ਅਧਿਕਾਰੀਆਂ ਨੇ 5000 ਕਿੱਲੋ ਨਕਲੀ ਪਨੀਰ ਕੀਤਾ ਜ਼ਬਤ
ਬਜਾਰਾਂ ਵਿੱਚ ਹੁਣ ਹਰ ਇੱਕ ਚੀਜ਼ ਵਿੱਚ ਮਿਲਾਵਟ ਮਿਲਾਵਟ ਹੁੰਦੀ ਹੈ ਤੇ ਖਰੀਦਣ ਤੋਂ ਪਹਿਲਾਂ ਤਾਂ ਦੱਸ ਵਾਰੀ ਚੈੱਕ ਕਰਨਾ ਪੈਂਦਾ ਹੈ ਕਿ ਕਿਤੇ ਇਹ ਨਕਲੀ ਤਾਂ ਨਹੀਂ। ਹੁਣ ਤਾਂ ਦੁੱਧ ਨਾਲ ਬਣਾਏ ਜਾਣ ਵਾਲੇ ਪ੍ਰੋਡਕਟਸ ਵੀ ਨਕਲੀ ਆ ਰਹੇ ਨੇ ਅਤੇ ਸੱਭ ਤੋਂ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਨਕਲੀ ਤਾਂ ਨਕਲੀ ਉਨ੍ਹਾਂ ਵਿੱਚ ਕੈਮੀਕਲ ਅਜਿਹੇ ਹੁੰਦੇ ਹਨ ਜੋ ਲੋਕਾਂ ਦੀ ਜਾਨ ਤੱਕ ਲੈ ਸਕਦੀ ਹੈ।;
ਰਾਏਪੁਰ, ਕਵਿਤਾ : ਬਜਾਰਾਂ ਵਿੱਚ ਹੁਣ ਹਰ ਇੱਕ ਚੀਜ਼ ਵਿੱਚ ਮਿਲਾਵਟ ਮਿਲਾਵਟ ਹੁੰਦੀ ਹੈ ਤੇ ਖਰੀਦਣ ਤੋਂ ਪਹਿਲਾਂ ਤਾਂ ਦੱਸ ਵਾਰੀ ਚੈੱਕ ਕਰਨਾ ਪੈਂਦਾ ਹੈ ਕਿ ਕਿਤੇ ਇਹ ਨਕਲੀ ਤਾਂ ਨਹੀਂ। ਹੁਣ ਤਾਂ ਦੁੱਧ ਨਾਲ ਬਣਾਏ ਜਾਣ ਵਾਲੇ ਪ੍ਰੋਡਕਟਸ ਵੀ ਨਕਲੀ ਆ ਰਹੇ ਨੇ ਅਤੇ ਸੱਭ ਤੋਂ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਨਕਲੀ ਤਾਂ ਨਕਲੀ ਉਨ੍ਹਾਂ ਵਿੱਚ ਕੈਮੀਕਲ ਅਜਿਹੇ ਹੁੰਦੇ ਹਨ ਜੋ ਲੋਕਾਂ ਦੀ ਜਾਨ ਤੱਕ ਲੈ ਸਕਦੀ ਹੈ। ਮਤਲਬ ਹੁਣ ਦਾ ਜ਼ਮਾਨਾਂ ਇਦਾਂ ਦਾ ਹੈ ਕਿ ਲੋਕ ਪੈਸੇ ਕਮਾਉਣ ਲਈ ਲੋਕਾਂ ਦੀਆਂ ਕੀਮਤੀ ਜਾਨਾਂ ਵੀ ਲੈ ਸਕਦੇ ਹਨ।
ਹੁਣ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਖੁਰਾਕ ਵਿਭਾਗ ਦੀ ਚੌਕਸੀ ਦੇ ਕਾਰਨ 5100 ਕਿੱਲੋ ਨਕਲੀ ਪਨੀਰ ਜ਼ਬਤ ਕੀਤਾ ਗਿਆ ਜੋ ਕਿ ਰੈਸਟੋਰੈਂਟ, ਹੋਟਲ, ਕੈਫੇ ਅਤੇ ਵਿਆਹ-ਪਾਰਟੀਆਂ ਵਿੱਚ ਸਪਲਾਈ ਹੋਣੀ ਸੀ।
ਅਧਿਕਾਰੀਆਂ ਮੁਤਾਬਕ ਡਾਲਡਾ, ਸਕਿਮ ਮਿਲਕ ਪਾਊਡਰ ਅਤੇ ਪਾਮ ਆਇਲ ਨੂੰ ਮਿਲਾ ਕੇ ਪਨੀਰ ਤਿਆਰ ਕੀਤਾ ਗਿਆ ਹੈ। ਜਾਂਚ ਦੌਰਾਨ ਮਿਲੇ ਦਸਤਾਵੇਜ਼ਾਂ ਵਿੱਚ ਇੱਕ ਕਿਲੋ ਪਨੀਰ ਦੀ ਕੀਮਤ 171 ਰੁਪਏ ਲਿਖੀ ਗਈ ਹੈ। ਹਾਲਾਂਕਿ ਸੈਂਪਲ ਜਾਂਚ ਲਈ ਲੈਬ ਵਿੱਚ ਭੇਜ ਦਿੱਤੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਹੀ ਨਹੀਂ ਅਧਿਕਾਰੀਆਂ ਨੂੰ ਇਸਦੀ ਵੀ ਜਾਣਕਾਰੀ ਮਿਲੀ ਹੈ ਕਿ ਜਿੱਥੇ ਇਹ ਪਨੀਰ ਤਿਆਰ ਹੁੰਦਾ ਹੈ ਉਨ੍ਹਾਂ ਦੇ ਵੱਖ-ਵੱਖ ਸੂਬਿਆਂ ਤੋਂ ਰੋਜ਼ਾਨਾ 1000 ਕਿਲੋ ਨਕਲੀ ਪਨੀਰ ਸਪਲਾਈ ਕੀਤਾ ਜਾ ਰਿਹਾ ਹੈ।
ਤਾਹਨੂੰ ਦੱਸ਼ ਦਈਏ ਕਿ ਖੁਰਾਕ ਵਿਭਾਗ ਨੇ ਨਕਲੀ ਪਨੀਰ ਦੀਆਂ ਕੁੱਲ 102 ਪੇਟੀਆਂ ਜ਼ਬਤ ਕੀਤੀਆਂ ਹਨ। ਇੱਕ ਡੱਬੇ ਵਿੱਚ 50 ਕਿਲੋ ਪਨੀਰ ਭੇਜਿਆ ਗਿਆ ਸੀ। ਜਿਸ ਦਾ ਕੁੱਲ ਵਜ਼ਨ 5100 ਕਿਲੋ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਪਨੀਰ ਦੀ ਇਹ ਵੱਡੀ ਖੇਪ ਕਿਸ ਨੇ ਮੰਗਵਾਈ ਸੀ। ਕਾਫੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਵੀ ਕੋਈ ਪਨੀਰ ਲੈਣ ਨਹੀਂ ਆਇਆ, ਜਿਸ ਤੋਂ ਬਾਅਦ ਪਨੀਰ ਨੂੰ ਜ਼ਬਤ ਕਰ ਲਿਆ ਗਿਆ। ਇਹ ਮਾਲ ਬੱਸ ਰਾਹੀਂ ਕਿਸ ਡੇਅਰੀ ਤੱਕ ਪਹੁੰਚਿਆ ਹੈ? ਇਸ ਗੱਲ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।
ਇਹ ਮਾਮਲਾ ਰਾਏਪੁਰ ਦਾ ਹੈ ਜਿਥੋਂ ਦੇ ਕੁਝ ਡੇਅਰੀ ਸੰਚਾਲਕ ਵੱਖ-ਵੱਖ ਰਾਜਾਂ ਤੋਂ ਨਕਲੀ ਪਨੀਰ ਮੰਗਵਾ ਕੇ ਛੋਟੇ ਡੇਅਰੀ ਸੰਚਾਲਕਾਂ ਨੂੰ ਵੇਚਦੇ ਹਨ। ਇਸ ਦੇ ਨਾਲ ਹੀ ਰੈਸਟੋਰੈਂਟਾਂ, ਹੋਟਲਾਂ, ਕੈਫੇ, ਵਿਆਹਾਂ ਅਤੇ ਪਾਰਟੀਆਂ ਵਿੱਚ ਕੰਮ ਕਰਨ ਵਾਲੇ ਕੈਟਰਸ ਨੂੰ ਵੀ ਵੱਡੀ ਮਾਤਰਾ ਵਿੱਚ ਪਨੀਰ ਵੇਚਿਆ ਜਾ ਰਿਹਾ ਹੈ।
ਹੁਣ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਸੋਚਦੇ ਹਨ ਕਿ ਕੀ ਹੀ ਹੋ ਜਾਵੇਗਾ ਖਾ ਕੇ ਨਕਲੀ ਪਨੀਰ ਕਿਉਂਕਿ ਹੁਣ ਤਾਂ ਮਾਰਕੀਟ ਵਿੱਚ ਇਹੀ ਮਿਲ ਰਿਹਾ ਹੈ, ਤਾਂ ਉਨ੍ਹਾਂ ਨੂੰ ਦੱਸ ਦਈਏ ਕਿ ਨਕਲੀ ਪਨੀਰ ਬਣਾਉਣ ਲਈ ਖਰਾਬ ਦੁੱਧ, ਆਟਾ, ਡਿਟਰਜੈਂਟ ਪਾਊਡਰ, ਪਾਮ ਆਇਲ, ਗਲਿਸਰੋਲ ਮੋਨੋਸਟਿਅਰੇਟ ਪਾਊਡਰ ਵਰਗੀਆਂ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਨਕਲੀ ਪਨੀਰ ਨੂੰ ਅਸਲੀ ਪਨੀਰ ਦਾ ਰੂਪ ਦੇਣ ਲਈ ਸਲਫਿਊਰਿਕ ਐਸਿਡ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰੀਆਂ ਚੀਜ਼ਾਂ ਸਰੀਰ ਲਈ ਹਾਨੀਕਾਰਕ ਹਨ।
ਜੀ ਹਾਂ ਜੇਕਰ ਤੁਸੀਂ ਇਨ੍ਹਾਂ ਨਕਲੀ ਪਨੀਰ ਦਾ ਸੇਵਨ ਕਰ ਲੈਂਦੇ ਹੋ ਤਾਂ ਇਸਦੇ ਨਾਲ ਨਕਲੀ ਪਨੀਰ ਵਿੱਚ ਮੌਜੂਦ ਕੈਮੀਕਲ ਗੁਰਦਿਆਂ ਅਤੇ ਜਿਗਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਨਕਲੀ ਪਨੀਰ ਖਾਣ ਨਾਲ ਸਿਹਤ ਸਮੱਸਿਆਵਾਂ ਜਿਵੇਂ ਫੂਡ ਪੋਇਜ਼ਨਿੰਗ, ਪੇਟ ਦਰਦ, ਬਦਹਜ਼ਮੀ ਜਾਂ ਉਲਟੀਆਂ ਹੋ ਸਕਦੀਆਂ ਹਨ। ਕੁਝ ਲੋਕਾਂ ਨੂੰ ਨਕਲੀ ਪਨੀਰ ਖਾਣ ਨਾਲ ਚਮੜੀ ਦੀ ਐਲਰਜੀ ਦਾ ਖ਼ਤਰਾ ਵੀ ਰਹਿੰਦਾ ਹੈ।
ਪਰ ਤੁਸੀਂ ਘਰ ਵਿੱਚ ਹੀ ਨਕਲੀ ਪਨੀਰ ਦੀ ਪਹਿਚਾਣ ਕਰ ਸਕਦੇ ਹੋ। ਜੀ ਹਾਂ ਇਸਦੇ ਲਈ ਸਭ ਤੋਂ ਆਸਾਨ ਤਰੀਕਾ ਹੈ ਇਸਨੂੰ ਆਪਣੇ ਹੱਥਾਂ ਨਾਲ ਕੁਚਲਣਾ। ਅਜਿਹਾ ਕਰਨ ਨਾਲ ਨਕਲੀ ਅਤੇ ਮਿਲਾਵਟੀ ਪਨੀਰ ਪਾਊਡਰ ਨਿਕਲੇਗਾ ਕਿਉਂਕਿ ਇਹ ਪਾਊਡਰ ਦੁੱਧ ਤੋਂ ਬਣਾਇਆ ਜਾਂਦਾ ਹੈ। ਜਦੋਂ ਕਿ ਅਸਲੀ ਪਨੀਰ ਬਹੁਤ ਨਰਮ ਹੁੰਦਾ ਹੈ।