ਪਹਿਲਗਾਮ ਗਏ ਅਸਾਮ ਦੇ ਪ੍ਰੋਫੈਸਰ ਦੇਬਾਸ਼ੀਸ਼ ਦੀ ਇੰਝ ਬਚੀ ਜਾਨ

ਪਹਿਲਗਾਮ ਵਿੱਚ ਸੈਲਾਨੀਆਂ ਦੀ ਦਰਦਭਰੀ ਦਾਸਤਾਨ ਨੇ ਪੂਰੀ ਦੁਨੀਆਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਇਸੇ ਵਿਚਾਲੇ ਇੱਕ ਪ੍ਰੋਫੈਸਰ ਜੋ ਹਿੰਦੂ ਹੈ ਅਤੇ ਮੌਕੇ ਤੇ ਮੌਜੂਦ ਸੀ ਪਰ ਸੂਜ ਬੂਝ ਅਤੇ ਕਲਮਾ ਦੀ ਜਾਣਕਾਰੀ ਹੋਣ ਦੇ ਕਾਰਨ ਓਸਦੀ ਜਾਨ ਬੱਚ ਗਈ। ਜੀ ਹਾਂ, ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਅਸਾਮ ਦੇ ਇੱਕ ਪ੍ਰੋਫੈਸਰ ਵਾਲ-ਵਾਲ ਬਚ ਗਏ।

Update: 2025-04-24 12:00 GMT

ਪਹਿਲਗਾਮ, ਕਵਿਤਾ: ਸੱਚ ਹੀ ਕਿਹਾ ਜਾਂਦਾ ਹੈ … ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ… ਜਿਸ ਨੂੰ ਪ੍ਰਮਾਤਮਾ ਬਚਾਉਣਾ ਚਾਹੇ, ਉਸ ਨੂੰ ਇਕ ਹਾਦਸਾ ਕੀ ਕਰ ਸਕਦਾ ਹੈ। ਜੇਕਰ ਉਹ ਖੁਦ ਮੌਜੂਦ ਨਹੀਂ ਹੈ ਤਾਂ ਉਸ ਦੀ ਕਿਰਪਾ ਕਿਸੇ ਨਾ ਕਿਸੇ ਰੂਪ ’ਚ ਜ਼ਰੂਰ ਪਹੁੰਚ ਜਾਂਦੀ ਹੈ। ਪਹਿਲਗਾਮ ਦੀ ਦਰਦਨਾਕ, ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਘਟਨਾ ਜਿਥੇ ਅੱਤਵਾਦੀਆਂ ਨੇ ਗਿਣ ਗਿਣ ਕੇ ਹਿੰਦੂ ਮਰਦਾਂ ਨੂੰ ਨਿਸ਼ਾਨਾਂ ਬਣਾਇਆ ਅਤੇ ਮਾਰ ਗਿਰਾਇਆ ਜਿਸ ਖਿਲਾਫ ਦੇਸ਼ ਭਰ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਮੌਕੇ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ।


ਪਹਿਲਗਾਮ ਵਿੱਚ ਸੈਲਾਨੀਆਂ ਦੀ ਦਰਦਭਰੀ ਦਾਸਤਾਨ ਨੇ ਪੂਰੀ ਦੁਨੀਆਂ ਨੂੰ ਝੰਝੋੜ ਕੇ ਰੱਖ ਦਿੱਤਾ ਹੈ ਇਸੇ ਵਿਚਾਲੇ ਇੱਕ ਪ੍ਰੋਫੈਸਰ ਜੋ ਹਿੰਦੂ ਹੈ ਅਤੇ ਮੌਕੇ ਤੇ ਮੌਜੂਦ ਸੀ ਪਰ ਸੂਜ ਬੂਝ ਅਤੇ ਕਲਮਾ ਦੀ ਜਾਣਕਾਰੀ ਹੋਣ ਦੇ ਕਾਰਨ ਓਸਦੀ ਜਾਨ ਬੱਚ ਗਈ। ਜੀ ਹਾਂ, ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਅਸਾਮ ਦੇ ਇੱਕ ਪ੍ਰੋਫੈਸਰ ਵਾਲ-ਵਾਲ ਬਚ ਗਏ। ਆਸਾਮ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੇਬਾਸ਼ੀਸ਼ ਭੱਟਾਚਾਰੀਆ ਬੰਗਾਲੀ ਪੜ੍ਹਾਉਂਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਗਾਮ ਦੇ ਨੇੜੇ ਬੈਸਰਨ ਵਿੱਚ ਜਦੋਂ ਅੱਤਵਾਦੀਆਂ ਨੇ ਹਮਲਾ ਕੀਤਾ ਜਿਸ ਵਿੱਚ 27 ਲੋਕ ਮਾਰੇ ਗਏ ਓਹ ਵੀ ਓਸ ਸਮੇਂ ਓਥੇ ਹੀ ਆਪਣੇ ਪਰਿਵਾਰ ਨਾਲ ਮੌਜੂਦ ਸਨ। ਪ੍ਰੋਫੈਸਰ ਭੱਟਾਚਾਰੀਆ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਇੱਕ ਦਰੱਖਤ ਹੇਠਾਂ ਸੌਂ ਰਹੇ ਸੀ।


ਫਿਰ ਉਨ੍ਹਾਂ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਕਲਮਾ ਪੜ੍ਹਦੇ ਸੁਣਿਆ। ਉਸਨੇ ਕਿਹਾ ਕਿ ਇਸ ਤੋਂ ਬਾਅਦ ਮੈਂ ਵੀ ਬਿਨਾਂ ਸੋਚੇ ਸਮਝੇ ਕਲਮਾ ਪੜਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਫਿਰ ਇੱਕ ਅੱਤਵਾਦੀ ਆਇਆ, ਜਿਸਨੇ ਫੌਜੀ ਕੱਪੜੇ ਪਾਏ ਹੋਏ ਸਨ। ਜਿਵੇਂ ਹੀ ਉਹ ਉਸ ਵੱਲ ਆਇਆ, ਅੱਤਵਾਦੀ ਨੇ ਉਸ ਦੇ ਕੋਲ ਪਏ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਫਿਰ ਅੱਤਵਾਦੀ ਨੇ ਭੱਟਾਚਾਰੀਆ ਵੱਲ ਦੇਖਿਆ ਅਤੇ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ? ਇਸ ‘ਤੇ ਭੱਟਾਚਾਰੀਆ ਨੇ ਕਿਹਾ ਕਿ ਉਹ ਕਲਮਾ ਨੂੰ ਉੱਚੀ ਆਵਾਜ਼ ਵਿੱਚ ਪੜ੍ਹਨ ਲੱਗ ਪਿਆ।


ਫਿਰ ਇਨ੍ਹਾਂ ਸੁਣ ਕੇ ਅੱਤਵਾਦੀ ਓਥੋਂ ਦੀ ਚਲਾ ਗਿਆ। ਜਿਸਤੋਂ ਬਾਅਦ ਪ੍ਰੋਫੈਸਰ ਆਪਣੀ ਪਤਨੀ ਅਤੇ ਪੁੱਤਰ ਨਾਲ ਉੱਥੋਂ ਭੱਜ ਗਿਆ। ਉਨ੍ਹਾਂ ਸਾਨੂੰ ਪਹਾੜੀ ‘ਤੇ ਚੜ੍ਹਨ ਲਈ ਕਿਹਾ। ਘੋੜੇ ਦੇ ਖੁਰ ਦੇ ਨਿਸ਼ਾਨਾਂ ਦੇ ਪਿੱਛੇ ਲਗਭਗ ਦੋ ਘੰਟੇ ਅੱਗੇ ਤੁਰਦੇ ਰਹੇ। ਅਖੀਰ ਵਿੱਚ, ਸਾਨੂੰ ਘੋੜੇ ‘ਤੇ ਸਵਾਰ ਇੱਕ ਆਦਮੀ ਮਿਲਿਆ ਅਤੇ ਅਸੀਂ ਆਪਣੇ ਹੋਟਲ ਵਾਪਸ ਪਹੁੰਚਣ ਵਿੱਚ ਕਾਮਯਾਬ ਹੋ ਗਏ। ਪ੍ਰੋਫੈਸਰ ਭੱਟਾਚਾਰੀਆ ਨੇ ਕਿਹਾ ਕਿ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜ਼ਿੰਦਾ ਹਾਂ।

ਹਾਲਾਂਕਿ ਜਿਸ ਤਰੀਕੇ ਨਾਲ ਅੱਤਵਾਦੀਆਂ ਨੇ ਪਹਿਲਗਾਮ ਵਿੱਚ ਦਹਿਸ਼ਤਗਰਦੀ ਫੈਲਾਈ ਓਸ ਤੋਂ ਬਾਅਦ ਹੁਣ ਭਾਰਤ ਸਰਕਾਰ ਨੇ ਵੱਡਾ ਐਕਸ਼ਨ ਵੀ ਲਿਆ ਅਤੇ ਹੁਣ ਜੰਮੂ ਕਸ਼ਮੀਰ ਦੀ ਪੁਲਿਸ ਨੇ ਬਕਾਇਦਾ ਅੱਤਵਾਦੀਆਂ ਦੇ ਨਾਮ ਅਤੇ ਸਕੈੱਚ ਜਾਰੀ ਕਰ ਦਿੱਤੇ ਹਨ ਅਤੇ ਜਾਣਕਾਰੀ ਦੇਣ ਵਾਲਿਆਂ ਉੱਤੇ 20 ਲੱਖ ਦਾ ਇਨਾਮ ਐਲਾਨਿਆ ਗਿਆ ਹੈ ਤਾਂ ਜੋ ਇਨ੍ਹਾਂ ਅੱਤਵਾਦੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ।

Tags:    

Similar News