Rekha Gupta: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਹਮਲਾ, ਵਿਅਕਤੀ ਨੇ ਮਾਰਿਆ ਥੱਪੜ
ਪੁਲਿਸ ਨੇ ਥੱਪੜ ਮਾਰਨ ਵਾਲੇ ਸ਼ਖ਼ਸ ਨੂੰ ਕੀਤਾ ਗ੍ਰਿਫ਼ਤਾਰ
Attack On Delhi CM Rekha Gupta: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਹਮਲੇ ਦੀ ਖ਼ਬਰ ਹੈ। ਇਹ ਘਟਨਾ ਦਿੱਲੀ ਦੇ ਮੁੱਖ ਮੰਤਰੀ ਹਾਊਸ ਵਿੱਚ ਵਾਪਰੀ। ਮੁੱਖ ਮੰਤਰੀ ਰੇਖਾ ਸੀਐਮ ਹਾਊਸ ਵਿੱਚ ਜਨਤਕ ਸੁਣਵਾਈ ਕਰ ਰਹੀ ਸੀ। ਇਸ ਦੌਰਾਨ ਇੱਕ 35 ਸਾਲਾ ਵਿਅਕਤੀ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਜਾਣਕਾਰੀ ਮੁਤਾਬਕ ਇਸ ਸ਼ਖਸ ਨੇ ਸੀਐਮ ਨੂੰ ਚਾਂਟਾ ਮਾਰਿਆ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਭਾਰਤੀ ਜਨਤਾ ਪਾਰਟੀ ਨੇ ਇਸ ਪੂਰੀ ਘਟਨਾ ਦੀ ਨਿੰਦਾ ਕੀਤੀ ਹੈ। ਦਿੱਲੀ ਭਾਜਪਾ ਪ੍ਰਧਾਨ ਵੀਰੇਂਦਰ ਸਚਦੇਵਾ ਨੇ ਹਫਤਾਵਾਰੀ ਜਨਤਕ ਸੁਣਵਾਈ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ। ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰ ਰਹੀ ਹੈ।
ਦਿੱਲੀ ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਇੱਕ 35 ਸਾਲਾ ਵਿਅਕਤੀ ਜਨਤਕ ਸੁਣਵਾਈ ਦੇ ਬਹਾਨੇ ਮੁੱਖ ਮੰਤਰੀ ਕੋਲ ਪਹੁੰਚਿਆ ਸੀ। ਦੋਸ਼ੀ ਨੇ ਪਹਿਲਾਂ ਮੁੱਖ ਮੰਤਰੀ ਨੂੰ ਕੁਝ ਕਾਗਜ਼ ਦਿੱਤੇ, ਫਿਰ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਸਨੇ ਰੇਖਾ ਨੂੰ ਥੱਪੜ ਮਾਰ ਦਿੱਤਾ।