ਲੱਦਾਖ 'ਚ ਸੋਨੇ ਦੀ ਵੱਡੀ ਖੇਪ ਜ਼ਬਤ, 108 ਕਿੱਲੋ ਸੋਨੇ ਸਮੇਤ 2 ਗ੍ਰਿਫ਼ਤਾਰ, ਜਾਣੋ ਕਿੱਥੋ ਆਇਆ ਸੋਨਾ

ਆਈਟੀਬੀਪੀ ਦੇ ਜਵਾਨਾਂ ਨੇ ਚੀਨ ਤੋਂ ਲੱਦਾਖ ਵਿੱਚ ਤਸਕਰੀ ਕਰਕੇ 108 ਕਿਲੋ ਸੋਨੇ ਦੀ ਇੱਕ ਖੇਪ ਜ਼ਬਤ ਕੀਤੀ ਹੈ। ਇਸ ਮਾਮਲੇ ਵਿੱਚ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Update: 2024-07-10 14:08 GMT

ਲੱਦਾਖ: ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ 'ਚ ਸੋਨੇ ਦੀ ਵੱਡੀ ਖੇਪ ਜ਼ਬਤ ਕੀਤੀ ਗਈ ਹੈ। ਆਈਟੀਬੀਪੀ ਦੇ ਜਵਾਨਾਂ ਨੇ ਚੀਨ ਤੋਂ ਲੱਦਾਖ ਲਈ ਤਸਕਰੀ ਕੀਤੇ ਗਏ 108 ਕਿਲੋ ਸੋਨੇ ਦੀ ਖੇਪ ਜ਼ਬਤ ਕੀਤੀ ਹੈ। ਇਸ ਮਾਮਲੇ ਵਿੱਚ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੂਬੇ ਦੇ ਲੇਹ ਜ਼ਿਲ੍ਹੇ ਦੇ ਨਯੋਮਾ ਸੈਕਟਰ ਤੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

21 ਬਟਾਲੀਅਨ ਆਈਟੀਬੀਪੀ ਦੇ ਜਵਾਨਾਂ ਨੇ ਘੋੜਿਆਂ ਸਮੇਤ ਦੋ ਤਸਕਰਾਂ ਕੋਲੋਂ 108 ਕਿਲੋ ਸੋਨੇ ਦੀ ਖੇਪ ਫੜੀ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਕੋਯੂਲ, ਨਿਓਮਾ ਦੇ ਵਸਨੀਕ ਤਸੇਰਿੰਗ ਚਿਨਬਾ ਅਤੇ ਸਟੈਨਜਿਨ ਦੋਰਗਿਆਲ ਵਜੋਂ ਹੋਈ ਹੈ।

ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਦੇ ਨੇੜੇ ਕੋਯੂਲ ਪਿੰਡ 'ਚ ਇਕ ਵਿਅਕਤੀ ਦੇ ਘਰ 'ਚ ਕਈ ਕਰੋੜ ਰੁਪਏ ਦਾ ਸੋਨਾ ਰੱਖਿਆ ਗਿਆ ਸੀ। ਇਸ ਬਾਰੇ ਖੁਫੀਆ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਸੀ। ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਆਈਟੀਬੀਪੀ ਅਤੇ ਸਥਾਨਕ ਪੁਲਿਸ ਨੇ ਸੋਨਾ ਜ਼ਬਤ ਕਰ ਲਿਆ ਹੈ। ਦੋਵੇਂ ਕਥਿਤ ਤੌਰ 'ਤੇ ਸੋਨੇ ਦੀ ਤਸਕਰੀ ਕਰਦੇ ਸਨ ਅਤੇ ਇਸ ਨੂੰ ਪਿੰਡ ਵਿਚ ਆਪਣੇ ਘਰ ਰੱਖ ਲੈਂਦੇ ਸਨ। ਲੱਦਾਖ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Tags:    

Similar News