ਪੁਲਿਸ ਨੇ ਸਕਾਰਪੀਓ ਕਾਰ ਦੇ ਬੋਨਟ 'ਤੇ ਸਵਾਰ 'ਸਪਾਈਡਰ ਮੈਨ' ਕੀਤਾ ਗ੍ਰਿਫਤਾਰ, ਜਾਣੋ ਖਬਰ
ਦਵਾਰਕਾ ਦੀਆਂ ਸੜਕਾਂ 'ਤੇ ਇਕ ਵਿਅਕਤੀ ਵੱਲੋਂ ਸਪਾਈਡਰ-ਮੈਨ ਦੀ ਪੁਸ਼ਾਕ ਪਾ ਕੇ ਅਤੇ ਕਾਰ ਦੇ ਬੋਨਟ ਚੜ੍ਹ ਕੇ ਵੀਡੀਓ ਬਣਾਈ ਗਈ ਸੀ ਜੋ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ।
ਦਿੱਲੀ : ਦਵਾਰਕਾ ਦੀਆਂ ਸੜਕਾਂ 'ਤੇ ਇਕ ਵਿਅਕਤੀ ਵੱਲੋਂ ਸਪਾਈਡਰ-ਮੈਨ ਦੀ ਪੁਸ਼ਾਕ ਪਾ ਕੇ ਅਤੇ ਕਾਰ ਦੇ ਬੋਨਟ ਚੜ੍ਹ ਕੇ ਵੀਡੀਓ ਬਣਾਈ ਗਈ ਸੀ ਜੋ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ, ਜਿਸ ਤੋਂ ਬਾਅਦ ਇਸ ਵਾਇਰਲ ਵੀਡੀਓ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ । ਜਾਣਕਾਰੀ ਅਨੁਸਾਰ ਇਸ ਵੀਡੀਓ ਚ ਇਹ ਵਿਅਕਤੀ ਖਤਰਨਾਕ ਸਟੰਟ ਕਰਦਾ ਦਿਖਾਈ ਦਿੱਤਾ ਸੀ । "ਦਿੱਲੀ ਟ੍ਰੈਫਿਕ ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਪਾਈਡਰ-ਮੈਨ ਦੀ ਪੋਸ਼ਾਕ ਵਿੱਚ ਹੁੱਲੜਬਾਜ਼ੀ ਕਰਨ ਵਾਲਾ ਇਹ ਵਿਅਕਤੀ ਨਜਫਗੜ੍ਹ ਦਾ ਰਹਿਣ ਵਾਲੇ ਆਦਿਤਿਆ (20) ਹੈ , ਜਿਸ ਵੱਲੋਂ ਇਹ ਵੀਡੀਓ ਬਣਵਾਈ ਗਈ ਸੀ ਅਤੇ ਇਸ ਤੋਂ ਇਲਾਵਾ ਗੱਡੀ ਦੇ ਡਰਾਈਵਰ ਦੀ ਪਛਾਣ ਮਹਾਵੀਰ ਐਨਕਲੇਵ ਦੇ ਰਹਿਣ ਵਾਲੇ ਗੌਰਵ ਸਿੰਘ (19) ਵਜੋਂ ਹੋਈ ਹੈ । ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਤੇ ਕਾਰਵਾਈ ਕੀਤੀ ਗਈ ਪੁਲਿਸ ਵੱਲੋਂ ਇਸ ਤੇ ਖਤਰਨਾਕ ਡਰਾਈਵਿੰਗ, ਪ੍ਰਦੂਸ਼ਣ ਸਰਟੀਫਿਕੇਟ ਤੋਂ ਬਿਨਾਂ ਗੱਡੀ ਚਲਾਉਣਾ ਅਤੇ ਸੀਟ ਬੈਲਟ ਨਾ ਲਗਾਉਣ ਲਈ ਜੁਰਮਾਨਾ ਲਗਾਇਆ ਗਿਆ ਹੈ ।
ਟ੍ਰੈਫਿਕ ਪੁਲਿਸ ਦੀ ਨਾਗਰਿਕਾਂ ਸਖਤ ਅਪੀਲ
ਪੁਲਿਸ ਦੀ ਇਹ ਕਾਰਵਾਈ ਸਾਰੇ ਨਾਗਰਿਕਾਂ ਲਈ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਰਸ਼ਾਉਂਦੀ ਹੈ । ਪੁਲਿਸ ਵੱਲੋਂ ਇਹ ਸਖਤੀ ਨਾਲ ਮੁੜ ਤੋਂ ਕਿਹਾ ਗਿਆ ਹੈ ਕਿ ਸੜਕਾਂ 'ਤੇ ਅਜਿਹੇ ਲਾਪਰਵਾਹੀ ਵਾਲੇ ਵਤੀਰੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਸੜਕ ਤੇ ਜਾਣ ਵਾਲਿਆਂ ਦੀ ਜਾਨ ਦੀ ਰਾਖੀ ਲਈ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ । ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਨਾਗਰਿਕਾਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਉਹ ਖਤਰਨਾਕ ਡਰਾਈਵਿੰਗ ਜਾਂ ਟ੍ਰੈਫਿਕ ਉਲੰਘਣਾ ਦੇ ਕਿਸੇ ਵੀ ਮਾਮਲੇ ਦੀ ਤੁਰੰਤ ਰਿਪੋਰਟ ਕਰਨ ਤਾਂ ਜੋ ਸੜਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ।