ਸ਼ੂਟਆਊਟ 'ਚ ਚੌਥੇ ਸਥਾਨ ’ਤੇ ਰਹੀ ਮਨੂ ਭਾਕਰ, ਤਗਮੇ ਦੀ ਹੈਟ੍ਰਿਕ ਦਾ ਸੁਪਨਾ ਰਿਹਾ ਅਧੂਰਾ !

ਮਨੂ ਭਾਕਰ ਪੈਰਿਸ ਓਲੰਪਿਕ 'ਚ ਸ਼ਨੀਵਾਰ ਨੂੰ ਖੇਡੇ ਗਏ 25 ਮੀਟਰ ਪਿਸਟਲ ਮਹਿਲਾ ਮੁਕਾਬਲੇ ਦੇ ਖਿਤਾਬੀ ਮੁਕਾਬਲੇ 'ਚ ਚੌਥੇ ਸਥਾਨ 'ਤੇ ਰਹੇ ਨੇ।

Update: 2024-08-03 11:26 GMT

ਪੈਰਿਸ : ਭਾਰਤੀ ਨੌਜਵਾਨ ਨਿਸ਼ਾਨੇਬਾਜ਼ ਮਨੂ ਭਾਕਰ ਪੈਰਿਸ ਓਲੰਪਿਕ 2024 ਵਿੱਚ ਪਹਿਲੀ ਵਾਰ ਤਮਗਾ ਜਿੱਤਣ ਤੋਂ ਖੁੰਝ ਗਈ ਹੈ । ਜਾਣਕਾਰੀ ਅਨੁਸਾਰ ਮਨੂ ਭਾਕਰ ਪੈਰਿਸ ਓਲੰਪਿਕ 'ਚ ਸ਼ਨੀਵਾਰ ਨੂੰ ਖੇਡੇ ਗਏ 25 ਮੀਟਰ ਪਿਸਟਲ ਮਹਿਲਾ ਮੁਕਾਬਲੇ ਦੇ ਖਿਤਾਬੀ ਮੁਕਾਬਲੇ 'ਚ ਚੌਥੇ ਸਥਾਨ 'ਤੇ ਰਹੇ ਨੇ । ਦੱਸਦਈਏ ਖੇਡੇ ਗਏ ਮੁਕਾਬਲੇ ਚ ਭਾਵੇਂ ਸ਼ੁਰੂਆਤੀ ਦੌਰ 'ਚ ਮਨੂ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਪਰ ਉਸਨੇ ਮੈਚ ਵਿੱਚ ਆਪਣੀ ਸ਼ਾਨਦਾਰ ਵਾਪਸੀ ਕੀਤੀ । ਮੈਚ ਦੇ ਪਹਿਲੇ ਪੜਾਅ ਵਿੱਚ ਮਨੂ ਨੇ 10 ਅੰਕ ਬਣਾਏ, ਜਦਕਿ ਦੂਜੇ ਪੜਾਅ 'ਚ ਮਨੂ ਨੇ 18 ਹੋਰ ਅੰਕ ਹਾਸਲ ਕੀਤੇ । ਇਸ ਨਾਲ ਉਹ ਕੁੱਲ 28 ਅੰਕ ਜੋੜ ਕੇ ਚੌਥੇ ਸਥਾਨ 'ਤੇ ਪਹੁੰਚੇ । ਜੇਕਰ ਤੀਜੇ ਸਥਾਨ ਦੀ ਗੱਲ ਕਰੀਏ ਤਾਂ ਹੰਗਰੀ ਦੀ ਵੇਰੋਨਿਕਾ ਮੇਜਰ ਨੇ 31 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ । ਉੱਥੇ ਹੀ ਫਰਾਂਸ ਦੀ ਕੈਮਿਲ ਜੇਦਰਜ਼ੇਵਸਕੀ ਨੇ 37 ਅੰਕਾਂ ਨਾਲ ਚਾਂਦੀ ਦਾ ਤਗਮਾ ਅਤੇ ਸਭ ਤੋਂ ਜ਼ਿਆਦਾ ਅੰਕ ਘੱਟ ਰਾਊਂਡਾ ਪ੍ਰਾਪਤ ਕਰਨ ਵਾਲੀ ਕੋਰੀਆ ਦੀ ਜਿਨ ਯਾਂਗ ਨੇ ਕੁੱਲ 37 ਅੰਕਾਂ ਨਾਲ ਸੋਨ ਤਮਗਾ ਜਿੱਤਿਆ ।

ਐਲੀਮੀਨੇਸ਼ਨ ਰਾਊਂਡ ਵਿੱਚ ਮਨੂ ਭਾਕਰ ਅਤੇ ਹੰਗਰੀ ਦੀ ਵੇਰੋਨਿਕਾ ਮੇਜਰ ਦਾ ਸਕੋਰ 28-28 ਅੰਕਾਂ ਨਾਲ ਬਰਾਬਰ ਰਿਹਾ । ਇਸ ਤੋਂ ਬਾਅਦ ਤੀਜੇ ਸਥਾਨ ਲਈ ਸ਼ੂਟ-ਆਫ ਹੋਇਆ, ਜਿਸ 'ਚ ਮਨੂ ਭਾਕਰ 28 ਅੰਕਾਂ ਨਾਲ ਪਛੜ ਕੇ ਚੌਥੇ ਸਥਾਨ 'ਤੇ ਰਹੀ । ਇਸ ਤਰ੍ਹਾਂ ਮਨੂ ਭਾਕਰ ਦਾ ਓਲੰਪਿਕ 'ਚ ਤਗਮੇ ਦੀ ਹੈਟ੍ਰਿਕ ਲਗਾਉਣ ਦਾ ਸੁਪਨਾ ਸ਼ਨੀਵਾਰ ਨੂੰ 25 ਮੀਟਰ ਸਪੋਰਟਸ ਪਿਸਟਲ 'ਚ ਕਾਂਸੀ ਦੇ ਤਮਗੇ ਲਈ ਸ਼ੂਟ ਆਫ 'ਚ ਹੰਗਰੀ ਦੀ ਖਿਡਾਰਨ ਤੋਂ ਹਾਰਨ ਤੋਂ ਬਾਅਦ ਪੂਰਾ ਨਹੀਂ ਹੋ ਸਕਿਆ । ਅੱਠ ਨਿਸ਼ਾਨੇਬਾਜ਼ਾਂ ਦੇ ਨਜ਼ਦੀਕੀ ਫਾਈਨਲ ਵਿੱਚ ਮਨੂ ਨੇ ਆਪਣੀ ਪੂਰੀ ਮਿਹਨ ਲਗਾ ਦਿੱਤੀ ਪਰ ਕੁਝ ਸਮੇਂ ਲਈ ਚੋਟੀ ਦੇ ਸਥਾਨ 'ਤੇ ਰਹਣ ਤੋਂ ਬਾਅਦ ਉਹ ਇਸਨੂੰ ਬਰਕਰਾਰ ਨਹੀਂ ਰੱਖ ਪਾਏ । ਹਾਲਾਂਕਿ, ਇਸ 22 ਸਾਲਾ ਖਿਡਾਰਨ ਨੇ ਸਰਬਜੋਤ ਸਿੰਘ ਨਾਲ ਮਿਲ ਕੇ ਮਹਿਲਾ 10 ਮੀਟਰ ਏਅਰ ਪਿਸਟਲ ਅਤੇ ਮਿਕਸਡ ਟੀਮ 10 ਮੀਟਰ ਏਅਰ ਪਿਸਟਲ ਵਿੱਚ ਦੋ ਕਾਂਸੀ ਦੇ ਤਗਮੇ ਜਿੱਤ ਕੇ ਪਹਿਲਾਂ ਹੀ ਇਤਿਹਾਸ ਰਚ ਦਿੱਤਾ ਹੈ । ਉਹ ਇੱਕੋ ਓਲੰਪਿਕ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੇ ਨੇ ।



Tags:    

Similar News