ਘਰ ‘ਚ ਖੜੀ ਗੱਡੀ ਦਾ ਪੁਲਿਸ ਕੱਟ ਦਿੰਦੀ ਚਾਲਾਨ !

ਕੀ ਤੁਸੀਂ ਕਦੇ ਸੁਣਿਆ ਹੈ ਕਿ ਤੁਹਾਡੀ ਗੱਡੀ ਘਰ ਵਿੱਚ ਖੜ੍ਹੀ ਹੈ ਅਤੇ ਤੁਸੀਂ ਆਪਣੇ ਵਾਹਨ ਦਾ ਚਲਾਨ ਮੋਬਾਈਲ ਸੰਦੇਸ਼ ਰਾਹੀਂ ਪ੍ਰਾਪਤ ਕੀਤਾ ਹੈ, ਤਾਂ ਅੱਜ ਅਸੀਂ ਤੁਹਾਨੂੰ ਟਰਾਂਸਪੋਰਟ ਵਿਭਾਗ ਦੇ ਹੈਰਾਨੀਜਨਕ ਕਾਰਨਾਮੇ ਬਾਰੇ ਦੱਸਾਂਗੇ ।

Update: 2024-07-19 12:54 GMT

ਪਟਨਾ: ਕੀ ਤੁਸੀਂ ਕਦੇ ਸੁਣਿਆ ਹੈ ਕਿ ਤੁਹਾਡੀ ਗੱਡੀ ਘਰ ਵਿੱਚ ਖੜ੍ਹੀ ਹੈ ਅਤੇ ਤੁਸੀਂ ਆਪਣੇ ਵਾਹਨ ਦਾ ਚਲਾਨ ਮੋਬਾਈਲ ਸੰਦੇਸ਼ ਰਾਹੀਂ ਪ੍ਰਾਪਤ ਕੀਤਾ ਹੈ, ਤਾਂ ਅੱਜ ਅਸੀਂ ਤੁਹਾਨੂੰ ਟਰਾਂਸਪੋਰਟ ਵਿਭਾਗ ਦੇ ਹੈਰਾਨੀਜਨਕ ਕਾਰਨਾਮੇ ਬਾਰੇ ਦੱਸਾਂਗੇ । ਦੇਸ਼ 'ਚ ਵਾਹਨਾਂ ਦੇ ਆਨ ਲਾਈਨ ਚਲਾਨ ਵੀ ਕੀਤੇ ਜਾ ਰਹੇ ਹਨ। ਜਿਸਦੇ ਫਾਇਦੇ ਹਨ ਤਾਂ ਨੁਕਸਾਨ ਵੀ ਹਨ ਮਹੇਸ਼ ਪ੍ਰਸਾਦ ਜੋ ਆਪਣੇ ਪਰਿਵਾਰ ਨਾਲ ਰਹਿੰਦੇ ਹਨ ਪਰ ਅੱਜ ਕੱਲ੍ਹ ਉਹ ਆਨਲਾਈਨ ਚਲਾਨਾਂ ਤੋਂ ਇੰਨੇ ਤੰਗ ਆ ਚੁੱਕੇ ਹਨ ਕਿ ਹੁਣ ਉਹ ਆਪਣੀ ਕਾਰ ਵੀ ਘਰੋਂ ਬਾਹਰ ਨਹੀਂ ਕੱਢ ਰਹੇ ਹਨ।

ਮਹੇਸ਼ ਪ੍ਰਸਾਦ ਜੋ ਆਪਣੇ ਪਰਿਵਾਰ ਨਾਲ ਪਟਨਾ ਦੇ ਫਤੂਹਾ ਵਿੱਚ ਰਹਿੰਦੇ ਹਨ ।ਟਰਾਂਸਪੋਰਟ ਵਿਭਾਗ ਉਨ੍ਹਾਂ ਨੂੰ ਪਟਨਾ ਦੇ ਮੁਜ਼ੱਫਰਪੁਰ ਅਤੇ ਮੋਤੀਹਾਰੀ ਜ਼ਿਲ੍ਹਿਆਂ ਤੋਂ ਉਨ੍ਹਾਂ ਦੇ ਵਾਹਨਾਂ ਦੇ ਆਨਲਾਈਨ ਚਲਾਨ ਭੇਜ ਰਿਹਾ ਹੈ

ਤਿੰਨੋਂ ਚਲਾਨ ਸਿਰਫ਼ ਮੁਜ਼ੱਫਰਪੁਰ ਅਤੇ ਮੋਤੀਹਾਰੀ ਤੋਂ ਆਏ 

ਸੱਭ ਤੋਂ ਹੈਰਨ ਕਰਨ ਵਾਲੀ ਗੱਲ ਇਹ ਹੈ ਕਿ ਮਹੇਸ਼ ਦੇ ਚਾਲਾਨ ਇੱਕੋਂ ਇਲਾਕੇ ਦੇ ਨੇੜੇ ਤੇੜੇ ਉੱਤੇ ਹੀ ਕੱਟੇ ਜਾ ਰਹੇ ਹਨ। ਮਹੇਸ਼ ਪ੍ਰਸਾਦ ਦੇ ਭਰਾ ਸ਼ੈਲੇਂਦਰ ਪ੍ਰਸਾਦ ਨੇ ਦੱਸਿਆ ਕਿ ਮੇਰੀ ਸਕਾਰਪੀਓ ਜਿਸ ਦਾ ਨੰਬਰ ਬੀਆਰ 01ਪੀਜੀ 3178 ਹੈ, ਇਸ ਦਾ ਪਹਿਲਾ ਚਲਾਨ 23 ਜੁਲਾਈ ਵਿੱਚ ਆਇਆ ਸੀ। ਇਸੇ ਤਰ੍ਹਾਂ ਦੂਜਾ ਅਤੇ ਤੀਜਾ ਚਲਾਨ ਫਰਵਰੀ ਅਤੇ ਜੁਲਾਈ 2024 ਵਿੱਚ ਆਇਆ ਸੀ।


ਉਨ੍ਹਾਂ ਕਿਹਾ ਕਿ ਸਾਡੀ ਗੱਡੀ ਜਿਨ੍ਹਾਂ ਇਲਾਕਿਆਂ ਵਿੱਚ ਸਾਡੇ ਚਾਲਾਨ ਕੱਟੇ ਗਏ ਆ ਅਸੀਂ ਉਸ ਇਲਾਕੇ ਵਿੱਚ ਗਏ ਹੀ ਨਹੀਂ। ਓਨ੍ਹਾਂ ਅੱਗੇ ਇਹ ਵੀ ਕਿਹਾ ਕਿ ਜਿਸ ਦਿਨ ਚਲਾਨ ਭੇਜਿਆ ਗਿਆ ਹੈ, ਉਸ ਦਿਨ ਸਾਡੀ ਗੱਡੀ ਘਰ ਵਿੱਚ ਲੱਗੇ ਸੀਸੀਟੀਵੀ ਵਿੱਚ ਵੀ ਘਰ ਵਿੱਚ ਖੜੀ ਨਜ਼ਰ ਆ ਰਹੀ ਹੈ, ਅਸੀਂ ਚਲਾਨ ਕੱਟਣ ਤੋਂ ਤੰਗ ਹੋ ਚੁੱਕੇ ਹਾਂ। ਜਿਸਤੋਂ ਬਾਅਦ ਜਦੋਂ ਜ਼ਿਲ੍ਹਿਆਂ ਦੀ ਟ੍ਰੈਫਿਕ ਪੁਲੀਸ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਤਾਂ ਕੋਈ ਕਾਰਵਾਈ ਨਹੀਂ ਹੋਈ ਅਤੇ ਫਿਰ ਇਨ੍ਹਾਂ ਨੇ ਫਤੂਹੀ ਥਾਣੇ ਵਿੱਚ ਦਰਖਾਸਤ ਦੇ ਦਿੱਤੀ ਕਿ ਕੀ ਉਨ੍ਹਾਂ ਦੇ ਵਾਹਨ ਨੰਬਰ ਦੀ ਗਲਤ ਵਰਤੋ ਕਰ ਰਿਹਾ ਹੈ ਇਸ ਸਬੰਧੀ ਜਾਂਚ ਹੋਣੀ ਚਾਹੀਦੀ ਹੈ। ਪੀੜਤ ਸ਼ੈਲੇਂਦਰ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਕੋਈ ਉਸ ਦੀ ਕਾਰ ਦੇ ਨੰਬਰ ਦੀ ਦੁਰਵਰਤੋਂ ਕਰ ਰਿਹਾ ਹੈ, ਜਿਸ ਕਾਰਨ ਉਹ ਆਪਣੀ ਕਾਰ ਘਰ ਤੋਂ ਬਾਹਰ ਨਹੀਂ ਕੱਢ ਰਿਹਾ।

Tags:    

Similar News