ਪੂਰੀ ਦੁਨੀਆ ’ਤੇ ਮੰਡਰਾ ਰਿਹਾ ਇਹ ਵੱਡਾ ਖ਼ਤਰਾ!

ਮੌਜੂਦਾ ਸਮੇਂ ਧਰਤੀ ’ਤੇ ਇਕ ਵੱਡਾ ਖ਼ਤਰਾ ਮੰਡਰਾ ਰਿਹਾ ਏ, ਜਿਸ ਦੇ ਚਲਦਿਆਂ ਪੂਰੀ ਧਰਤੀ ਦਾ ਵਿਨਾਸ਼ ਹੋ ਸਕਦਾ ਏ ਕਿਉਂਕਿ ਇਕ ਵੱਡੇ ਐਸਟੇਰਾਈਡ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਐ ਅਤੇ ਦੁਨੀਆ ਭਰ ਦੇ ਦੇਸ਼ ਇਸ ਖ਼ਤਰੇ ਨਾਲ ਨਜਿੱਠਣ ਦੀ ਤਿਆਰੀ ਵਿਚ ਲੱਗੇ ਹੋਏ ਨੇ।

Update: 2024-09-12 07:25 GMT

ਬੰਗਲੁਰੂ : ਮੌਜੂਦਾ ਸਮੇਂ ਧਰਤੀ ’ਤੇ ਇਕ ਵੱਡਾ ਖ਼ਤਰਾ ਮੰਡਰਾ ਰਿਹਾ ਏ, ਜਿਸ ਦੇ ਚਲਦਿਆਂ ਪੂਰੀ ਧਰਤੀ ਦਾ ਵਿਨਾਸ਼ ਹੋ ਸਕਦਾ ਏ ਕਿਉਂਕਿ ਇਕ ਵੱਡੇ ਐਸਟੇਰਾਈਡ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਐ ਅਤੇ ਦੁਨੀਆ ਭਰ ਦੇ ਦੇਸ਼ ਇਸ ਖ਼ਤਰੇ ਨਾਲ ਨਜਿੱਠਣ ਦੀ ਤਿਆਰੀ ਵਿਚ ਲੱਗੇ ਹੋਏ ਨੇ। ਭਾਰਤ ਵੱਲੋਂ ਵੀ ਇਸ ਸਬੰਧੀ ਤਿਆਰੀਆ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਇਹ ਖ਼ੁਲਾਸਾ ਇਸਰੋ ਦੇ ਮੁਖੀ ਡਾ. ਐਸ ਸੋਮਨਾਥ ਵੱਲੋਂ ਕੀਤਾ ਗਿਆ ਏ। ਦੇਖੋ ਪੂਰੀ ਖ਼ਬਰ।

ਧਰਤੀ ਵੱਲ ਨੂੰ ਵਧ ਰਹੇ ਇਕ ਵਿਸ਼ਾਲ ਐਸਟੇਰਾਈਡ ਕਾਰਨ ਦੁਨੀਆ ਭਰ ਦੇ ਵਿਗਿਆਨੀਆਂ ਵਿਚ ਚਿੰਤਾ ਪਾਈ ਜਾ ਰਹੀ ਐ ਕਿਉਂਕਿ ਉਨ੍ਹਾਂ ਨੂੰ ਡਰ ਐ ਕਿ ਕਿਤੇ ਇਹ ਐਸਟੇਰਾਈਡ ਧਰਤੀ ਦੇ ਨਾਲ ਨਾ ਟਕਰਾ ਜਾਵੇ। ਭਾਰਤ ਸਮੇਤ ਪੂਰੀ ਦੁਨੀਆ ਦੇ ਦੇਸ਼ ਇਸ ਖ਼ਤਰੇ ਨਾਲ ਨਿਪਟਣ ਦੀ ਤਿਆਰੀ ਵਿਚ ਜੁਟ ਚੁੱਕੇ ਨੇ। ਇਸਰੋ ਦੇ ਮੁਖੀ ਡਾ. ਸੋਮਨਾਥ ਨੇ ਆਖਿਆ ਕਿ ਜੇਕਰ ਕੋਈ ਵੱਡਾ ਐਸਟੇਰਾਈਡ ਧਰਤੀ ਦੇ ਨਾਲ ਟਕਰਾਉਂਦਾ ਏ ਤਾਂ ਪੂਰੀ ਮਨੁੱਖਤਾ ਤਬਾਹ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਇਸਰੋ ਵੱਲੋਂ ਇਸ ਐਸਟੇਰਾਈਡ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਐ। ਇਸ ਐਸਟੇਰਾਈਡ ਦੀ ਟ੍ਰੈਕਿੰਗ ਲਈ ਨੈੱਟਵਰਕ ਫਾਰ ਸਪੇਸ ਆਬਜੈਕਟਸ ਟ੍ਰੈਕਿੰਗ ਐਂਡ ਐਨਾਲਿਸਿਸ ਪ੍ਰੋਜੈਕਟ ਚਲਾਇਆ ਜਾ ਰਿਹਾ ਏ।

Full View

ਜਾਣਕਾਰੀ ਅਨੁਸਾਰ ਇਸ ਖ਼ਤਰਨਾਕ ਐਸਟੇਰਾਈਡ ਦਾ ਨਾਮ ਐਪੋਫਿਸ ਐ ਅਤੇ ਇਹ ਤਿੰਨ ਫੁੱਟਬਾਲ ਸਟੇਡੀਅਮ, ਆਈਐਨਐਸ ਵਿਕਰਮਾ ਦਿੱਤਿਆ, ਮੋਟੇਰਾ ਦੇ ਨਾਲ ਦੁਨੀਆ ਦੇ ਸਭ ਤੋਂ ਵੱਡੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ ਦੇ ਬਰਾਬਰ ਐ। ਇਸ ਐਸਟੇਰਾਈਡ ਦੀ ਖੋਜ ਸਾਲ 2004 ਵਿਚ ਹੋਈ ਸੀ। ਇਹ ਐਸਟੇਰਾਈਡ 1230 ਫੁੱਟ ਚੌੜਾ ਏ ਜੋ ਲਗਭਗ ਸਾਢੇ ਤਿੰਨ ਫੁੱਟਬਾਲ ਗਰਾਊਂਡਾਂ ਦੇ ਬਰਾਬਰ ਅਕਾਰ ਦਾ ਬਣਦਾ ਏ। ਵਿਗਿਆਨੀਆਂ ਨੂੰ ਡਰ ਸਤਾ ਰਿਹਾ ਏ ਕਿ ਇਹ ਐਸਟੇਰਾਈਡ ਧਰਤੀ ਨਾਲ ਟਕਰਾ ਸਕਦਾ ਏ। ਹਾਲਾਂਕਿ ਇਸ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ ਬਹੁਤ ਘੱਟ ਐ ਪਰ ਵਿਗਿਆਨੀ ਕਿਸੇ ਖ਼ਤਰੇ ਤੋਂ ਵੀ ਇਨਕਾਰ ਨਹੀਂ ਕਰ ਰਹੇ।

ਵਿਗਿਆਨੀਆਂ ਦਾ ਕਹਿਣਾ ਏ ਕਿ ਇਹ ਐਸਟੇਰਾਈਡ ਸਾਲ 2068 ਵਿਚ ਧਰਤੀ ਦੇ ਨਾਲ ਟਕਰਾ ਸਕਦਾ ਏ ਪਰ ਇਸ ਤੋਂ ਪਹਿਲਾਂ ਇਹ ਦੋ ਵਾਰ ਧਰਤੀ ਦੇ ਨੇੜਿਓਂ ਲੰਘੇਗਾ। ਇਕ ਹੁਣ ਤੋਂ ਪੰਜ ਸਾਲ ਬਾਅਦ 13 ਅਪ੍ਰੈਲ 2029 ਨੂੰ, ਦੂਜਾ ਫਿਰ ਕਈ ਸਾਲਾਂ ਬਾਅਦ ਸੰਨ 2036 ਵਿਚ। ਸਾਲ 2029 ਵਿਚ ਧਰਤੀ ਤੋਂ ਇਸ ਦੀ ਦੂਰੀ ਸਿਰਫ਼ 32 ਹਜ਼ਾਰ ਕਿਲੋਮੀਟਰ ਹੋਵੇਗੀ। ਇਸ ਤੋਂ ਜ਼ਿਆਦਾ ਦੂਰ ਤਾਂ ਭਾਰਤ ਦੇ ਜਿਓਸਟੇਸ਼ਨਰੀ ਸੈਟੇਲਾਈਟ ਤਾਇਨਾਤ ਨੇ। ਇਸਰੋ ਦਾ ਅਨੁਮਾਨ ਐ ਕਿ ਜੇਕਰ ਕੋਈ 300 ਮੀਟਰ ਵੱਡਾ ਐਸਟੇਰਾਈਡ ਧਰਤੀ ਨਾਲ ਟਕਰਾਉਂਦਾ ਏ ਤਾਂ ਇਹ ਪੂਰੇ ਏਸ਼ੀਆ ਨੂੰ ਤਬਾਹ ਕਰ ਸਕਦਾ ਏ। ਐਸਟੇਰਾਈਡ ਪ੍ਰਭਾਵ ਵਾਲੀ ਥਾਂ ਤੋਂ ਲਗਭਗ 20 ਕਿਲੋਮੀਟਰ ਦੇ ਘੇਰੇ ਵਿਚ ਵੱਡੇ ਪੱਧਰ ’ਤੇ ਤਬਾਹੀ ਹੋਵੇਗੀ, ਯਾਨੀ ਕਿ ਕਿਸੇ ਵੀ ਕਿਸਮ ਦੇ ਮਨੁੱਖ ਜਾਂ ਜਾਨਵਰ ਦੀ ਕੋਈ ਆਬਾਦੀ ਨਹੀਂ ਬਚੇਗੀ। ਸਭ ਕੁੱਝ ਖ਼ਤਮ ਹੋ ਜਾਵੇਗਾ।

ਵੱਡਾ ਸਵਾਲ ਇਹ ਐ ਕਿ ਆਖ਼ਰਕਾਰ ਇਹ ਐਸਟੇਰਾਈਡ ਧਰਤੀ ਵੱਲ ਕਿਵੇਂ ਮੁੜਿਆ? ਦਰਅਸਲ ਜਦੋਂ ਪੁਲਾੜ ਵਿਚ ਘੁੰਮਦਾ ਇਕ ਐਸਟੇਰਾਈਡ ਸੂਰਜ ਦੀ ਗਰਮੀ ਕਾਰਲ ਆਪਣਾ ਰਸਤਾ ਥੋੜ੍ਹਾ ਬਦਲਦਾ ਏ ਤਾਂ ਇਸ ਨੂੰ ਯਾਰਕੋਵਸਕੀ ਪ੍ਰਭਾਵ ਆਖਿਆ ਜਾਂਦਾ ਏ। ਇਸ ਪ੍ਰਭਾਵ ਤਹਿਤ ਐਸਟੋਰਾਈਡ ਦੀ ਦਿਸ਼ਾ ਅਤੇ ਗ਼ਤੀ ਬਦਲ ਜਾਂਦੀ ਐ। ਇਹ ਗਤੀ ਪੁਲਾੜ ਵਿਚ ਉਸ ਗ੍ਰਹਿ ਵੱਲ ਆਉਣ ਵਾਲੀਆਂ ਵਸਤਾਂ ਲਈ ਖ਼ਤਰਨਾਕ ਹੁੰਦੀ ਐ। ਇਸਰੋ, ਨਾਸਾ ਅਤੇ ਯੂਰਪੀਅਨ ਸਪੇਸ ਏਜੰਸੀ ਸਮੇਤ ਦੁਨੀਆ ਭਰ ਦੇ ਵਿਗਿਆਨੀ ਐਸਟੇਰਾਈਡ ਐਪੋਫਿਸ ਦੇ ਰਸਤੇ, ਰਫ਼ਤਾਰ ਅਤੇ ਨੁਕਸਾਨ ਦਾ ਮੁਲਾਂਕਣ ਕਰਨ ਵਿਚ ਲੱਗੇ ਹੋਏ ਨੇ। ਵਿਗਿਆਨੀਆਂ ਦਾ ਕਹਿਣਾ ਏ ਕਿ ਇਸ ਦੇ ਧਰਤੀ ਨਾਲ ਟਕਰਾਉਣ ਦੀ ਸੰਭਾਵਨਾ 100 ਵਿਚੋਂ 0.5 ਫ਼ੀਸਦੀ ਹੁੰਦੀ ਐ ਪਰ ਇਸ ਦੀ ਸਹੀ ਜਾਣਕਾਰੀ ਸਾਲ 2029 ਤੋਂ ਬਾਅਦ ਹੀ ਮਿਲ ਸਕੇਗੀ ਜਦੋਂ ਇਹ ਧਰਤੀ ਤੋਂ ਸਿਰਫ਼ 32 ਹਜ਼ਾਰ ਕਿਲੋਮੀਟਰ ਦੀ ਦੂਰੀ ਤੋਂ ਲੰਘੇਗਾ।

Tags:    

Similar News