਚ ਆਪਣੇ ਪ੍ਰੋਜੈਕਟਾਂ ਲਈ ਜ਼ਮੀਨ ਅਕਵਾਇਰ ਕੀਤੀ ਜਾਂਦੀ ਐ, ਜਿਸ ਨੂੰ ਲੈ ਕੇ ਕਈ ਥਾਵਾਂ ’ਤੇ ਕੇਂਦਰ ਅਤੇ ਕਿਸਾਨਾਂ ਵਿਚਾਲੇ ਜ਼ਮੀਨਾਂ ਦੇ ਰੇਟਾਂ ਨੂੰ ਲੈ ਕੇ ਪੇਚ ਵੀ ਫਸ ਜਾਂਦਾ ਏ,, ਪੰਜਾਬ ਵਿਚ ਤਾਂ ਕਈ ਵਾਰ ਅਜਿਹਾ ਹੋ ਚੁੱਕਿਆ ਏ,, ਪਰ ਇਕ ਕਿਸਾਨ ਆਪਣੇ ਖੇਤ ਵਿਚ ਲੱਗੇ ਇਕ ਰੁੱਖ ਲਈ ਰੇਲ ਮੰਤਰਾਲੇ ਦੀਆਂ ਲੀਕਾਂ ਕਢਵਾ ਦਿੱਤੀਆਂ, ਜਿਹੜੇ ਰੁੱਖ ਨੂੰ ਰੇਲਵੇ ਵਿਭਾਗ ਇੰਝ ਹੀ ਪੁੱਟ ਕੇ ਸੁੱਟ ਦੇਣਾ ਚਾਹੁੰਦਾ ਸੀ, ਉਸ ਦੇ ਲਈ ਰੇਲਵੇ ਨੂੰ ਇਕ ਕਰੋੜ ਰੁਪਏ ਕਿਸਾਨ ਦੇ ਖਾਤੇ ਵਿਚ ਪਾਉਣੇ ਪੈ ਗਏ। ਸੋ ਆਓ ਤੁਹਾਨੂੰ ਦੱਸਦੇ ਆਂ ਕੀ ਐ ਪੂਰਾ ਮਾਮਲਾ ਅਤੇ ਕਿਸਾਨ ਨੇ ਕਿਵੇਂ ਜਿੱਤਿਆ ਇਹ ਕੇਸ?
ਰੇਲਵੇ ਵਿਭਾਗ ਨੇ ਇਕ ਕਿਸਾਨ ਦੀ ਜ਼ਮੀਨ ਅਕਵਾਇਰ ਕਰ ਲਈ ਪਰ ਜਦੋਂ ਰੇਲਵੇ ਵਿਭਾਗ ਖੇਤ ਵਿਚ ਖੜ੍ਹੇ ਰੁੱਖ ਨੂੰ ਵੱਢਣ ਲੱਗਿਆ ਤਾਂ ਕਿਸਾਨ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰ ਦਿੱਤੀ ਅਤੇ ਰੁੱਖ ਦੇ ਲਈ ਮੋਟੇ ਮੁਆਵਜ਼ੇ ਦੀ ਮੰਗ ਕੀਤੀ। ਮਾਮਲਾ ਦਰਅਸਲ ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ ਦੇ ਖਾਰਸ਼ੀ ਦਾ ਹੈ, ਜਿੱਥੋਂ ਦੇ ਕਿਸਾਨ ਕੇਸ਼ਵ ਸ਼ਿੰਦੇ ਅਤੇ ਉਸ ਦੇ ਪੰਜ ਪੁੱਤਰਾਂ ਨੇ ਰੇਲਵੇ ਵਿਭਾਗ ਨਾਲ ਇਕ ਰੁੱਖ ਦੇ ਪਿੱਛੇ ਪੇਚ ਫਸਾ ਲਿਆ। ਰੇਲਵੇ ਵਿਭਾਗ ਰੁੱਖ ਨੂੰ ਵੱਢਣਾ ਚਾਹੁੰਦਾ ਸੀ ਕਿਉਂਕਿ ਉਥੋਂ ਵਰਧਾ-ਯਵਤਮਾਲ-ਪੁਸਾਦ-ਨਾਂਦੇੜ ਰੇਲਵੇ ਲਾਈਨ ਕੱਢੀ ਜਾਣੀ ਸੀ। ਭਾਵੇਂ ਕਿ ਕੇਸ਼ਵ ਸ਼ਿੰਦੇ ਨੂੰ ਜ਼ਮੀਨ ਦਾ ਮੁਆਵਜ਼ਾ ਵੀ ਮਿਲ ਗਿਆ ਸੀ ਪਰ ਸ਼ਿੰਦੇ ਨੇ ਮੰਗ ਕੀਤੀ ਕਿ ਉਸ ਨੂੰ 100 ਸਾਲ ਪੁਰਾਣੇ ਰੁੱਖ ਦਾ ਮੁਆਵਾਜ਼ਾ ਵੀ ਦਿੱਤਾ ਜਾਵੇ।
ਖ਼ਾਸ ਗੱਲ ਇਹ ਐ ਕਿ ਇਹ 100 ਸਾਲ ਪੁਰਾਣਾ ਰੁੱਖ ਸਿਰਫ਼ ਆਪਣੀ ਉਮਰ ਕਰਕੇ ਹੀ ਖ਼ਾਸ ਨਹੀਂ ਸੀ,, ਬਲਕਿ ਇਹ ਆਮ ਰੁੱਖ ਨਹੀਂ ਸੀ ਬਲਕਿ ਲਾਲ ਚੰਦਨ ਦਾ ਰੁੱਖ ਸੀ। ਹੁਣ ਲਾਲ ਚੰਦਨ ਦਾ ਮਾਰਕਿਟ ਵਿਚ ਕੀ ਰੇਟ ਐ,,, ਇਹ ਤਾਂ ਸਾਰਿਆਂ ਨੇ ‘ਪੁਸ਼ਪਾ’ ਫਿਲਮ ਵਿਚ ਦੇਖਿਆ ਹੀ ਹੋਇਆ ਸੀ,,, ਬਸ ਫਿਰ ਕੀ ਸੀ, ਕਿਸਾਨ ਅਤੇ ਉਸ ਦੇ ਪੁੱਤਰਾਂ ਨੇ ਪਾ ਦਿੱਤਾ ਰੇਲਵੇ ਵਿਭਾਗ ’ਤੇ ਕੇਸ। ਕੇਸ਼ਵ ਵੱਲੋਂ ਦਾਇਰ ਪਟੀਸ਼ਨ ਵਿਚ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਖੇਤ ਵਾਲੀ ਜ਼ਮੀਨ ’ਤੇ ਅੰਬ ਅਤੇ ਹੋਰ ਫ਼ਲਾਂ ਦੇ ਬਾਗ਼ ਲੱਗੇ ਹੋਏ ਸੀ, ਜਿਸ ਦੇ ਲਈ ਵੀ ਉਨ੍ਹਾਂ ਨੂੰ ਭੁਗਤਾਨ ਕੀਤਾ ਗਿਆ ਸੀ। ਹੋਰ ਤਾਂ ਹੋਰ ਉਨ੍ਹਾਂ ਨੂੰ ਖੂਹ ਦੇ ਲਈ ਵੀ ਵੱਖਰੇ ਤੌਰ ’ਤੇ 8 ਲੱਖ ਰੁਪਏ ਦਿੱਤੇ ਗਏ ਸੀ,, ਪਰ ਉਨ੍ਹਾਂ ਨੂੰ ਚੰਦਨ ਦੇ ਰੁੱਖ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ। ਇਸੇ ਕਰਕੇ ਉਨ੍ਹਾਂ ਵੱਲੋਂ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ।
ਇਕ ਸਾਲ ਦੇ ਅੰਦਰ ਹੀ ਸ਼ਿੰਦੇ ਪਰਿਵਾਰ ਨੇ ਇਹ ਕੇਸ ਜਿੱਤ ਲਿਆ। ਹਾਈਕੋਰਟ ਨੇ ਰੇਲਵੇ ਨੂੰ ਮੁਲਾਂਕਣ ਤੋਂ ਪਹਿਲਾਂ ਇਕ ਕਰੋੜ ਰੁਪਏ ਕਿਸਾਨ ਦੇ ਖਾਤੇ ਵਿਚ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਅਤੇ ਕਿਸਾਨ ਨੂੰ ਮੁਆਵਜ਼ਾ ਮਿਲ ਵੀ ਗਿਆ,,,ਪਰ ਹਾਲੇ ਤੱਕ ਇਸ ਲਾਲ ਚੰਦਨ ਦੇ ਰੁੱਖ ਦਾ ਮੁਲਾਂਕਣ ਨਹੀਂ ਕੀਤਾ ਗਿਆ। ਪਟੀਸ਼ਨਕਰਤਾ ਦੇ ਵਕੀਲ ਅੰਜਨਾ ਰਾਊਤ ਦਾ ਕਹਿਣਾ ਏ ਕਿ ਜੇਕਰ ਮੁਲਾਂਕਣ ਹੋਇਆ ਤਾਂ ਇਸ ਰੁੱਖ ਦੀ ਕੀਮਤ 5 ਕਰੋੜ ਰੁਪਏ ਹੋ ਸਕਦੀ ਐ। ਜਾਣਕਾਰੀ ਮਿਲ ਰਹੀ ਐ ਕਿ ਮੁਲਾਂਕਣ ਦੇ ਲਈ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਸਮੇਤ ਹੋਰ ਮੁਲਾਜ਼ਮਾਂ ਦੀ ਕਮੇਟੀ ਬਣਾਈ ਜਾਵੇਗੀ, ਫਿਰ ਇਸ ਦੀ ਕੀਮਤ ਤੈਅ ਕੀਤੀ ਜਾਵੇਗੀ ਅਤੇ ਬਾਕੀ ਬਚਦਾ ਪੈਸਾ ਪਟੀਸ਼ਨ ਕਰਤਾ ਨੂੰ ਦਿੱਤਾ ਜਾਵੇਗਾ।
ਹੁਣ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਐ ਕਿ ਕਿਸਾਨ ਅਤੇ ਉਸ ਦੇ ਪਰਿਵਾਰ ਨੂੰ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੇ ਖੇਤ ਵਿਚ ਲੱਗਿਆ ਰੁੱਖ ਲਾਲ ਚੰਦਨ ਦਾ ਹੈ,, ਦਰਅਸਲ ਜਦੋਂ ਜ਼ਮੀਨ ਅਕਵਾਇਰ ਕੀਤੀ ਗਈ ਤਾਂ ਕੁੱਝ ਰੇਲਵੇ ਅਧਿਕਾਰੀਆਂ ਨੇ ਹੀ ਉਨ੍ਹਾਂ ਨੂੰ ਇਸ ਬਾਰੇ ਦੱਸ ਦਿੱਤਾ ਸੀ। ਸਰਵੇਖਣ ਲਈ ਆਇਆ ਅਧਿਕਾਰੀ ਆਂਧਰਾ ਪ੍ਰਦੇਸ਼ ਦਾ ਸੀ ਅਤੇ ਉਸ ਨੂੰ ਲਾਲ ਚੰਦਨ ਬਾਰੇ ਜਾਣਕਾਰੀ ਸੀ। ਇੱਥੇ ਹੀ ਬਸ ਨਹੀਂ, ਉਸ ਨੇ ਕਿਸਾਨ ਨੂੰ ਇਹ ਆਖ ਦਿੱਤਾ ਸੀ ਕਿ ਜੇਕਰ ਬਾਕੀ ਰੁੱਖ ਚਲੇ ਵੀ ਜਾਣ ਤਾਂ ਕੋਈ ਗੱਲ ਨਹੀਂ, ਪਰ ਇਹ ਬਹੁਤ ਹੀ ਕੀਮਤੀ ਲਾਲ ਚੰਦਨ ਦਾ ਰੁੱਖ ਐ,, ਇਸ ਨੂੰ ਨਾ ਜਾਣ ਦਿਓ। ਬਸ,, ਇੰਨੀ ਗੱਲ ਸੁਣ ਕੇ ਕਿਸਾਨ ਦਾ ਪਰਿਵਾਰ ਅੜ ਗਿਆ ਅਤੇ ਪਟੀਸ਼ਨ ਦਾਇਰ ਕਰ ਦਿੱਤੀ।
ਦੱਸ ਦਈਏ ਕਿ ਕਿਸਾਨ ਪਰਿਵਾਰ ਨੇ ਆਂਧਰਾ ਪ੍ਰਦੇਸ਼ ਦੇ ਨਿੱਜੀ ਤੌਰ ’ਤੇ ਇਕ ਮਾਹਿਰ ਦੀ ਮਦਦ ਨਾਲ ਇਸ ਲਾਲ ਚੰਦਨ ਦੇ ਰੁੱਖ ਦਾ ਮੁਲਾਂਕਣ ਕਰਵਾਇਆ ਸੀ, ਜਿਸ ਦੇ ਵੱਲੋਂ ਇਸ ਰੁੱਖ ਦੀ ਕੀਮਤ 4 ਕਰੋੜ 94 ਲੱਖ ਰੁਪਏ ਆਂਕੀ ਗਈ ਐ, ਯਾਨੀ ਕਿ ਸਹੀ ਮੁਲਾਂਕਣ ਹੋਣ ’ਤੇ ਹੋਰ 4 ਕਰੋੜ ਰੁਪਏ ਕਿਸਾਨ ਦੇ ਖਾਤੇ ਵਿਚ ਆ ਸਕਦੇ ਨੇ। ਹੁਣ ਕਿਸਾਨ ਦੇ ਪਰਿਵਾਰ ਵੱਲੋਂ ਉਸ ਸਰਵੇਖਣ ਅਧਿਕਾਰੀ ਨੂੰ ਦੁਆਵਾਂ ਦਿੱਤੀਆਂ ਜਾ ਰਹੀਆਂ ਨੇ,,, ਜਿਸ ਨੇ ਉਨ੍ਹਾਂ ਨੂੰ ਇਸ ਲਾਲ ਚੰਦਨ ਦੇ ਰੁੱਖ ਤੋਂ ਜਾਣੂ ਕਰਵਾਇਆ।
ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ