ਦੁਨੀਆ ’ਤੇ ਆ ਸਕਦੀ ਐ ਸਭ ਤੋਂ ਵੱਡੀ ਮਹਾਂਮਾਰੀ!
ਮੌਜੂਦਾ ਸਮੇਂ ਦੁਨੀਆ ਭਰ ਵਿਚ ਕਲਾਈਮੇਟ ਚੇਂਜ ਦਾ ਅਸਰ ਦੇਖਣ ਨੂੰ ਮਿਲ ਰਿਹਾ ਏ, ਜਿਸ ਨੇ ਵਾਤਾਵਰਣ ਵਿਗਿਆਨੀਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਏ ਕਿਉਂਕਿ ਵਾਤਾਵਰਣ ਵਿਚ ਆ ਰਿਹਾ ਬਦਲਾਅ ਮਨੁੱਖ ਲਈ ਵੀ ਕਿਤੇ ਨਾ ਕਿਤੇ ਖ਼ਤਰਨਾਕ ਸਾਬਤ ਹੋ ਰਿਹਾ ਏ। ਦੁਨੀਆ ਦੀ ਸਭ ਤੋਂ ਉਚੀ ਪਰਬਤ ਚੋਟੀ ਮਾਊਂਟ ਐਵਰੈਸਟ ’ਤੇ ਸਦੀਆਂ ਤੋਂ ਜਮੀ ਬਰਫ਼ ਹਰ ਸਾਲ ਵੱਡੀ ਮਾਤਰਾ ਵਿਚ ਪਿਘਲਦੀ ਜਾ ਰਹੀ ਐ,
ਨਿਊਯਾਰਕ : ਮੌਜੂਦਾ ਸਮੇਂ ਦੁਨੀਆ ਭਰ ਵਿਚ ਕਲਾਈਮੇਟ ਚੇਂਜ ਦਾ ਅਸਰ ਦੇਖਣ ਨੂੰ ਮਿਲ ਰਿਹਾ ਏ, ਜਿਸ ਨੇ ਵਾਤਾਵਰਣ ਵਿਗਿਆਨੀਆਂ ਨੂੰ ਚਿੰਤਾ ਵਿਚ ਪਾਇਆ ਹੋਇਆ ਏ ਕਿਉਂਕਿ ਵਾਤਾਵਰਣ ਵਿਚ ਆ ਰਿਹਾ ਬਦਲਾਅ ਮਨੁੱਖ ਲਈ ਵੀ ਕਿਤੇ ਨਾ ਕਿਤੇ ਖ਼ਤਰਨਾਕ ਸਾਬਤ ਹੋ ਰਿਹਾ ਏ। ਦੁਨੀਆ ਦੀ ਸਭ ਤੋਂ ਉਚੀ ਪਰਬਤ ਚੋਟੀ ਮਾਊਂਟ ਐਵਰੈਸਟ ’ਤੇ ਸਦੀਆਂ ਤੋਂ ਜਮੀ ਬਰਫ਼ ਹਰ ਸਾਲ ਵੱਡੀ ਮਾਤਰਾ ਵਿਚ ਪਿਘਲਦੀ ਜਾ ਰਹੀ ਐ,
ਇਸ ਗੱਲ ਦਾ ਖ਼ੁਲਾਸਾ ਕਲਾਈਮੇਟ ਐਂਡ ਐਟਮੋਸਫੈਰਿਕ ਸਾਇੰਸ ਜਨਰਲ ਵਿਚ ਪ੍ਰਕਾਸ਼ਤ ਵਿਚ ਇਕ ਸਟੱਡੀ ਵਿਚ ਕੀਤਾ ਗਿਆ ਏ ਅਤੇ ਇਸ ਦੇ ਲਈ ਕਲਾਈਮੇਟ ਚੇਂਜ ਨੂੰ ਜ਼ਿੰਮੇਵਾਰ ਦੱਸਿਆ ਗਿਆ ਏ। ਵਿਗਿਆਨੀਆਂ ਮੁਤਾਬਕ ਆਉਣ ਵਾਲੇ ਸਮੇਂ ਵਿਚ ਇਸ ਦੇ ਘਾਤਕ ਨਤੀਜੇ ਸਾਹਮਣੇ ਆ ਸਕਦੇ ਨੇ। ਧਰਤੀ ’ਤੇ ਅਜਿਹੀ ਭਿਆਨਕ ਮਹਾਮਾਰੀ ਆ ਸਕਦੀ ਐ, ਜਿਸ ਦੇ ਬਾਰੇ ਮਨੁੱਖ ਨੇ ਕਦੇ ਸੋਚਿਆ ਤੱਕ ਵੀ ਨਹੀਂ ਹੋਵੇਗਾ। ਕੀ ਐ ਪੂਰੀ ਖ਼ਬਰ ਆਓ ਜਾਣਦੇ ਆਂ।
ਵਾਤਾਵਰਣ ਵਿਗਿਆਨੀਆਂ ਦੀ ਖੋਜ ਮੁਤਾਬਕ ਮਾਊਂਟ ਐਵਰੈਸਟ ’ਤੇ ਮੌਜੂਦ ਸਾਊਥ ਕੋਲ ਗਲੇਸ਼ੀਅਰ ਦੀ ਜਿਸ ਬਰਫ਼ ਨੂੰ ਜਮਣ ਵਿਚ ਕਰੀਬ 2 ਹਜ਼ਾਰ ਸਾਲ ਦਾ ਸਮਾਂ ਲੱਗਿਆ ਸੀ, ਕਲਾਈਮੇਟ ਚੇਂਜ ਦੇ ਕਾਰਨ ਉਹ ਮਹਿਜ਼ 25 ਸਾਲਾਂ ਵਿਚ ਹੀ ਪਿਘਲ ਗਈ। ਇਸ ਦਾ ਸਿੱਧਾ ਮਤਲਬ ਇਹ ਐ ਕਿ ਪਰਬਤ ’ਤੇ ਗਲੇਸ਼ੀਅਰ ਬਣਨ ਦੀ ਤੁਲਨਾ ਵਿਚ ਲਗਭਗ 80 ਗੁਣਾ ਤੇਜ਼ੀ ਨਾਲ ਪਿਘਲ ਰਿਹਾ ਏ। ਸਟੱਡੀ ਵਿਚ ਇਹ ਵੀ ਖ਼ੁਲਾਸਾ ਸਾਹਮਣੇ ਆਇਆ ਏ ਕਿ ਗਲੇਸ਼ੀਅਰ ਦਾ ਪਿਘਲਣਾ 1950 ਦੇ ਦਹਾਕੇ ਵਿਚ ਸ਼ੁਰੂ ਹੋਇਆ ਸੀ ਪਰ ਪਰਬਤ ਨੂੰ ਸਭ ਤੋਂ ਜ਼ਿਆਦਾ ਨੁਕਸਾਨ 1990 ਦੇ ਦਹਾਕੇ ਤੋਂ ਬਾਅਦ ਹੋਣਾ ਸ਼ੁਰੂ ਹੋਇਆ। ਵਿਗਿਆਨੀਆਂ ਦੇ ਮੁਤਾਬਕ ਪਿਛਲੇ ਕਰੀਬ 25 ਸਾਲਾਂ ਵਿਚ ਸਾਊਥ ਕੋਲ ਗਲੇਸ਼ੀਅਰ ਦੀ 180 ਫੁੱਟ ਬਰਫ਼ ਪਿਘਲ ਚੁੱਕੀ ਐ।
ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਮਨੁੱਖਾਂ ਦੀ ਵਜ੍ਹਾ ਨਾਲ ਹੋ ਰਿਹਾ ਕਲਾਈਮੇਟ ਚੇਂਜ ਦੁਨੀਆ ਦੇ ਹਰ ਕੋਨੇ ਨੂੰ ਪ੍ਰਭਾਵਿਤ ਕਰ ਰਿਹਾ ਏ। ਸਾਲ 2019 ਵਿਚ ਮੇਨ ਯੂਨੀਵਰਸਿਟੀ ਦੇ 6 ਖੋਜੀਆਂ ਸਮੇਤ ਪਰਬਾਰੋਹੀਆਂ ਨੇ ਮਾਊਂਟ ਐਵਰੈਸਟ ਦੇ ਗਲੇਸ਼ੀਅਰ ’ਤੇ ਰਿਸਰਚ ਸ਼ੁਰੂ ਕੀਤੀ ਸੀ। ਟੀਮ ਨੇ ਬਰਫ਼ ਦੇ 10 ਮੀਟਰ ਲੰਬੇ ਟੁਕੜੇ ਤੋਂ ਸੈਂਪਲ ਇਕੱਠੇ ਕੀਤੇ ਸੀ। ਉਨ੍ਹਾਂ ਦਾ ਮਕਸਦ ਇਸ ਸਵਾਲ ਦਾ ਜਵਾਬ ਲੱਭਣਾ ਸੀ ਕਿ ਕੀ ਕਲਾਈਮੇਟ ਚੇਂਜ ਧਰਤੀ ਦੇ ਸਭ ਤੋਂ ਉਚੇ ਪੁਆਇੰਟ ਤੱਕ ਪਹੁੰਚ ਗਿਆ ਏ? ਸਟੱਡੀ ਦੇ ਲੀਡ ਵਿਗਿਆਨੀ ਪਾਲ ਮੇਵੇਸਕੀ ਮੁਤਾਬਕ ਉਨ੍ਹਾਂ ਨੂੰ ਇਸ ਦਾ ਜਵਾਬ ਹਾਂ ਦੇ ਰੂਪ ਵਿਚ ਮਿਲਿਆ।
ਵਿਗਿਆਨੀਆਂ ਦਾ ਮੰਨਣਾ ਏ ਕਿ ਐਵਰੈਸਟ ਦੇ ਗਲੇਸ਼ੀਅਰ ਦੀ ਬਰਫ਼ ਦਾ ਪਿਘਲਣਾ ਦੁਨੀਆ ਦੇ ਲਈ ਬਹੁਤ ਬੁਰੀ ਖ਼ਬਰ ਐ। ਇਸ ਦੀ ਵਜ੍ਹਾ ਨਾਲ ਬਰਫ਼ ਦੀਆਂ ਢਿੱਗਾਂ ਡਿੱਗਣੀਆਂ ਅਤੇ ਸੋਕਾ ਪੈਣ ਵਰਗੀਆਂ ਆਫ਼ਤਾ ਦੇ ਮਾਮਲੇ ਵਧ ਸਕਦੇ ਨੇ। ਇਨ੍ਹਾਂ ਪਰਬਤ ਲੜੀਆਂ ’ਤੇ ਲਗਭਗ 1.6 ਅਰਬ ਲੋਕ ਪੀਣ ਦੇ ਪਾਣੀ ਲਈ ਨਿਰਭਰ ਨੇ। ਹੋਰ ਤਾਂ ਹੋਰ ਇਨ੍ਹਾਂ ਦੇ ਪਾਣੀ ਦੀ ਵਰਤੋਂ ਕਰਕੇ ਹੀ ਸਿੰਚਾਈ ਕੀਤੀ ਜਾਂਦੀ ਐ ਅਤੇ ਹਾਈਡ੍ਰੋ ਪਾਵਰ ਲਈ ਵੀ ਇਹੀ ਪਾਣੀ ਵਰਤਿਆ ਜਾਂਦੈ।
ਸਟੱਡੀ ਵਿਚ ਇਹ ਆਖਿਆ ਗਿਆ ਏ ਕਿ ਵਿਸ਼ਵ ਪੱਧਰ ’ਤੇ ਵਿਗਿਆਨੀ ਦੁਨੀਆ ਭਰ ਦੇ ਗਲੇਸ਼ੀਅਰਾਂ ’ਤੇ ਤਾਂ ਰਿਸਰਚ ਕਰਦੇ ਨੇ ਪਰ ਵਿਸ਼ਵ ਦੀ ਸਭ ਤੋਂ ਉਚੀ ਚੋਟੀ ਦੇ ਗਲੇਸ਼ੀਅਰ ’ਤੇ ਕੋਈ ਜ਼ਿਆਦਾ ਧਿਆਨ ਨਹੀਂ ਦਿੰਦਾ। ਮਾਊਂਟ ਐਵਰੈਸਟ ਦੇ ਗਲੇਸ਼ੀਅਰ ’ਤੇ ਜ਼ਿਆਦਾ ਰਿਸਰਚ ਕਰਨ ਦੀ ਲੋੜ ਐ ਤਾਂਕਿ ਆਉਣ ਵਾਲੇ ਸਮੇਂ ਵਿਚ ਅਸੀਂ ਵੱਖ ਵੱਖ ਤਰ੍ਹਾਂ ਦੀਆਂ ਆਫ਼ਤਾਂ ਤੋਂ ਬਚਣ ਲਈ ਤਿਆਰ ਰਹਿ ਸਕੀਏ।
ਸੋ ਤੁਹਾਡਾ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ