ਲਾਰੈਂਸ ਬਿਸ਼ਨੋਈ ਦੇ ਜਿਗਰੀ ਯਾਰ ਨੇ ਜੇਲ੍ਹ 'ਚ ਚੁੱਕਿਆ ਖੌਫਨਾਕ ਕਦਮ

ਵੱਡੀ ਖਬਰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਸਾਹਮਣੇ ਆਈ ਹੈ ਜਿਥੇ ਤਿਹਾੜ ਦੀ ਜੇਲ੍ਹ ਨੰਬਰ 15 'ਚ ਨਾਮੀ ਗੈਂਗਸਟਰ ਤੇ ਲਾਰੈਂਸ ਬਿਸ਼ਨੋਈ ਦੇ ਜਿਗਰੀ ਯਾਰ ਸਲਮਾਨ ਤਿਆਗੀ ਨੇ ਫਾਹਾ ਲਗਾਕੇ ਆਪਣੀ ਜੀਵਨਲੀਲਾ ਖਤਮ ਕਰ ਲਈ ਹੈ।

Update: 2025-08-16 14:18 GMT

ਦਿੱਲੀ (ਵਿਵੇਕ ਕੁਮਾਰ): ਵੱਡੀ ਖਬਰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਸਾਹਮਣੇ ਆਈ ਹੈ ਜਿਥੇ ਤਿਹਾੜ ਦੀ ਜੇਲ੍ਹ ਨੰਬਰ 15 'ਚ ਨਾਮੀ ਗੈਂਗਸਟਰ ਤੇ ਲਾਰੈਂਸ ਬਿਸ਼ਨੋਈ ਦੇ ਜਿਗਰੀ ਯਾਰ ਸਲਮਾਨ ਤਿਆਗੀ ਨੇ ਫਾਹਾ ਲਗਾਕੇ ਆਪਣੀ ਜੀਵਨਲੀਲਾ ਖਤਮ ਕਰ ਲਈ ਹੈ।

Full View

ਮਿਲੀ ਰਹੀ ਜਾਣਕਾਰੀ ਅਨੁਸਾਰ ਜੇਲ੍ਹ ਪ੍ਰਸ਼ਾਸਨ ਨੂੰ ਤਿਆਗੀ ਦੀ ਲਾਸ਼ ਚਾਦਰ ਨਾਲ ਲਟਕਦੀ ਮਿਲੀ। ਸਲਮਾਨ ਤਿਆਗੀ ਮਕੋਕਾ ਮਾਮਲੇ 'ਚ ਜੇਲ੍ਹ 'ਚ ਬੰਦ ਸੀ । ਉਸ ਵਿਰੁੱਧ ਕਤਲ, ਜਬਰੀ ਵਸੂਲੀ ਅਤੇ ਅਸਲਾ ਐਕਟ ਸਮੇਤ ਦਰਜਨਾਂ ਗੰਭੀਰ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਸਨ। ਘਟਨਾ ਤੋਂ ਬਾਅਦ, ਜੇਲ੍ਹ ਪ੍ਰਸ਼ਾਸਨ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਿਕਰੇਖਾਸ ਹੈ ਕਿ ਪਿੱਛਲੇ ਸਾਲ ਵੀ ਤਿਹਾੜ ਦੀ ਇਹ 15 ਨੰਬਰ ਜੇਲ੍ਹ ਚਰਚਾ 'ਚ ਆਈ ਸੀ ਜਦੋ ਦਿੱਲੀ ਦੇ 2 ਮਸ਼ਹੂਰ ਕਾਰੋਬਾਰੀਆਂ 'ਤੇ ਗੋਲੀਬਾਰੀ ਦੇ ਮਾਮਲੇ 'ਚ ਇਸ ਜੇਲ੍ਹ ਨਾਲ ਤਾਰਾ ਜੁੜੀਆਂ ਸਨ। ਪਹਿਲਾ ਸਲਮਾਨ ਤਿਆਗੀ ਕਾਲਾ ਜਥੇੜੀ ਅਤੇ ਨੀਰਜ ਭਵਾਨਾਂ ਦੇ ਲਈ ਕੰਮ ਕਰਦਾ ਸੀ ਪਰ ਜੇਲ੍ਹ 'ਚ ਜਾਣ ਤੋਂ ਬਾਅਦ ਉਹ ਲਾਰੈਂਸ ਬਿਸ਼ਨੋਈ ਤੋਂ ਬਹੁਤ ਪ੍ਰਭਾਵਿਤ ਹੋਇਆ ਜਿਸ ਕਰਕੇ ਉਸਨੇ ਲਾਰੈਂਸ ਬਿਸ਼ਨੋਈ ਦੀ ਨਜ਼ਰ 'ਚ ਆਉਣ ਲਈ 2 ਕਾਰੋਬਾਰੀਆਂ ਨੂੰ ਫਿਰੌਤੀ ਲਈ ਧਮਕੀਆਂ ਦਿੱਤੀਆਂ ਅਤੇ ਆਪਣੇ ਸ਼ੂਟਰ ਭੇਜ ਕੇ ਉਹਨਾਂ 'ਤੇ ਹਮਲਾ ਕਰਵਾਇਆ ਜਿਸ ਤੋਂ ਬਾਅਦ ਇਹ ਲਾਰੈਂਸ ਬਿਸ਼ਨੋਈ ਦੀ ਨਜ਼ਰ 'ਚ ਆਇਆ ਤੇ ਉਸ ਦੇ ਨਾਲ ਹੀ ਕੰਮ ਕਰਨ ਲੱਗ ਗਿਆ ਤੇ ਉਸਦਾ ਖਾਸ ਵਿਅਕਤੀ ਬਣ ਗਿਆ।

Tags:    

Similar News