ਦਿੱਲੀ ਏਅਰਪੋਰਟ 'ਤੇ ਟਰਮੀਨਲ-1 ਦੀ ਡਿੱਗੀ ਛੱਤ , 1 ਦੀ ਗਈ ਜਾਨ ਅਤੇ ਕਈ ਜ਼ਖ਼ਮੀ

ਦਿੱਲੀ-ਐਨਸੀਆਰ ਵਿੱਚ ਮੀਂਹ ਕਾਰਨ ਸ਼ੁੱਕਰਵਾਰ ਸਵੇਰੇ 5 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-1 ਦੀ ਪਾਰਕਿੰਗ ਦੀ ਛੱਤ ਡਿੱਗ ਗਈ।

Update: 2024-06-28 09:54 GMT

ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿੱਚ ਮੀਂਹ ਕਾਰਨ ਸ਼ੁੱਕਰਵਾਰ ਸਵੇਰੇ 5 ਵਜੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ-1 ਦੀ ਪਾਰਕਿੰਗ ਦੀ ਛੱਤ ਡਿੱਗ ਗਈ। ਹਾਦਸੇ 'ਚ ਕਾਰ 'ਚ ਬੈਠੇ ਕੈਬ ਡਰਾਈਵਰ ਦੀ ਮੌਤ ਹੋ ਗਈ, 8 ਜ਼ਖਮੀ ਹੋ ਗਏ। ਜ਼ਖਮੀਆਂ ਦਾ ਮੇਦਾਂਤਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਦਿੱਲੀ ਫਾਇਰ ਸਰਵਿਸ, ਪੁਲਿਸ, ਸੀਆਈਐਸਐਫ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ 'ਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।

ਦਿੱਲੀ ਫਾਇਰ ਸਰਵਿਸ ਦੇ ਅਧਿਕਾਰੀਆਂ ਨੇ ਦੱਸਿਆ - ਟਰਮੀਨਲ-1 'ਤੇ ਸਵੇਰੇ ਘਰੇਲੂ ਉਡਾਣਾਂ ਲਈ ਪਾਰਕਿੰਗ ਖੇਤਰ 'ਚ ਵਾਹਨਾਂ ਦੀ ਲੰਬੀ ਲਾਈਨ ਲੱਗੀ ਹੋਈ ਸੀ। ਇਸ ਦੌਰਾਨ ਪਾਰਕਿੰਗ ਦੀ ਛੱਤ ਡਿੱਗ ਗਈ। ਛੱਤ ਦਾ ਭਾਰੀ ਹਿੱਸਾ ਅਤੇ ਤਿੰਨ ਲੋਹੇ ਦੇ ਸਪੋਰਟ ਬੀਮ ਵੀ ਵਾਹਨਾਂ 'ਤੇ ਡਿੱਗ ਗਏ। ਇਸ ਦੌਰਾਨ ਇੱਥੇ ਖੜ੍ਹੀਆਂ ਕਾਰਾਂ ਬੀਮ ਵਿੱਚ ਦੱਬ ਗਈਆਂ।

ਆਈਜੀਆਈ ਏਅਰਪੋਰਟ ਦੀ ਡੀਸੀਪੀ ਊਸ਼ਾ ਰੰਗਨਾਨੀ ਨੇ ਦੱਸਿਆ ਕਿ ਟਰਮੀਨਲ 1 ਦੇ ਬਾਹਰ ਸ਼ੈੱਡ, ਡਿਪਾਰਚਰ ਗੇਟ ਨੰਬਰ 1 ਤੋਂ ਗੇਟ ਨੰਬਰ 2 ਤੱਕ ਫੈਲਿਆ ਹੋਇਆ ਸੀ, ਜਿਸ ਵਿੱਚ ਕਰੀਬ 4 ਵਾਹਨ ਦੱਬ ਗਏ। ਡੀਐਫਐਸ ਦੇ ਸਹਾਇਕ ਮੰਡਲ ਅਧਿਕਾਰੀ ਰਵਿੰਦਰ ਸਿੰਘ ਨੇ ਦੱਸਿਆ ਕਿ ਮਲਬੇ ਵਿੱਚੋਂ ਅੱਠ ਲੋਕਾਂ ਨੂੰ ਬਚਾਇਆ ਗਿਆ ਹੈ। ਇਕ ਵਿਅਕਤੀ ਜਿਸ ਨੂੰ ਬਾਹਰ ਕੱਢਿਆ ਗਿਆ ਸੀ, ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

ਕਾਂਗਰਸ ਤੇ ਭਾਜਪਾ ਨੇ ਇੱਕ ਦੂਜੇ 'ਤੇ ਸਾਧੇ ਨਿਸ਼ਾਨੇ

ਹਾਦਸੇ ਬਾਰੇ ਕਾਂਗਰਸ ਨੇ ਇਲਜ਼ਾਮ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਸਾਲ 10 ਮਾਰਚ ਨੂੰ ਟਰਮੀਨਲ-1 ਦਾ ਉਦਘਾਟਨ ਕੀਤਾ ਸੀ, ਇਸ ਦੀ ਛੱਤ ਡਿੱਗਣ ਕਾਰਨ ਹਾਦਸਾ ਵਾਪਰਿਆ। ਮੋਦੀ ਨੇ 3 ਮਹੀਨੇ ਪਹਿਲਾਂ ਜਬਲਪੁਰ ਏਅਰਪੋਰਟ ਦਾ ਉਦਘਾਟਨ ਵੀ ਕੀਤਾ ਸੀ। ਉੱਥੇ ਹੀ ਇਕ ਦਿਨ ਪਹਿਲਾਂ ਵੀ ਏਅਰਪੋਰਟ ਦਾ ਸ਼ੈੱਡ ਇਕ ਅਧਿਕਾਰੀ ਦੀ ਕਾਰ 'ਤੇ ਡਿੱਗ ਗਿਆ ਸੀ। ਸ਼ਹਿਰੀ ਹਵਾਬਾਜ਼ੀ ਮੰਤਰੀ ਕੇ. ਰਾਮ ਮੋਹਨ ਨਾਇਡੂ ਨੇ ਕਾਂਗਰਸ 'ਤੇ ਪਲਟਵਾਰ ਕਰਦੇ ਹੋਏ ਦਾਅਵਾ ਕੀਤਾ ਕਿ ਟਰਮੀਨਲ 1 ਦਾ ਜਿਹੜਾ ਹਿੱਸਾ ਢਹਿ ਗਿਆ ਸੀ, ਉਸ ਦਾ ਨਿਰਮਾਣ ਅਤੇ ਉਦਘਾਟਨ 2009 'ਚ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦੌਰਾਨ ਹੋਇਆ ਸੀ।

Tags:    

Similar News