ਸਬੰਧ ਬਣਾਉਂਦੇ ਸਮੇਂ ਔਰਤਾਂ ਦੇ ਮਨ ’ਚ ਦੌੜਦੇ ਹਨ ਇਹ ਵਿਚਾਰ

ਕੁਦਰਤ ਨੇ ਪੁਰਸ਼ ਅਤੇ ਔਰਤ ਦਾ ਜੋੜਾ ਬਣਾਇਆ ਹੈ। ਜਦੋਂ ਇਕ ਪੁਰਸ਼ ਅਤੇ ਔਰਤ ਦਾ ਜੋੜਾ ਸਬੰਧ ਬਣਾਉਂਦਾ ਹੈ ਤਾਂ ਉਨ੍ਹਾਂ ਦਾ ਸਾਰਾ ਧਿਆਨ ਇਕ ਦੂਜੇ ’ਤੇ ਟਿਕਿਆ ਹੁੰਦਾ ਹੈ। ਇਸ ਵੇਲੇ ਉਹ ਸਿਰਫ਼ ਇਹੀ ਸੋਚਦੇ ਹਨ ਕਿ ਇਸ ਸਥਿਤੀ ਵਿਚ ਵੱਧ ਤੋਂ ਵੱਧ ਆਨੰਦ ਕਿਵੇਂ ਲਿਆ ਜਾ ਸਕੇ। ਹਾਲਾਂਕਿ ਇਹ ਵੀ ਨਹੀਂ ਕਹਿ ਸਕਦੇ ਕਿ ਅਜਿਹਾ ਹਮੇਸ਼ਾਂ ਹੀ ਹੁੰਦਾ ਹੋਵੇਗਾ।

Update: 2024-08-31 14:04 GMT

ਕੁਦਰਤ ਨੇ ਪੁਰਸ਼ ਅਤੇ ਔਰਤ ਦਾ ਜੋੜਾ ਬਣਾਇਆ ਹੈ। ਜਦੋਂ ਇਕ ਪੁਰਸ਼ ਅਤੇ ਔਰਤ ਦਾ ਜੋੜਾ ਸਬੰਧ ਬਣਾਉਂਦਾ ਹੈ ਤਾਂ ਉਨ੍ਹਾਂ ਦਾ ਸਾਰਾ ਧਿਆਨ ਇਕ ਦੂਜੇ ’ਤੇ ਟਿਕਿਆ ਹੁੰਦਾ ਹੈ। ਇਸ ਵੇਲੇ ਉਹ ਸਿਰਫ਼ ਇਹੀ ਸੋਚਦੇ ਹਨ ਕਿ ਇਸ ਸਥਿਤੀ ਵਿਚ ਵੱਧ ਤੋਂ ਵੱਧ ਆਨੰਦ ਕਿਵੇਂ ਲਿਆ ਜਾ ਸਕੇ। ਹਾਲਾਂਕਿ ਇਹ ਵੀ ਨਹੀਂ ਕਹਿ ਸਕਦੇ ਕਿ ਅਜਿਹਾ ਹਮੇਸ਼ਾਂ ਹੀ ਹੁੰਦਾ ਹੋਵੇਗਾ।

ਜੇਕਰ ਔਰਤਾਂ ਦੀ ਗੱਲ ਕੀਤੀ ਜਾਵੇ ਤਾਂ ਸਬੰਧ ਬਣਾਉਣ ਸਮੇਂ ਉਨ੍ਹਾਂ ਦੇ ਦਿਮਾਗ ਵਿਚ ਕੀ ਕਈ ਗੱਲਾਂ ਘੁੰਮਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਵਿਚ ਪੁਰਸ਼ ਦੀ ਕਾਰਗੁਜ਼ਾਰੀ ਯਾਨੀ ਸੈਕਸ ਸਮਰੱਥਾ ਵਾਲੀ ਗੱਲ ਸ਼ਾਮਲ ਨਹੀਂ ਹੁੰਦੀ। ਜਿਸ ਬਾਰੇ ਜਾਣ ਕੇ ਬਹੁਤ ਸਾਰਿਆਂ ਨੂੰ ਹੈਰਾਨੀ ਹੋਵੇਗੀ ਪਰ ਇਹ ਹਕੀਕਤ ਹੈ।

ਪੁਰਸ਼ਾਂ ਨੂੰ ਭਾਵੇਂ ਇਹ ਗੱਲ ਕੋਈ ਜ਼ਿਆਦਾ ਵੱਡੀ ਨਾ ਲਗਦੀ ਹੋਵੇ ਪਰ ਸੈਕਸ ਸਮੀਖਿਆ ਦੌਰਾਨ ਇਕ ਗੱਲ ਸਾਹਮਣੇ ਆਈ ਹੈ ਕਿ ਔਰਤ ਭਾਵੇਂ ਕਿੰਨੀ ਹੀ ਉਤੇਜਿਤ ਹੋਈ ਹੋਵੇ, ਉਹ ਸਬੰਧ ਬਣਾਉਣ ਸਮੇਂ ਆਪਣੇ ਕੱਪੜਿਆਂ ਬਾਰੇ ਕਾਫ਼ੀ ਕੁੱਝ ਸੋਚਦੀਆਂ ਰਹਿੰਦੀਆਂ ਹਨ। ਖ਼ਾਸ ਤੌਰ ’ਤੇ ਆਪਣੇ ਅੰਦਰੂਨੀ ਕੱਪੜਿਆਂ ਬਾਰੇ। ਜੇਕਰ ਉਨ੍ਹਾਂ ਨੇ ਆਪਣੀ ਪਸੰਦ ਦੇ ਮੁਤਾਬਕ ਅੰਡਰਗਾਰਮੈਂਟਸ ਨਾ ਪਾਏ ਹੋਣ ਤਾਂ ਉਨ੍ਹਾਂ ਦਾ ਬਹੁਤ ਸਾਰਾ ਧਿਆਨ ਇਸ ਬਾਰੇ ਸੋਚਣ ’ਤੇ ਹੀ ਲੱਗਿਆ ਰਹਿੰਦਾ ਹੈ।

ਇਸ ਤੋਂ ਇਲਾਵਾ ਕੁੜੀਆਂ ਸਰੀਰ ਦੀ ਸਮੈੱਲ ਨੂੰ ਲੈ ਕੇ ਕਾਫ਼ੀ ਸੰਵੇਦਨਸ਼ੀਲ ਹੁੰਦੀਆਂ ਹਨ। ਜਦੋਂ ਕੋਈ ਮਰਦ ਔਰਤ ਦੇ ਨਾਲ ਸਬੰਧ ਬਣਾਉਣੇ ਸ਼ੁਰੂ ਕਰਦਾ ਹੈ ਤਾਂ ਉਨ੍ਹਾਂ ਦੇ ਦਿਮਾਗ ਵਿਚ ਇਹ ਵਿਚਾਰ ਗੋਤੇ ਖਾਣ ਲੱਗ ਜਾਂਦੇ ਹਨ ਕਿ ਉਨ੍ਹਾਂ ਦੇ ਮੂੰਹ ਜਾਂ ਸਰੀਰ ਵਿਚੋਂ ਪਤਾ ਨਹੀਂ ਕਿਹੋ ਜਿਹੀ ਸਮੈੱਲ ਆ ਰਹੀ ਹੋਵੇਗੀ। ਇਸ ਤਰ੍ਹਾਂ ਸੋਚਣ ਨਾਲ ਔਰਤਾਂ ਸੈਕਸ ਵਿਚ ਪੂਰੀ ਤਰ੍ਹਾਂ ਸ਼ਾਮਲ ਨਹੀਂ ਹੋ ਪਾਉਂਦੀਆਂ ਅਤੇ ਸੰਪੂਰਨ ਆਨੰਦ ਨਹੀਂ ਪ੍ਰਾਪਤ ਕਰ ਪਾਉਂਦੀਆਂ।

ਇਸ ਤੋਂ ਇਲਾਵਾ ਜੇਕਰ ਕੋਈ ਮਰਦਾ ਬਿਨਾਂ ਨਹਾਏ ਕਿਸੇ ਔਰਤ ਦੇ ਨਾਲ ਸਬੰਧ ਬਣਾਉਂਦਾ ਹੈ ਤਾਂ ਔਰਤ ਨੂੰ ਇਹੀ ਲੱਗਿਆ ਰਹਿੰਦਾ ਹੈ ਕਿ ਕਿਤੇ ਇਸ ਨਾਲ ਉਸ ਨੂੰ ਕੋਈ ਇੰਫੈਕਸ਼ਨ ਹੀ ਨਾ ਹੋ ਜਾਵੇ।

ਸਰੀਰਕ ਸਬੰਧ ਬਣਾਉਂਦੇ ਸਮੇਂ ਕੁੜੀਆਂ ਨੂੰ ਜਿਵੇਂ ਹੀ ਇਹ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਉਹ ਸ਼ਿਖ਼ਰ ’ਤੇ ਪੁੱਜਣ ਵਾਲੀਆਂ ਹਨ, ਉਹ ਇਹੀ ਸੋਚਣ ਲੱਗ ਜਾਂਦੀਆਂ ਹਨ ਕਿ ਹੁਣ ਇਸ ਤੋਂ ਬਾਅਦ ਕੀ ਹੋਵੇਗਾ? ਅਜਿਹੀ ਸਥਿਤੀ ਉਨ੍ਹਾਂ ਔਰਤਾਂ ਦੇ ਨਾਲ ਹੁੰਦੀ ਹੈ ਜੋ ਆਪਣੇ ਸਾਥੀ ਨਾਲ ਪਹਿਲੀ ਵਾਰ ਸਬੰਧ ਬਣਾਉਂਦੀਆਂ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿ ਸਬੰਧ ਬਣਾਉਣ ਤੋਂ ਬਾਅਦ ਉਨ੍ਹਾਂ ਨੇ ਕੀ ਕਰਨਾ ਹੈ।

Tags:    

Similar News