ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਸਲਮਾਨ ਦੇ ਪਿਓ ਨੂੰ ਧਮਕੀ

ਵੱਡੀ ਖ਼ਬਰ ਬਾਲੀਵੁੱਡ ਤੋਂ ਸਾਹਮਣੇ ਆ ਰਹੀ ਐ, ਜਿੱਥੇ ਸਲਮਾਨ ਖ਼ਾਨ ਦੇ ਪਰਿਵਾਰ ਨੂੰ ਫਿਰ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਐ। ਦਰਅਸਲ ਇਸ ਵਾਰ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੂੰ ਇਹ ਧਮਕੀ ਦਿੱਤੀ ਗਈ ਐ,, ਉਹ ਵੀ ਇਕ ਔਰਤ ਦੇ ਵੱਲੋਂ।;

Update: 2024-09-19 07:40 GMT

ਮੁੰਬਈ : ਵੱਡੀ ਖ਼ਬਰ ਬਾਲੀਵੁੱਡ ਤੋਂ ਸਾਹਮਣੇ ਆ ਰਹੀ ਐ, ਜਿੱਥੇ ਸਲਮਾਨ ਖ਼ਾਨ ਦੇ ਪਰਿਵਾਰ ਨੂੰ ਫਿਰ ਤੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਐ। ਦਰਅਸਲ ਇਸ ਵਾਰ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੂੰ ਇਹ ਧਮਕੀ ਦਿੱਤੀ ਗਈ ਐ,, ਉਹ ਵੀ ਇਕ ਔਰਤ ਦੇ ਵੱਲੋਂ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰੋਜ਼ਾਨਾ ਦੀ ਤਰ੍ਹਾਂ ਸਲੀਮ ਖ਼ਾਨ ਸਵੇਰੇ ਸਵੇਰੇ ਮਾਰਨਿੰਗ ਵਾਕ ਕਰ ਰਹੇ ਸੀ। ਆਖ਼ਰ ਕੌਣ ਸੀ, ਉਹ ਔਰਤ,,, ਕਿਉਂ ਲਿਆ ਉਸ ਨੇ ਲਾਰੈਂਸ ਬਿਸ਼ਨੋਈ ਦਾ ਨਾਮ? 

ਬਾਲੀਵੁੱਡ ਦੇ ਮਸ਼ਹੂਰ ਫਿਲਮ ਅਦਾਕਾਰ ਸਲਮਾਨ ਖ਼ਾਨ ਦੇ ਪਿਤਾ ਸਲੀਮ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਐ। ਜਾਣਕਾਰੀ ਅਨੁਸਾਰ ਸਲੀਮ ਖ਼ਾਨ ਹਰ ਰੋਜ਼ ਵਾਂਗ ਸਵੇਰੇ ਸਵੇਰੇ ਸੈਰ ਕਰ ਰਹੇ ਸੀ, ਜਿਸ ਤੋਂ ਬਾਅਦ ਉਹ ਇਕ ਬੈਂਚ ’ਤੇ ਬੈਠ ਗਏ, ਇਸੇ ਦੌਰਾਨ ਗਲੈਕਸੀ ਵੱਲੋਂ ਬੈਂਡ ਸਟੈਂਡ ਵੱਲੋਂ ਸਕੂਟਰੀ ’ਤੇ ਇਕ ਵਿਅਕਤੀ ਜਾ ਰਿਹਾ ਸੀ, ਜਿਸ ਦੇ ਪਿੱਛੇ ਇਕ ਔਰਤ ਬੈਠੀ ਹੋਈ ਸੀ, ਜਿਸ ਨੇ ਬੁਰਖ਼ਾ ਪਹਿਨਿਆ ਹੋਇਆ ਸੀ। ਉਸ ਅੱਗੇ ਜਾ ਕੇ ਯੂ ਟਰਨ ਲਿਆ ਅਤੇ ਸਲੀਮ ਖ਼ਾਨ ਦੇ ਕੋਲ ਆ ਕੇ ਆਖਿਆ ‘‘ਲਾਰੈਂਸ ਬਿਸ਼ਨੋਈ ਨੂੰ ਭੇਜਾਂ? ਇੰਨੀ ਗੱਲ ਆਖ ਕੇ ਉਸ ਵਿਅਕਤੀ ਸਕੂਟਰੀ ਭਜਾ ਲਈ। ਇਸ ਦੌਰਾਨ ਸਲੀਮ ਖ਼ਾਨ ਨੇ ਸਕੂਟਰੀ ਦਾ ਨੰਬਰ ਵੀ ਨੋਟ ਕਰ ਲਿਆ, ਪੁਲਿਸ ਵੱਲੋਂ ਉਸ ਸਕੂਟਰੀ ਦੀ ਭਾਲ ਕੀਤੀ ਜਾ ਰਹੀ ਐ।

ਇਹ ਘਟਨਾ ਅਜਿਹੇ ਸਮੇਂ ਵਾਪਰੀ ਐ ਜਦੋਂ ਫਿਲਮ ਅਦਾਕਾਰ ਸਲਮਾਨ ਖ਼ਾਨ ਮੁੰਬਈ ਤੋਂ ਬਾਹਰ ਗਏ ਹੋਏ ਨੇ। ਇਕ ਜਾਣਕਾਰੀ ਅਨੁਸਾਰ ਬੀਤੀ ਰਾਤ ਉਨ੍ਹਾਂ ਨੂੰ ਮੁੰਬਈ ਏਅਰਪੋਰਟ ’ਤੇ ਭਾਰੀ ਸੁਰੱਖਿਆ ਦੇ ਵਿਚਕਾਰ ਦੇਖਿਆ ਗਿਆ ਸੀ। ਇਹ ਕਿਹਾ ਜਾ ਰਿਹਾ ਏ ਕਿ ਸਲਮਾਨ ਖ਼ਾਨ ਆਉਣ ਵਾਲੀ ਫਿਲਮ ‘ਸਿਕੰਦਰ’ ਦੀ ਸ਼ੂਟਿੰਗ ਦੇ ਸਿਲਸਿਲੇ ਵਿਚ ਬਾਹਰ ਗਏ ਹੋ ਸਕਦੇ ਨੇ। ਇਹ ਪਹਿਲੀ ਵਾਰ ਨਹੀਂ ਐ ਜਦੋਂ ਗੈਂਗਸਟਰਾਂ ਵੱਲੋਂ ਸਲਮਾਨ ਖ਼ਾਨ ਦੇ ਪਰਿਵਾਰ ਨੂੰ ਧਮਕੀ ਦਿੱਤੀ ਗਈ ਹੋਵੇ, ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਿਆ ਏ।

ਦਰਅਸਲ ਕਈ ਸਾਲਾਂ ਤੋਂ ਬਿਸ਼ਨੋਈ ਗੈਂਗ ਸਲਮਾਨ ਖ਼ਾਨ ’ਤੇ ਹਮਲਾ ਕਰਨ ਦੀ ਤਾਕ ਵਿਚ ਐ, ਲਾਰੈਂਸ ਬਿਸ਼ਨੋਈ ਅਤੇ ਭਾਰਤ ਕੈਨੇਡਾ ਤੋਂ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੇ ਕਈ ਵਾਰ ਸਲਮਾਨ ਖ਼ਾਨ ਨੂੰ ਮਾਰਨ ਦਾ ਐਲਾਨ ਕੀਤਾ ਏ। ਹਾਲਾਂਕਿ ਉਨ੍ਹਾਂ ਦੀ ਇਹ ਸਾਜਿਸ਼ ਅਜੇ ਤੱਕ ਕਾਮਯਾਬ ਨਹੀਂ ਹੋ ਸਕੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਮੁੰਬਈ ਵਿਚ ਸਲਮਾਨ ਖ਼ਾਨ ’ਤੇ ਹਮਲਾ ਕਰਨ ਦੇ ਲਈ ਆਪਣੇ ਸ਼ੂਟਰ ਭੇਜੇ ਸੀ। ਲਾਰੈਂਸ ਦਾ ਖ਼ਾਸ ਗੈਂਗਸਟਰ ਸੰਪਤ ਨੇਹਰਾ 2018 ਵਿਚ ਗਲੈਕਸੀ ਅਪਾਰਟਮੈਂਟ ਦੀ ਰੇਕੀ ਕਰਨ ਲਈ ਆਇਆ ਸੀ ਪਰ ਹਮਲੇ ਨੂੰ ਅੰਜ਼ਾਮ ਦੇਣ ਤੋਂ ਪਹਿਲਾਂ ਹੀ ਹਰਿਆਣਾ ਪੁਲਿਸ ਨੇ ਨਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਉਸ ਨੇ ਪੁੱਛਗਿੱਛ ਦੌਰਾਨ ਸਲਮਾਨ ਖ਼ਾਨ ’ਤੇ ਹਮਲੇ ਦੀ ਪੂਰੀ ਯੋਜਨਾ ਦਾ ਖ਼ੁਲਾਸਾ ਕੀਤਾ ਸੀ।

ਇਸੇ ਸਾਲ ਜਨਵਰੀ 2024 ਵਿਚ ਸਲਮਾਨ ਖ਼ਾਨ ਦੇ ਪਨਵੇਲ ਸਥਿਤ ਫਾਰਮ ਹਾਊਸ ਵਿਚ ਦੋ ਲੋਕਾਂ ਵੱਲੋਂ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਹ ਤਾਰ ਤੋੜ ਕੇ ਅੰਦਰ ਦਾਖ਼ਲ ਹੋ ਰਹੇ ਸੀ, ਉਸ ਸਮੇਂ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਸੀ। ਇਸ ਤੋਂ ਪਹਿਲਾ ਸਲਮਾਨ ਖ਼ਾਨ ਨੂੰ 18 ਮਾਰਚ 2023 ਨੂੰ ਧਮਕੀ ਭਰੀ ਈਮੇਲ ਆਈ ਸੀ, ਜਿਸ ਵਿਚ ਲਿਖਿਆ ਸੀ ਕਿ ਗੋਲਡੀ ਬਰਾੜ ਸਲਮਾਨ ਖ਼ਾਨ ਦੇ ਨਾਲ ਫੇਸ ਟੂ ਫੇਸ ਗੱਲ ਕਰਨਾ ਚਾਹੁੰਦਾ ਏ। ਇਸ ਮਗਰੋਂ 10 ਅਪ੍ਰੈਲ ਨੂੰ ਫਿਰ ਧਮਕੀ ਭਰੀ ਕਾਲ ਆਈ, ਜਿਸ ਵਿਚ ਕਿਹਾ ਗਿਆ ਕਿ 30 ਅਪ੍ਰੈਲ ਨੂੰ ਸਲਮਾਨ ਖ਼ਾਨ ਨੂੰ ਖ਼ਤਮ ਕਰ ਦੇਵਾਂਗੇ। ਗੋਲਡੀ ਬਰਾੜ ਨੇ ਇਕ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਆਖਿਆ ਸੀ ਕਿ ਸਲਮਾਨ ਉਨ੍ਹਾਂ ਦੇ ਨਿਸ਼ਾਨੇ ’ਤੇ ਹੈ, ਜੇਕਰ ਮੌਕਾ ਮਿਲੇਗਾ ਤਾਂ ਉਹ ਸਲਮਾਨ ਨੂੰ ਜ਼ਰੂਰ ਮਾਰਨਗੇ।

ਦੱਸ ਦਈਏ ਕਿ ਸੰਨ 1998 ਤੋਂ ਸਲਮਾਨ ਅਤੇ ਲਾਰੈਂਸ ਦੇ ਵਿਚਾਲੇ ਦਾ ਵਿਵਾਦ ਚਲਦਾ ਆ ਰਿਹਾ ਏ। ਇਸੇ ਸਾਲ ਹੀ ਸਲਮਾਨ ਖ਼ਾਨ ਦਾ ਨਾਮ ਕਾਲੇ ਹਿਰਨ ਸ਼ਿਕਾਰ ਮਾਮਲੇ ਵਿਚ ਆਇਆ ਸੀ। ਲਾਰੈਂਸ ਦੇ ਮੁਤਾਬਕ ਬਿਸ਼ਨੋਈ ਸਮਾਜ ਵਿਚ ਕਾਲੇ ਹਿਰਨ ਨੂੰ ਭਗਵਾਨ ਦੇ ਸਮਾਨ ਮੰਨਿਆ ਜਾਂਦੈ, ਕਾਲੇ ਹਿਰਨ ਦੀ ਪੂਜਾ ਕੀਤੀ ਜਾਂਦੀ ਐ। ਉਦੋਂ ਤੋਂ ਹੀ ਬਿਸ਼ਨੋਈ ਗੈਂਗ ਸਲਮਾਨ ਖ਼ਾਨ ਦੇ ਪਿੱਛੇ ਹੱਥ ਧੋ ਕੇ ਪਿਆ ਹੋਇਆ ਏ।

Tags:    

Similar News