17 ਸਾਲਾਂ ਮਗਰੋਂ ਪਿੰਡ ਪੁੱਜੀ ਸੜਕ, ਲੋਕਾਂ ਨੇ ਸੜਕ ਦੇ ਠੇਕੇਦਾਰ ਨੂੰ ਪਹਿਨਾਏ ਹਾਰ

ਚੰਬਾ ਜ਼ਿਲ੍ਹੇ ਦਾ ਅਜਿਹਾ ਹੀ ਇਕ ਪਿੰਡ ਐ ਕਲਵਾਰਾ,, ਜਿੱਥੇ ਜਦੋਂ ਹੁਣ 17 ਸਾਲਾਂ ਬਾਅਦ ਸੜਕ ਬਣਨੀ ਸ਼ੁਰੂ ਹੋਈ ਤਾਂ ਪਿੰਡ ਵਾਸੀਆਂ ਨੇ ਸੜਕ ਬਣਾਉਣ ਵਾਲਿਆਂ ਦਾ ਹਾਰ ਪਾ ਕੇ ਸਵਾਗਤ ਕੀਤਾ, ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਨੇ।

Update: 2025-06-21 15:10 GMT

ਚੰਬਾ : ਉਂਝ ਤਾਂ ਮੌਜੂਦਾ ਸਮੇਂ ਹਿਮਾਚਲ ਦੇ ਚੰਬਾ ਜ਼ਿਲ੍ਹੇ ਦੇ ਹਰੇਕ ਪਿੰਡ ਨੂੰ ਲਗਭਗ ਸੜਕਾਂ ਦੀ ਸੁਵਿਧਾ ਨਾਲ ਜੋੜਿਆ ਗਿਆ ਏ ਪਰ ਹਾਲੇ ਵੀ ਕੁੱਝ ਅਜਿਹੇ ਇਲਾਕੇ ਮੌਜੂਦ ਨੇ, ਜੋ ਸੜਕਾਂ ਦੀ ਸਹੂਲਤ ਤੋਂ ਵਾਂਝੇ ਨੇ। ਚੰਬਾ ਜ਼ਿਲ੍ਹੇ ਦਾ ਅਜਿਹਾ ਹੀ ਇਕ ਪਿੰਡ ਐ ਕਲਵਾਰਾ,, ਜਿੱਥੇ ਜਦੋਂ ਹੁਣ 17 ਸਾਲਾਂ ਬਾਅਦ ਸੜਕ ਬਣਨੀ ਸ਼ੁਰੂ ਹੋਈ ਤਾਂ ਪਿੰਡ ਵਾਸੀਆਂ ਨੇ ਸੜਕ ਬਣਾਉਣ ਵਾਲਿਆਂ ਦਾ ਹਾਰ ਪਾ ਕੇ ਸਵਾਗਤ ਕੀਤਾ, ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਨੇ।


ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਚੰਬਾ ਵਿਚ ਪੈਂਦੇ ਪਿਛੜੇ ਖੇਤਰ ਦੇ ਪਿੰਡ ਕਲਵਾਰਾ ਵਿਚ 17 ਸਾਲਾਂ ਮਗਰੋਂ ਸੜਕ ਬਣਨੀ ਸ਼ੁਰੂ ਹੋਈ ਐ, ਜਿਸ ਨੂੰ ਲੈ ਕੇ ਲੋਕਾਂ ਵਿਚ ਭਾਰੀ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਏ। ਲੋਕ ਇੰਨੇ ਜ਼ਿਆਦਾ ਖ਼ੁਸ਼ ਹੋ ਰਹੇ ਨੇ ਕਿ ਉਨ੍ਹਾਂ ਵੱਲੋਂ ਸੜਕ ਬਣਾਉਣ ਵਾਲੇ ਅਧਿਕਾਰੀਆਂ ਅਤੇ ਕਾਮਿਆਂ ਨੂੰ ਨੋਟਾਂ ਵਾਲੇ ਹਾਰ ਪਹਿਨਾ ਕੇ ਸਨਮਾਨਿਤ ਕੀਤਾ ਗਿਆ।


ਦਰਅਸਲ ਪੱਕੀ ਸੜਕ ਨਾ ਹੋਣ ਕਾਰਨ ਇਸ ਖੇਤਰ ਦੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ, ਇਹੀ ਵਜ੍ਹਾ ਹੈ ਕਿ ਲੋਕਾਂ ਵਿਚ ਇੰਨੀ ਜ਼ਿਆਦਾ ਖ਼ੁਸ਼ੀ ਪਾਈ ਜਾ ਰਹੀ ਐ। ਜਿਵੇਂ ਹੀ ਸੜਕ ਬਣਾਉਣ ਦਾ ਕੰਮ ਇਸ ਪਿੰਡ ਦੇ ਆਖਰੀ ਮੋੜ ’ਤੇ ਪੁੱਜਾ ਤਾਂ ਪਿੰਡ ਦੇ ਲੋਕਾਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਲੋਕਾਂ ਨੇ ਆਖਿਆ ਕਿ ਪਿੰਡ ਵਿਚ ਭਾਵੇਂ ਕਈ ਸਾਲਾਂ ਬਾਅਦ ਸੜਕ ਬਣ ਰਹੀ ਹੋਵੇ ਪਰ ਉਹ ਇਸ ਨੂੰ ਲੈ ਕੇ ਬੇਹੱਦ ਖ਼ੁਸ਼ ਨੇ ਅਤੇ ਸਰਕਾਰ ਸਮੇਤ ਸੜਕ ਬਣਾਉਣ ਵਾਲਿਆਂ ਦਾ ਸ਼ੁਕਰੀਆ ਅਦਾ ਕਰਦੇ ਨੇ।


ਦੱਸ ਦਈਏ ਕਿ ਚੰਬਾ ਦਾ ਹਰ ਖੇਤਰ ਸੁੰਦਰ ਵਾਦੀਆਂ ਨਾਲ ਘਿਰਿਆ ਹੋਇਆ ਏ, ਹੁਣ ਜਦੋਂ ਇਸ ਖੇਤਰ ਵਿਚ ਸੜਕ ਬਣ ਜਾਵੇਗੀ ਤਾਂ ਹੋਰਾਂ ਲੋਕਾਂ ਵੀ ਇੱਥੇ ਆਉਣਾ ਆਸਾਨ ਹੋ ਜਾਵੇਗਾ।

Tags:    

Similar News