ਰੇਲਵੇ ਸਟੇਸ਼ਨ 'ਤੇ ਕੁੜੀ ਨੇ ਕੀਤਾ ਅਜਿਹਾ ਡਾਂਸ, ਗੁੱਸੇ ‘ਚ ਆਈ ਮਹਿਲਾ ਨੇ ਫੜ ਕੇ ਚੰਭਿਆ, ਵੀਡੀਓ ਵਾਇਰਲ

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ।ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਟੇਸ਼ਨ ਉੱਤੇ ਇਕ ਕੁੜੀ ਡਾਂਸ ਕਰ ਰਹੀ ਸੀ। ਉਸ ਨੂੰ ਦੇਖ ਕੇ ਇਕ ਮਹਿਲਾ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਥੱਪੜ ਜੜ ਦਿੰਦੀ ਹੈ।;

Update: 2024-07-10 14:52 GMT

ਮੁੰਬਈ: ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ।ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਸਟੇਸ਼ਨ ਉੱਤੇ ਇਕ ਕੁੜੀ ਡਾਂਸ ਕਰ ਰਹੀ ਸੀ। ਉਸ ਨੂੰ ਦੇਖ ਕੇ ਇਕ ਮਹਿਲਾ ਨੂੰ ਗੁੱਸਾ ਆ ਜਾਂਦਾ ਹੈ ਅਤੇ ਉਹ ਥੱਪੜ ਜੜ ਦਿੰਦੀ ਹੈ।ਇਹ ਕੁੜੀ ਵਿਊਜ਼ ਲੈਣ ਦੇ ਲਈ ਸਟੇਸ਼ਨ ਉੱਤੇ ਅਜੀਬ ਕਿਸਮ ਦਾ ਡਾਂਸ ਕਰ ਰਹੀ ਸੀ ਜਿਸ ਨੂੰ ਦੇਖ ਇਕ ਮਹਿਲਾ ਨੂੰ ਗੁੱਸਾ ਆ ਗਿਆ।

ਕੁਝ ਸਕਿੰਟਾਂ ਦੇ ਇਸ ਵੀਡੀਓ ਨੂੰ @seemakanojiya87 ਨਾਮ ਦੇ ਅਕਾਊਂਟ ਨਾਲ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਇਹ ਅਕਾਊਂਟ ਉਸੇ ਕੁੜੀ ਦਾ ਹੈ ਜੋ ਜਨਤਕ ਥਾਵਾਂ ਤੇ ਪਾਗਲਪਨ ਕਰਕੇ ਕਾਫੀ ਫੈਮਸ ਹੋ ਗਈ ਹੈ। ਸੀਮਾ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਵੀਡੀਓ ਸ਼ੇਅਰ ਕਰ ਚੁੱਕੇ ਹਨ। ਜਿਨ੍ਹਾਂ ‘ਤੇ ਲੋਕਾਂ ਨੇ ਨਰਾਜ਼ਗੀ ਜਤਾਈ ਹੈ।

ਵਾਇਰਲ ਹੋ ਰਹੀ ਵੀਡੀਓ ‘ਚ ਸੀਮਾ ਨੂੰ ਮੁੰਬਈ ਦੇ ਰੇਲਵੇ ਸਟੇਸ਼ਨ ‘ਤੇ ਅਜੀਬ ਤਰੀਕੇ ਨਾਲ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਕਦੇ ਉਹ ਜ਼ਮੀਨ ‘ਤੇ ਲੇਟ ਜਾਂਦੀ ਅਤੇ ਕਦੇ ਉਹ ਉੱਥੇ ਮੌਜੂਦ ਹੋਰ ਯਾਤਰੀਆਂ ਨਾਲ ਟਕਰਾ ਜਾਂਦੀ ਹੈ। ਇਸ ਦੌਰਾਨ ਇਕ ਔਰਤ ਉਸ ਤੋਂ ਇੰਨੀ ਤੰਗ ਆ ਗਈ ਕਿ ਉਸ ਨੇ ਉਸ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵੀਡੀਓ ਸਕ੍ਰਿਪਟਡ ਹੈ ਜਾਂ ਸਟੇਜਡ, ਪਰ ਲੋਕ ਇਸ ‘ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।ਇੱਕ ਯੂਜ਼ਰ ਨੇ ਕਮੈਂਟ ਕੀਤਾ, ਇਹ ਟੈਲੇਂਟ ਨਹੀਂ ਬਲਕਿ ਪਾਗਲਪਨ ਹੈ। ਜਦਕਿ ਬਾਕੀਆਂ ਦਾ ਕਹਿਣਾ ਹੈ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜਦੋਂ ਵੀ ਦੇਖੋ, ਕੁੜੀ ਰੀਲ ਦੀ ਆੜ ‘ਚ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਕੁੜੀ ਬੱਚ ਗਈ ਨਹੀਂ ਤਾਂ ਉਹ ਚੱਲਦੀ ਟਰੇਨ ਹੇਠਾਂ ਆ ਸਕਦੀ ਸੀ।

Tags:    

Similar News