ਦਿੱਲੀ 'ਚ ਕੰਧਾਂ 'ਤੇ ਲਿਖੇ ਗਏ ਪਾਕ-ਪੱਖੀ ਨਾਅਰੇ, ਜਾਣੋ ਖਬਰ
ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਉਸ ਵਿਅਕਤੀ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ।;
ਦਿੱਲੀ : ਦਿੱਲੀ ਦੇ ਅਵੰਤਿਕਾ ਇਲਾਕੇ ਦੇ ਇੱਕ ਵਸਨੀਕ ਵੱਲੋਂ ਇੱਕ ਵੀਡੀਓ ਰਿਕਾਰਡ ਕੀਤਾ ਗਿਆ ਜੋ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਵਿੱਚ ਹੈ । ਵੀਡੀਓ ਦੀ ਸ਼ੁਰੂਆਤ ਨਿਵਾਸੀ ਆਪਣੇ ਟਿਕਾਣੇ (ਅਵੰਤਿਕਾ ਸੀ-ਬਲਾਕ) ਨੂੰ ਸਾਂਝਾ ਕਰ ਦੇ ਨਾਲ ਹੁੰਦੀ ਹੈ ਅਤੇ ਫਿਰ ਇਹ ਸ਼ਖਸ ਇੱਕ ਨੇੜਲੀ ਇਮਾਰਤ ਬਾਰੇ ਪ੍ਰਾਪਤ ਜਾਣਕਾਰੀ ਸਾਂਝੀ ਕਰਦਾ ਹੈ ਜਿਸ ਚ ਉਹ ਦੱਸਦਾ ਹੈ ਕਿ ਜਾਣਕਾਰੀ ਅਨੁਸਾਰ ਇਸ ਇਮਾਰਤ ਦੇ ਇੱਕ ਕਮਰੇ ਦੇ ਬਾਹਰ ਚਾਰੇ ਪਾਸੇ ਪਾਕਿਸਤਾਨ ਪੱਖੀ ਸਲੋਗਨ ਲਿਖੇ ਹੋਏ ਨੇ । ਜਾਣਕਾਰੀ ਅਨੁਸਾਰ ਇਸ ਵਾਇਰਲ ਵੀਡੀਓ ਚ ਇੱਕ ਸਖਸ ਆਪਣੇ ਆਪ ਨੂੰ ਇਹ ਸੂਚਨਾ ਮਿਲਣ ਤੇ ਤੁਰੰਤ ਪਹੁੰਚਣ ਦਾ ਦਾਅਵਾ ਕਰਦਾ ਹੈ , ਉਸ ਵੱਲੋਂ ਇਹ ਵੀਡੀਓ ਰਿਕਾਰਡ ਕੀਤੀ ਜਾਂਦੀ ਹੈ ਅਤੇ ਉਹ ਉਸ ਇਮਾਰਤ ਵੱਲ ਵਧਦਾ ਹੈ ਜਿਸ ਥਾਂ ਤੇ ਪਾਕਿਸਤਾਨ ਸਬੰਧੀ ਕੁਝ ਸਲੋਗਨ ਲਿਖੇ ਹੁੰਦੇ , ਜਦੋਂ ਵੀਡੀਓ ਬਣਾ ਰਹੇ ਸ਼ਖਸ ਨੂੰ ਇਹ ਪੁੱਛਿਆ ਗਿਆ ਕਿ ਉਸਨੇ ਆਪਣੇ ਘਰ ਦੀਆਂ ਕੰਧਾਂ 'ਤੇ ਪਾਕਿਸਤਾਨ ਪੱਖੀ ਨਾਅਰੇ ਕਿਉਂ ਲਿਖੇ ਹਨ, ਤਾਂ ਅੱਗੇ ਤੋਂ ਉਸ ਸ਼ਖਸ ਵੱਲੋਂ ਕਿਹਾ ਜਾਂਦਾ ਹੈ ਕਿ ਉਸਨੂੰ ਇਸ ਨਾਲ ਮੁਹੋਬੱਤ ਹੈ ਇਸ ਲਈ ਉਸਨੇ ਸ਼ਖਸ ਵੱਲੋਂ ਇਹ ਸਲੋਗਨ ਆਪਣੇ ਕਮਰੇ ਦੇ ਬਾਹਰ ਲਿਖੇ ਗਏ ਨੇ ।
ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਅੱਗੇ ਇਸ ਮੁੱਦੇ ਨੂੰ ਲੈਕੇ ਕਾਫੀ ਬਹਿਸ ਵੀ ਹੁੰਦੀ ਹੈ । ਜਿਸ ਤੋਂ ਬਾਅਦ ਇਸ ਸੁਸਾਇਟੀ ਦੇ ਲੋਕਾਂ ਵੱਲੋਂ ਇਸ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ । ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਉਸ ਵਿਅਕਤੀ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ । ਇਸ ਦੌਰਾਨ, ਦਿੱਲੀ ਪੁਲਿਸ, ਆਈਬੀ, ਅਤੇ ਸਪੈਸ਼ਲ ਸੈੱਲ ਨੂੰ ਸ਼ਾਮਲ ਕਰਨ ਲਈ, ਉਸ ਦੀਆਂ ਕਾਰਵਾਈਆਂ ਦੇ ਪਿੱਛੇ ਉਦੇਸ਼ ਦਾ ਪਤਾ ਲਗਾਉਣ ਲਈ ਇੱਕ ਬਹੁ-ਏਜੰਸੀ ਦੀ ਜਾਂਚ ਲਈ ਮੰਗ ਵੀ ਕੀਤੀ ਹੈ । ਹਾਲਾਂਕਿ ਇਸ ਮਾਮਲੇ ਦੀ ਸ਼ੁਰੂਆਤੀ ਜਾਂਚ ਚ ਇਹ ਪਤਾ ਲੱਗਾ ਹੈ ਕਿ ਕਥਿਤ ਤੌਰ ਤੇ ਮੁਲਜ਼ਮ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ , ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ ਹੈ । ਪੁਲਿਸ ਅਤੇ ਏਜੰਸੀਆਂ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਇਸ ਘਟਨਾ ਦੇ ਇਰਾਦੇ ਅਤੇ ਮਕਸਦ ਜਲਦ ਹੀ ਸਾਫ ਹੋ ਜਾਣਗੇ ।