ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ’ਚ ਪੁੱਜੇ ਸਿਆਸੀ ਦਿੱਗਜ਼, ਦੇਖੋ ਤਸਵੀਰਾਂ

ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ ਦੀ ਵੱਡੀ ਬੇਟੀ ਹਰਕੀਰਤ ਕੌਰ ਦਾ ਵਿਆਹ ਜਲੰਧਰ ਦੇ ਕੌਮਾਂਤਰੀ ਕਾਰੋਬਾਰੀ ਤੇਜ਼ਬੀਰ ਸਿੰਘ ਦੇ ਨਾਲ ਹੋਇਆ। ਵਿਆਹ ਦਾ ਪ੍ਰੋਗਰਾਮ ਬਾਦਲ ਪਰਿਵਾਰ ਦੇ ਦਿੱਲੀ ’ਚ ਮਹਿਰੌਲੀ ਵਿਖੇ ਸਥਿਤ ਫਾਰਮ ਹਾਊਸ ਵਿਖੇ ਕੀਤਾ ਗਿਆ, ਜਿੱਥੇ ਦੇਸ਼ ਦੇ ਵੱਡੇ ਦਿੱਗਜ਼ ਸਿਆਸੀ ਆਗੂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਪੁੱਜੇ।

Update: 2025-02-12 12:05 GMT

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਅਤੇ ਸਾਂਸਦ ਹਰਸਿਮਰਤ ਕੌਰ ਬਾਦਲ ਦੀ ਵੱਡੀ ਬੇਟੀ ਹਰਕੀਰਤ ਕੌਰ ਦਾ ਵਿਆਹ ਜਲੰਧਰ ਦੇ ਕੌਮਾਂਤਰੀ ਕਾਰੋਬਾਰੀ ਤੇਜ਼ਬੀਰ ਸਿੰਘ ਦੇ ਨਾਲ ਹੋਇਆ। ਵਿਆਹ ਦਾ ਪ੍ਰੋਗਰਾਮ ਬਾਦਲ ਪਰਿਵਾਰ ਦੇ ਦਿੱਲੀ ’ਚ ਮਹਿਰੌਲੀ ਵਿਖੇ ਸਥਿਤ ਫਾਰਮ ਹਾਊਸ ਵਿਖੇ ਕੀਤਾ ਗਿਆ, ਜਿੱਥੇ ਦੇਸ਼ ਦੇ ਵੱਡੇ ਦਿੱਗਜ਼ ਸਿਆਸੀ ਆਗੂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਲਈ ਪੁੱਜੇ।


ਇਸ ਦੌਰਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਭਾਜਪਾ ਸਮੇਤ ਹੋਰ ਪਾਰਟੀਆਂ ਦੇ ਦਿੱਗਜ਼ ਆਗੂਆਂ ਦੀ ਮਹਿਮਾਨ ਨਿਵਾਜ਼ੀ ਕਰਦੇ ਦਿਖਾਈ ਦਿੱਤੇ। ਵਿਆਹ ਦਾ ਪ੍ਰੋਗਰਾਮ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਹੋਇਆ ਸੀ। ਪੂਰੇ ਫਾਰਮ ਹਾਊਸ ਦੀ ਫੁੱਲਾਂ ਨਾਲ ਬਹੁਤ ਹੀ ਸੋਹਣੇ ਤਰੀਕੇ ਨਾਲ ਸਜ਼ਾਵਟ ਕੀਤੀ ਹੋਈ ਸੀ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਕੁੱਝ ਖ਼ਾਸ ਮਹਿਮਾਨਾਂ ਦੇ ਨਾਲ ਥੋੜ੍ਹਾ ਥੋੜ੍ਹਾ ਸਮਾਂ ਬੈਠੇ ਹੋਏ ਵੀ ਦਿਖਾਈ ਦਿੱਤੇ।


ਵਿਆਹ ਵਿਚ ਨਵੇਂ ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇਣ ਵਾਲਿਆਂ ਵਿਚ ਕੇਂਦਰੀ ਮੰਤਰੀ ਨਿਤਿਨ ਗਡਕਰੀ, ਓਮ ਬਿਰਲਾ ਸਪੀਕਰ ਲੋਕ ਸਭਾ, ਕੇਂਦਰੀ ਮੰਤਰੀ ਪਿਊਸ਼ ਗੋਇਲ, ਰਵੀ ਸ਼ੰਕਰ ਪ੍ਰਸ਼ਾਦ, ਕੇਂਦਰੀ ਮੰਤਰੀ ਅਨੁਪ੍ਰਿਯਾ ਪਟੇਲ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਤੇ ਯੂਪੀ ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ ਅਤੇ ਉਨ੍ਹਾਂ ਦੀ ਪਤਨੀ ਡਿੰਪਲ ਯਾਦਵ, ਹਰਿਆਣਾ ਦੇ ਸਾਬਕਾ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ, ਇਨੈਲੋ ਦੇ ਆਗੂ ਅਭੈ ਚੌਟਾਲਾ, ਅਜੈ ਚੌਟਾਲਾ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਕੇਂਦਰੀ ਮੰਤਰੀ ਚਿਰਾਗ਼ ਪਾਸਵਾਨ, ਅਧਿਆਤਮਕ ਗੁਰੂ ਸ੍ਰੀ ਸ੍ਰੀ ਰਵੀਸ਼ੰਕਰ,


ਪੰਜਾਬ ਦੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਅਰਵਿੰਦ ਖੰਨਾ, ਸਾਬਕਾ ਮੰਤਰੀ ਨਰੇਸ਼ ਗੁਜਰਾਲ, ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਮੰਤਰੀ ਪੰਜਾਬ ਕਾਕਾ ਰਣਦੀਪ ਸਿੰਘ ਤੋਂ ਇਲਾਵਾ, ਪਾਰਟੀ ਦੀ ਸਾਰੀ ਲੀਡਰਸ਼ਿਪ ਸਮੇਤ ਹੋਰ ਵੱਡੀ ਗਿਣਤੀ ਵਿਚ ਧਾਰਮਿਕ ਅਤੇ ਸਿਆਸੀ ਆਗੂ ਮੌਜੂਦ ਸਨ।


ਇਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਹਰਸ਼ਦੀਪ ਕੌਰ ਨੇ ਆਪਣੇ ਗੀਤਾਂ ਰਾਹੀਂ ਚੰਗਾ ਰੰਗ ਬੰਨਿ੍ਹਆ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਕੀਤੀ ਗਈ ਪਾਰਟੀ ਵਿਚ ਪ੍ਰਸਿੱਧ ਗਾਇਕ ਮੀਕਾ ਸਿੰਘ ਦੇ ਗੀਤਾਂ ’ਤੇ ਸੁਖਬੀਰ ਬਾਦਲ ਦਾ ਜਵਾਈ ਤੇਜ਼ਬੀਰ ਸਿੰਘ ਵੀ ਨੱਚਦਾ ਦਿਖਾਈ ਦਿੱਤਾ ਸੀ, ਜਦਕਿ ਉਨ੍ਹਾਂ ਦੇ ਨਾਲ ਬਿਕਰਮ ਮਜੀਠੀਆ, ਸੁਖਬੀਰ ਬਾਦਲ ਅਤੇ ਹੋਰ ਰਿਸ਼ਤੇਦਾਰ ਵੀ ਭੰਗੜਾ ਪਾਉਂਦੇ ਦਿਖਾਈ ਦਿੱਤੇ ਸੀ।


ਬੇਸ਼ੱਕ ਇਹ ਸੁਖਬੀਰ ਬਾਦਲ ਦੀ ਬੇਟੀ ਦੇ ਵਿਆਹ ਦਾ ਪ੍ਰੋਗਰਾਮ ਸੀ ਪਰ ਅਜਿਹੀ ਉਮੀਦ ਕੀਤੀ ਜਾ ਰਹੀ ਐ ਕਿ ਆਉਣ ਵਾਲੇ ਦਿਨਾਂ ਵਿਚ ਇਹ ਵਿਆਹ ਮੰਝਧਾਰ ਵਿਚ ਫਸੇ ਅਕਾਲੀ ਦਲ ਦੇ ਲਈ ਸਿਆਸਤ ਦੇ ਕਈ ਨਵੇਂ ਰਾਹ ਖੋਲ੍ਹੇਗਾ, ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਪਕੜ ਪਹਿਲਾਂ ਨਾਲੋਂ ਮਜ਼ਬੂਤ ਹੋਵੇਗੀ।



Tags:    

Similar News