ਦਿੱਲੀ ਦਾ ਮੌਸਮ ਹੋਇਆ ਸੁਹਾਵਣਾ, ਪਿਆਰ ਕਰਨ ਵਾਲਿਆ ਦੇ ਖਿੜ੍ਹੇ ਦਿੱਲ, ਜਾਓ ਇੰਨ੍ਹਾਂ ਥਾਵਾਂ ਉੱਤੇ ਘੁੰਮਣ

ਆਖਿਰਕਾਰ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲ ਹੀ ਗਈ ਹੈ। ਦਿੱਲੀ ਦਾ ਮੌਸਮ ਸੁਹਾਵਣਾ ਹੋ ਗਿਆ ਹੈ, ਮੀਂਹ ਦੀ ਬੂੰਦਾਂ-ਬੂੰਦੀ ਨੇ ਲੋਕਾਂ ਦੇ ਦਿਲ ਦਿਮਾਗ ਅਤੇ ਸਰੀਰ ਨੂੰ ਤਰੋਤਾਜ਼ਾ ਕਰ ਦਿੱਤਾ ਹੈ।

Update: 2024-06-22 07:05 GMT

ਨਵੀਂ ਦਿੱਲੀ : ਆਖਿਰਕਾਰ ਦਿੱਲੀ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲ ਹੀ ਗਈ ਹੈ। ਦਿੱਲੀ ਦਾ ਮੌਸਮ ਸੁਹਾਵਣਾ ਹੋ ਗਿਆ ਹੈ, ਮੀਂਹ ਦੀ ਬੂੰਦਾਂ-ਬੂੰਦੀ ਨੇ ਲੋਕਾਂ ਦੇ ਦਿਲ ਦਿਮਾਗ ਅਤੇ ਸਰੀਰ ਨੂੰ ਤਰੋਤਾਜ਼ਾ ਕਰ ਦਿੱਤਾ ਹੈ। ਇਵੇਂ ਦੇ ਮੌਸਮ ਵਿੱਚ ਲੋਕ ਬਾਹਰ ਜਾਣਾ ਅਤੇ ਮੀਂਹ ਵਿੱਚ ਭਿੱਜਣਾ ਬਹੁਤ ਪਸੰਦ ਕਰਦੇ ਹਨ, ਖਾਸਕਰ ਪ੍ਰੇਮੀ ਜੋੜੇ ਮੀਂਹ ਵਿੱਚ ਇਹ ਜਗ੍ਹਾਂ ਨੂੰ ਲੱਭਦੇ ਹਨ ਜਿੱਥੇ ਉਹ ਕੁਝ ਦੇਰ ਤੱਕ ਇੱਕ ਦੂਸਰੇ ਦੇ ਨਾਲ ਕੁਝ ਪਲ ਗੁਜ਼ਾਰ ਸਕਦੇ ਹਨ। ਇਸ ਦੇ ਲਈ ਦਿੱਲੀ ਵਿੱਚ ਕੁਝ ਥਾਵਾਂ ਬਹੁਤ ਪ੍ਰਸਿੱਧ ਹਨ ਜਿੱਥੇ ਆਪਣੇ ਲਵ ਪਾਰਟਨਰ ਨਾਲ ਜਾ ਸਕਦੇ ਹਨ।

ਦਿੱਲੀ ਵਿੱਚ ਬਹੁਤ ਸਾਰੀਆਂ ਥਾਵਾਂ ਹਨ ਜਿੱਥੇ ਘੁੰਮਣ ਲਈ ਜਾਸਕਦੇ ਹੋ। ਦਿੱਲੀ ਵਿੱਚ ਬਹੁਤ ਸਾਰੀਆਂ ਖੂਬਸੂਰਤ ਪਾਰਕਾਂ ਹਨ ਜਿੱਥੇ ਜਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇੰਡੀਆ ਗੇਟ, ਲਾਲ ਕਿਲਾ ਅਤੇ ਕਈ ਹੋਰ ਥਾਵਾਂ ਹਨ ਜਿੱਥੇ ਤੁਸੀਂ ਆਪਣੇ ਪਾਰਟਨਰ ਨਾਲ ਸਮਾਂ ਗੁਜ਼ਾਰ ਸਕਦੇ ਹੋ। ਇੰਡੀਆ ਗੇਟ ਇਕ ਜਿਹਾ ਸਥਾਨ ਹੈ ਜਿੱਥੇ ਤੁਸੀ ਹਲਕੇ ਮੀਂਹ ਵਿੱਚ ਉਥੇ ਜਾ ਕੇ ਕੁਦਰਤ ਦੀ ਖੂਬਸੂਰਤੀ ਨੂੰ ਮਾਣ ਸਕਦੇ ਹੋ।

ਮੀਂਹ ਦੇ ਮੌਸਮ ਵਿੱਚ ਤੁਸੀਂ ਦਿੱਲੀ ਦੀਆਂ ਹੋਰ ਕਈ ਖੂਬਸੂਰਤ ਥਾਵਾਂ ਉੱਤੇ ਜਾ ਕੇ ਅਨੰਦ ਲੈ ਸਕਦੇ ਹੋ। ਜੇਕਰ ਤੁਸੀਂ ਆਪਣੇ ਪਾਰਟਨਰ ਦੇ ਨਾਲ ਕੁਝ ਪੱਲ ਗੁਜ਼ਾਰਨਾ ਚਾਹੁੰਦੇ ਹੋ ਤਾਂ ਦਿੱਲੀ ਦੇ ਕਈ ਵਧੀਆ ਹੋਟਲਾਂ ਵਿੱਚ ਜਾ ਕੇ ਅਨੰਦ ਲੈ ਸਕਦੇ ਹੋ।

Tags:    

Similar News