ਹੁਣ ਨਵਾਂ ਰੂਪ ਲਵੇਗੀ ਭਾਰਤ-ਬੰਗਲਾਦੇਸ਼ ਦੀ ਦੋਸਤੀ

ਭਾਰਤ ਅਤੇ ਬੰਗਲਾਦੇਸ਼ ਦੀ ਦੋਸਤੀ ਹੁਣ ਰੇਲਵੇ ਤੋਂ ਲੈ ਕੇ ਡਿਜ਼ੀਟਲ ਸਕਰੀਨ ਤੱਕ ਅਤੇ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਨਵਾਂ ਆਕਾਰ ਲਵੇਗੀ। ਜੀ ਹਾਂ, ਬੰਗਲਾਦਸ਼ੀ ਪੀਐਮ ਸ਼ੇਖ਼ ਹਸੀਨਾ ਨਾਲ ਦੁਵੱਲੀ ਗੱਲਬਾਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ

Update: 2024-06-22 13:47 GMT

ਨਵੀਂ ਦਿੱਲੀ : ਭਾਰਤ ਅਤੇ ਬੰਗਲਾਦੇਸ਼ ਦੀ ਦੋਸਤੀ ਹੁਣ ਰੇਲਵੇ ਤੋਂ ਲੈ ਕੇ ਡਿਜ਼ੀਟਲ ਸਕਰੀਨ ਤੱਕ ਅਤੇ ਸਮੁੰਦਰ ਤੋਂ ਲੈ ਕੇ ਆਸਮਾਨ ਤੱਕ ਨਵਾਂ ਆਕਾਰ ਲਵੇਗੀ। ਜੀ ਹਾਂ, ਬੰਗਲਾਦਸ਼ੀ ਪੀਐਮ ਸ਼ੇਖ਼ ਹਸੀਨਾ ਨਾਲ ਦੁਵੱਲੀ ਗੱਲਬਾਤ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ, ਜਿਸ ਦੇ ਅਨੁਸਾਰ ਬੰਗਲਾਦੇਸ਼ ਵਿਚ ਬਿਹਤਰ ਰੇਲਵੇ ਕਨੈਕਟੀਵਿਟੀ, ਡਿਜ਼ੀਟਲਕਰਨ, ਸਮੁੰਦਰੀ ਅਤੇ ਆਸਮਾਨੀ ਸੁਰੱਖਿਆ ਨੂੰ ਮਜ਼ਬੂਤੀ ਦੇਣ ਦਾ ਸਾਥੀ ਬਣੇਗਾ। ਦੇਖੋ ਪੂਰੀ ਖ਼ਬਰ।

ਭਾਰਤ ਅਤੇ ਬੰਗਲਾਦੇਸ਼ ਵਿਚ ਹੁਣ ਸਬੰਧ ਪਹਿਲਾਂ ਨਾਲੋਂ ਵੀ ਹੋਰ ਮਜ਼ਬੂਤ ਹੋਣਗੇ ਕਿਉਂਕਿ ਦੋਵੇਂ ਦੇਸ਼ਾਂ ਵੱਲੋਂ ਕਈ ਅਹਿਮ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਗਏ ਨੇ, ਜਿਸ ਨਾਲ ਦੋਵੇਂ ਦੇਸ਼ਾਂ ਦੀ ਦੋਸਤੀ ਹੋਰ ਪੱਕੀ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਨਾਲ ਗੱਲਬਾਤ ਤੋਂ ਬਾਅਦ ਆਖਿਆ ਕਿ ਬੰਗਲਾਦੇਸ਼ ਭਾਤਰ ਦਾ ਸਭ ਤੋਂ ਵੱਡਾ ਵਿਕਾਸ ਸਾਂਝੀਦਾਰ ਐ ਅਤੇ ਭਾਰਤ ਉਸ ਦੇ ਨਾਲ ਆਪਣੇ ਸਬੰਧਾਂ ਨੂੰ ਸਰਵਉਚ ਪਹਿਲ ਦਿੰਦਾ ਐ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਨੇ ਡਿਜ਼ੀਟਲ ਖੇਤਰ, ਸਮੁੰਦਰੀ ਖੇਤਰ ਅਤੇ ਰੇਲਵੇ ਕਨੈਕਟੀਵਿਟੀ ਸਮੇਤ ਹੋਰ ਖੇਤਰਾਂ ਵਿਚ ਸਬੰਧਾਂ ਨੂੰ ਅੱਗੇ ਵਧਾਉਣ ਲਈ ਕਈ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਨੇ।

Full View

ਦੱਸ ਦਈਏ ਕਿ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦਾ ਭਾਰਤ ਦੌਰੇ ਦਾ ਅੱਜ ਦੂਜਾ ਦਿਨ ਐ, ਜਿਸ ਦੌਰਾਨ ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸੇ ਦੌਰਾਨ ਸ਼ੇਖ਼ ਹਸੀਨਾ ਵੱਲੋਂ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।

Tags:    

Similar News