Runway ਬਣਿਆ Exam Center , 8 ਹਜ਼ਾਰ Candidates ਨੇ ਖੁਲੇ ਅਸਮਾਨ ਹੇਠ ਬੈਠ ਦਿੱਤੇ Exam
ਅਕਸਰ ਤੁਸੀਂ ਸਕੂਲ ਕਾਲਜ਼ ਤੇ ਹੋਰ ਵਿਦਿਅਕ ਅਦਾਰਿਆਂ 'ਚ ਨੌਕਰੀਆਂ ਦੇ ਪੇਪਰ ਹੁੰਦੇ ਹੋਏ ਤਾਂ ਜ਼ਰੂਰ ਦੇਖੇ ਹੋਣਗੇ ਪਰ ਭਾਰਤ 'ਚ ਇਕ ਅਜੇਹੀ ਨੌਕਰੀ ਵੀ ਨਿਕਲੀ ਜਿਸਦੀ ਪ੍ਰੀਖਿਆ ਹਵਾਈ ਜਹਾਜ਼ ਦੇ ਰਨਵੇਅ 'ਤੇ ਹੋਈ ਹੈ।
ਓਡੀਸ਼ਾ (ਵਿਵੇਕ ਕੁਮਾਰ): ਅਕਸਰ ਤੁਸੀਂ ਸਕੂਲ ਕਾਲਜ਼ ਤੇ ਹੋਰ ਵਿਦਿਅਕ ਅਦਾਰਿਆਂ 'ਚ ਨੌਕਰੀਆਂ ਦੇ ਪੇਪਰ ਹੁੰਦੇ ਹੋਏ ਤਾਂ ਜ਼ਰੂਰ ਦੇਖੇ ਹੋਣਗੇ ਪਰ ਭਾਰਤ 'ਚ ਇਕ ਅਜੇਹੀ ਨੌਕਰੀ ਵੀ ਨਿਕਲੀ ਜਿਸਦੀ ਪ੍ਰੀਖਿਆ ਹਵਾਈ ਜਹਾਜ਼ ਦੇ ਰਨਵੇਅ 'ਤੇ ਹੋਈ ਹੈ।
ਦਰਅਸਲ ਸਰਕਾਰ ਦੇ ਵਲੋਂ ਓਡੀਸ਼ਾ 'ਚ 5ਵੀ ਪਾਸ ਦੇ ਲਈ 187 ਹੋਮਗਾਰਡ ਦੀਆਂ ਪੋਸਟਾਂ ਕਢਿਆ ਗਈਆਂ। ਹੈਰਾਨੀ ਦੀ ਗੱਲ ਇਸ ਸੀ ਕਿ 187 ਪੋਸਟਾਂ ਦੇ 10 ਹਜਾਰ ਐਪਲੀਕੇਸ਼ਨ ਆਇਆ ਤੇ ਸਰਕਾਰ ਦੇ ਵਲੋਂ 8 ਹਜ਼ਾਰ ਨੌਜਵਾਨਾਂ ਨੂੰ ਹੋਮਗਾਰਡ ਦੀ ਨੌਕਰੀ ਦੇ ਲਈ ਪ੍ਰੀਖਿਆ ਦੇਣ ਬੁਲਾਇਆ ਗਿਆ। ਪਰ ਜਿਵੇਂ ਹੋ ਇਹ ਨੌਜਵਾਨ ਓਡੀਸ਼ਾ ਦੇ ਸੰਬਲਪੁਰ ਜ਼ਿਲ੍ਹੇ 'ਚ ਪਹੁੰਚੇ ਤਾਂ ਸਰਕਾਰ ਦੇ ਪ੍ਰਬੰਧ ਫੇਲ ਹੋ ਗਏ।
ਪ੍ਰੀਖਿਆ ਦੇਣ ਆਈ ਨੌਜਵਾਨਾਂ ਦੀ ਵੱਡੀ ਗਿਣਤੀ ਨੇ ਅਧਿਕਾਰੀਆਂ ਲਈ ਕਈ ਤਰ੍ਹਾਂ ਦੀਆਂ ਲੌਜਿਸਟਿਕ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ। ਰਵਾਇਤੀ ਪ੍ਰੀਖਿਆ ਕੇਂਦਰਾਂ 'ਤੇ ਪ੍ਰੀਖਿਆ ਕਰਵਾਉਣਾ ਸੰਭਵ ਨਹੀਂ ਸੀ। ਸਥਿਤੀ ਨੂੰ ਸੰਭਾਲਣ ਅਤੇ ਪ੍ਰੀਖਿਆ ਦੇ ਸੁਚਾਰੂ ਤਰੀਕੇ ਨਾਲ ਕਰਵਾਉਣ ਲਈ ਪ੍ਰਸ਼ਾਸਨ ਨੇ ਜਮਾਦਰਪਾਲੀ ਹਵਾਈ ਅੱਡੇ ਦੇ ਰਨਵੇਅ ਨੂੰ ਪ੍ਰੀਖਿਆ ਸਥਾਨ ਵਜੋਂ ਚੁਣਿਆ। ਨੌਜਵਾਨਾਂ ਨੂੰ ਖੁੱਲ੍ਹੇ ਅਸਮਾਨ ਹੇਠ ਰਨਵੇਅ 'ਤੇ ਬਿਠਾਇਆ ਗਿਆ , ਜਿਸ ਨਾਲ ਭੀੜ ਨੂੰ ਬਿਹਤਰ ਢੰਗ ਨਾਲ ਕੰਟਰੋਲ ਕੀਤਾ ਜਾ ਸਕਿਆ ਅਤੇ ਪ੍ਰੀਖਿਆ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਇਆ ਗਿਆ।
ਅਸਾਧਾਰਨ ਹਾਲਾਤਾਂ ਦੇ ਬਾਵਜੂਦ, ਪ੍ਰੀਖਿਆ ਸ਼ਾਂਤੀਪੂਰਵਕ ਸੰਪੰਨ ਹੋਈ, ਅਤੇ ਉਮੀਦਵਾਰਾਂ ਨੇ ਪੂਰੇ ਸਮੇਂ ਅਨੁਸ਼ਾਸਨ ਬਣਾਈ ਰੱਖਿਆ। ਅਧਿਕਾਰੀਆਂ ਨੇ ਕਿਹਾ ਕਿ ਪ੍ਰੀਖਿਆ ਹਵਾਈ ਪੱਟੀ 'ਤੇ ਕਰਵਾਉਣ ਦੇ ਫੈਸਲੇ ਨੇ ਕੁਪ੍ਰਬੰਧਨ ਤੋਂ ਬਚਣ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਮਦਦ ਕੀਤੀ।