ਆਰਐਸਐਸ ਆਗੂ ਇੰਦਰੇਸ਼ ਕੁਮਾਰ ਦਾ ਭਾਜਪਾ ’ਤੇ ਨਿਸ਼ਾਨਾ

ਲੋਕ ਸਭਾ ਚੋਣਾਂ ਵਿਚ ਇਸ ਵਾਰ ਭਾਜਪਾ ਵੱਲੋਂ ਭਾਵੇਂ 400 ਪਾਰ ਦਾ ਨਾਅਰਾ ਦਿੱਤਾ ਗਿਆ ਸੀ ਪਰ ਉਸ ਨੂੰ 241 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਆਰਐਸਐਸ ਦੇ ਨੇਤਾ ਇੰਦਰੇਸ਼ ਕੁਮਾਰ ਨੇ ਇਸ ’ਤੇ ਟਿੱਪਣੀ ਕਰਦਿਆਂ ਜਿੱਥੇ ਭਾਜਪਾ ਨੂੰ ਹੰਕਾਰੀ ਦੱਸਿਆ, ਉਥੇ ਹੀ ਉਨ੍ਹਾਂ ਨੇ ਇੰਡੀਆ ਬਲਾਕ ਨੂੰ ਰਾਮ ਵਿਰੋਧੀ ਦੱਸਿਆ। ਦੇਖੋ ਪੂਰੀ ਖ਼ਬਰ।

By :  Nirmal
Update: 2024-06-14 07:09 GMT

ਜੈਪੁਰ : ਲੋਕ ਸਭਾ ਚੋਣਾਂ ਵਿਚ ਇਸ ਵਾਰ ਭਾਜਪਾ ਵੱਲੋਂ ਭਾਵੇਂ 400 ਪਾਰ ਦਾ ਨਾਅਰਾ ਦਿੱਤਾ ਗਿਆ ਸੀ ਪਰ ਉਸ ਨੂੰ 241 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਆਰਐਸਐਸ ਦੇ ਨੇਤਾ ਇੰਦਰੇਸ਼ ਕੁਮਾਰ ਨੇ ਇਸ ’ਤੇ ਟਿੱਪਣੀ ਕਰਦਿਆਂ ਜਿੱਥੇ ਭਾਜਪਾ ਨੂੰ ਹੰਕਾਰੀ ਦੱਸਿਆ, ਉਥੇ ਹੀ ਉਨ੍ਹਾਂ ਨੇ ਇੰਡੀਆ ਬਲਾਕ ਨੂੰ ਰਾਮ ਵਿਰੋਧੀ ਦੱਸਿਆ।

ਆਰਐਸਐਸ ਨੇਤਾ ਇੰਦਰੇਸ਼ ਕੁਮਾਰ ਨੇ ਲੋਕ ਸਭਾ ਚੋਣਾਂ ਦੇ ਨਤੀਜਿਆਂ ’ਤੇ ਟਿੱਪਣੀ ਕਰਦਿਆਂ ਭਾਜਪਾ ’ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਰਾਮਰਾਜ ਦਾ ਵਿਧਾਨ ਦੇਖੋ, ਜਿਨ੍ਹਾਂ ਨੇ ਰਾਮ ਦੀ ਭਗਤੀ ਕੀਤੀ ਪਰ ਹੰਕਾਰੀ ਹੋ ਗਏ, ਉਸ ਨੂੰ 241 ’ਤੇ ਰੋਕ ਦਿੱਤਾ। ਸਭ ਤੋਂ ਵੱਡੀ ਪਾਰਟੀ ਤਾਂ ਬਣਾ ਦਿੱਤਾ ਪਰ ਜੋ ਵੋਟ ਅਤੇ ਤਾਕਤ ਮਿਲਣੀ ਚਾਹੀਦੀ ਸੀ ਉਹ ਭਗਵਾਨ ਨੇ ਹੰਕਾਰ ਦੇ ਕਾਰਨ ਰੋਕ ਦਿੱਤੀ। ਇਸ ਦੇ ਨਾਲ ਜਿਨ੍ਹਾਂ ਦੀ ਰਾਮ ਵਿਚ ਕੋਈ ਆਸਥਾ ਨਹੀਂ ਸੀ, ਉਨ੍ਹਾਂ ਨੂੰ ਸੱਤਾ ਨਹੀਂ ਦਿੱਤੀ, ਇੱਥੋਂ ਤੱਕ ਕਿ ਉਨ੍ਹਾਂ ਸਾਰਿਆਂ ਨੂੰ ਨੰਬਰ ਦੋ ਬਣਾ ਦਿੱਤਾ।

ਦੱਸ ਦਈਏ ਕਿ ਆਰਐਸਐਸ ਨੇਤਾ ਇੰਦਰੇਸ਼ ਕੁਮਾਰ ਵੱਲੋਂ ਇਹ ਬਿਆਨ ਜੈਪੁਰ ਦੇ ਕਾਨੌਤਾ ਵਿਚ ਰਾਮਰਥ ਆਯੁੱਧਿਆ ਯਾਤਰਾ ਪੂਜਨ ਸਮਾਰੋਹ ਦੌਰਾਨ ਦਿੱਤਾ ਗਿਆ। ਹਾਲਾਂਕਿ ਉਨ੍ਹਾਂ ਨੇ ਸਿੱਧੇ ਤੌਰ ’ਤੇ ਕਿਸੇ ਪਾਰਟੀ ਦਾ ਨਾਮ ਨਹੀਂ ਲਿਆ ਪਰ ਉਨ੍ਹਾਂ ਦਾ ਇਸ਼ਾਰਾ ਸੱਤਾ ਪੱਖ ਅਤੇ ਵਿਰੋਧੀ ਪੱਖ ਦੇ ਵੱਲ ਸੀ।

ਆਰਐਸਐਸ ਆਗੂ ਇੰਦਰੇਸ਼ ਕੁਮਾਰ ਦਾ ਭਾਜਪਾ ’ਤੇ ਨਿਸ਼ਾਨਾ

Tags:    

Similar News