School Students Accident: ਸਕੂਲੀ ਬੱਚਿਆਂ ਨਾਲ ਭਰਿਆ ਝੂਲਾ ਅਚਾਨਕ ਟੁੱਟ ਕੇ ਡਿੱਗਿਆ, ਮੇਲੇ ਵਿੱਚ ਮੱਚ ਗਈ ਹਾਹਾਕਾਰ

ਹਾਦਸੇ ਵਿੱਚ 14 ਬੱਚੇ ਹੋਏ ਜ਼ਖ਼ਮੀ

Update: 2026-01-19 16:12 GMT

Merry Go Round Accident School Children Injured: ਮੱਧ ਪ੍ਰਦੇਸ਼ ਦੇ ਝਾਬੂਆ ਸ਼ਹਿਰ ਵਿੱਚ ਸੋਮਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ। ਇੱਕ ਮੇਲੇ ਵਿੱਚ ਇੱਕ ਝੂਲਾ ਚੱਲਦੇ ਸਮੇਂ ਟੁੱਟ ਗਿਆ, ਜਿਸ ਕਾਰਨ 13 ਵਿਦਿਆਰਥਣਾਂ ਸਮੇਤ 14 ਬੱਚੇ ਜ਼ਖਮੀ ਹੋ ਗਏ। ਜ਼ਿਲ੍ਹਾ ਮੈਜਿਸਟ੍ਰੇਟ ਨੇਹਾ ਮੀਨਾ ਨੇ ਦੱਸਿਆ ਕਿ ਝਾਬੂਆ ਦੇ ਸਰਕਾਰੀ ਐਕਸੀਲੈਂਸ ਸਕੂਲ ਨੇੜੇ ਆਯੋਜਿਤ "ਮਹਾਰਾਜ ਨੋ ਮੇਲੋ" (ਮਹਾਰਾਜ ਦਾ ਮੇਲਾ) ਵਿੱਚ "ਡਰੈਗਨ ਸਵਿੰਗ" ਚੱਲਦੇ ਸਮੇਂ ਅਚਾਨਕ ਡਿੱਗ ਗਿਆ। ਜ਼ਖਮੀਆਂ ਵਿੱਚ 13 ਕੁੜੀਆਂ ਅਤੇ ਸਕੂਲ ਦਾ ਇੱਕ ਲੜਕਾ ਸ਼ਾਮਲ ਹੈ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਜ਼ਿਆਦਾ ਭਾਰ ਹੋਣ ਕਰਨ ਡਿੱਗਿਆ ਝੂਲਾ

ਦੱਸਿਆ ਜਾ ਰਿਹਾ ਹੈ ਕਿ ਡ੍ਰੈਗਨ ਸਵਿੰਗ ਝੂਲੇ ਉੱਪਰ ਜ਼ਿਆਦਾ ਕਾਰਨ ਝੂਲੇ ਦਾ ਭਾਰ ਨਹੀਂ ਸਹਿ ਸਕਿਆ, ਜਿਸ ਕਾਰਨ ਇਹ ਡਿੱਗ ਪਿਆ। ਹਾਦਸੇ ਨੇ ਮੇਲੇ ਵਿੱਚ ਹਫੜਾ-ਦਫੜੀ ਮਚਾ ਦਿੱਤੀ। ਚਸ਼ਮਦੀਦਾਂ ਨੇ ਦੱਸਿਆ ਕਿ ਸਕੂਲੀ ਬੱਚਿਆਂ ਨਾਲ ਭਰਿਆ "ਡਰੈਗਨ ਸਵਿੰਗ", ਉਚਾਈ ਤੋਂ ਤੇਜ਼ੀ ਨਾਲ ਹੇਠਾਂ ਉਤਰਦੇ ਸਮੇਂ ਅਚਾਨਕ ਡਿੱਗ ਗਿਆ, ਜਿਸ ਕਾਰਨ ਚੀਕਾਂ ਅਤੇ ਰੋਣ ਦੀਆਂ ਆਵਾਜ਼ਾਂ ਆ ਗਈਆਂ। ਇਸ ਦੌਰਾਨ ਮੇਲੇ ਵਿੱਚ ਸ਼ਾਮਲ ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਪ੍ਰਸ਼ਾਸਨ ਨੂੰ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਮਦਦ ਕੀਤੀ।

ਡੀਐਮ ਨੇ ਹਸਪਤਾਲ ਵਿੱਚ ਦਾਖਲ ਬੱਚਿਆਂ ਨਾਲ ਮੁਲਾਕਾਤ ਕੀਤੀ

ਹਸਪਤਾਲ ਵਿੱਚ ਦਾਖਲ ਬੱਚਿਆਂ ਨਾਲ ਮੁਲਾਕਾਤ ਤੋਂ ਬਾਅਦ, ਡੀਐਮ ਨੇਹਾ ਨੇ ਕਿਹਾ ਕਿ ਦੋ ਕੁੜੀਆਂ ਗੰਭੀਰ ਸੱਟਾਂ ਦੀ ਸ਼ਿਕਾਇਤ ਕਰ ਰਹੀਆਂ ਹਨ। ਡਾਕਟਰ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਕਰ ਰਹੇ ਹਨ। ਜੇਕਰ ਲੋੜ ਪਈ ਤਾਂ ਦੋਵਾਂ ਨੂੰ ਆਈਸੀਯੂ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਪ੍ਰਸ਼ਾਸਨਿਕ ਟੀਮ ਨੂੰ ਜਾਂਚ ਲਈ ਘਟਨਾ ਸਥਾਨ 'ਤੇ ਭੇਜਿਆ ਗਿਆ ਹੈ, ਅਤੇ ਜੇਕਰ ਝੂਲੇ ਲਈ ਦਿੱਤੀ ਗਈ ਇਜਾਜ਼ਤ ਵਿੱਚ ਕੋਈ ਲਾਪਰਵਾਹੀ ਪਾਈ ਗਈ ਤਾਂ ਸ਼ਾਮਲ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Tags:    

Similar News