ਬਿਨ੍ਹਾਂ OTP ਦਿੱਤੇ ਵੀ ਖਾਤੇ ਚੋਂ ਉੱਡੇ ਲੱਖਾਂ ਰੁਪਏ, ਬੈਂਕ ਵਾਲੇ ਅਤੇ ਸਿਮ ਵਾਲੇ ਸਭ ਨੇ ਰਲ ਕੇ ਮਾਰੀ ਠੱਗੀ
ਜੇਕਰ ਤੁਸੀਂ ਵੀ online banking ਜਾਂ Net Banking ਦੀ ਕਰਦੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ ! ਇਹ ਖਬਰ ਤੁਹਾਨੂੰ ਵੀ ਬਚਾ ਸਕਦੀ ਹੈ ਠੱਗੀ ਤੋਂ;
ਉੱਤਰ ਪ੍ਰਦੇਸ਼ - ਉੱਤਰ ਪ੍ਰਦੇਸ਼ ਦੀ ਪੁਲਿਸ ਵੱਲੋਂ ਇੱਕ ਵੱਡੇ ਗੈਂਗ ਦਾ ਪਰਦਾਫਾਸ਼ ਕੀਤਾ ਗਿਆ , ਜਿਨ੍ਹਾਂ ਵੱਲੋਂ ਫਿਲਮੀ ਅੰਦਾਜ਼ ਚ ਲੋਕਾਂ ਕੋਲ੍ਹੋਂ ਲੱਖਾਂ ਰੁਪਏ ਫੋਨ ਰਾਹੀ ਠੱਗ ਲਏ ਜਾਂਦੇ ਸਨ । ਇਸ ਗੈਂਗ ਵੱਲੋਂ ਲੋਕਾਂ ਦੀ ਚੈਕਬੁਕ, ਮੋਬਾਇਲ ਨੰਬਰ ਅਤੇ ਹੋਰ ਜ਼ਰੂਰੀ ਕਾਗਜ਼ ਬੜੀ ਹੀ ਅਸਾਨੀ ਨਾਲ ਅਕਸੈਸ ਕੀਤੇ ਜਾਂਦੇ ਸਨ ਜਿਸ ਮਗਰੋਂ ਇਨ੍ਹਾਂ ਵੱਲੋ ਭੋਲੇ ਭਾਲੇ ਲੋਕਾਂ ਕੋਲ੍ਹੋਂ ਵੱਡੀ ਰਕਮ ਠੱਗ ਲਈ ਜਾਂਦੀ ਸੀ । ਇਸ ਗੈਂਗ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਨਾ ਹੀ ਇਨ੍ਹਾਂ ਵੱਲੋਂ ਲੋਕਾਂ ਤੋਂ ਕੋਈ OTP ਦੀ ਮੰਗ ਕੀਤੀ ਜਾਂਦੀ ਸੀ ਤੇ ਨਾ ਹੀ ਕਿਸੇ ਲਿੰਕ ਤੇ ਲੋਕਾਂ ਵੱਲੋਂ ਕਲਿਕ ਕਰਵਾਇਆ ਜਾਂਦਾ ਸੀ।
ਗੈਂਗ ਵੱਲੋਂ ਇਸ ਤਰ੍ਹਾਂ ਹੁੰਦੀ ਸੀ ਡਾਟਾ ਦੀ ਚੋਰੀ
SSP ਨੇ ਦੱਸਿਆ ਜਿਨ੍ਹਾਂ ਲੋਕਾਂ ਦੀ ਇਸ ਮਾਮਲੇ ਚ ਗ੍ਰਿਫਤਾਰੀ ਕੀਤੀ ਗਈ ਹੈ ਉਸ ਚ ਕੁਝ ਬੈਂਕ ਦੇ ਜਨਰੇਟਰ ਆਪਰੇਟਰ ਵੀ ਸ਼ਾਮਲ ਸਨ, ਜਿਨ੍ਹਾਂ ਵੱਲੋਂ ਡਾਟਾ ਲੀਕ ਕੀਤਾ ਗਿਆ ਸੀ ਅਤੇ ਇਸ ਤੋਂ ਇਲਾਵਾ ਕੁਝ ਟੈਲੀਕੌਮ ਕੰਪਨੀਆਂ ਦੇ ਏਜੰਟ ਵੀ ਸ਼ਾਮਲ ਸਨ ਜਿਨ੍ਹਾਂ ਵੱਲੋਂ ਸਿਮ ਕਾਰਡ ਵੀ ਟ੍ਰਾਂਸਫਰ ਕੀਤੇ ਜਾਂਦੇ ਸਨ ।
ਸਾਈਬਰ ਠੱਗ ਚੈਕਬੁਕ ਨੂੰ ਇੰਝ ਕਰਦੇ ਸੀ ਚੋਰੀ
ਪੁਲਿਸ ਨੇ ਦੱਸਿਆ ਇਹ ਗੈਂਗ ਪਹਿਲਾਂ ਕਸਟਮਰਾਂ ਦੀ ਦੀ ਬੜੀ ਚਲਾਕੀ ਨਾਲ ਚੈਕਬੁਕ ਗਾਇਬ ਕਰਦੇ ਸੀ, ਜਿਸ ਨੂੰ ਬੈਂਕ ਪਹੁੰਚਣ ਤੋਂ ਪਹਿਲਾਂ ਹੀ ਉੜਾ ਲਿਆ ਜਾਂਦਾ ਸੀ ਅਤੇ ਜਦੋਂ ਲੋਕਾਂ ਵੱਲੋਂ ਇਸ ਦੀ ਸ਼ਿਕਾਇਤ ਦਰਜ ਕਰਵਾਈ ਜਾਂਦੀ ਸੀ ਤਾਂ ਇਨ੍ਹਾਂ ਵੱਲੋਂ ਪੁਰਾਣੀ ਚੈਕਬੁਕ ਨੂੰ ਕੈਂਸਲ ਕਰਵਾ ਦਿੱਤਾ ਜਾਂਦਾ ਸੀ ਅਤੇ ਇਸ ਦੀ ਥਾਂ ਤੇ ਨਵੀਂ ਚੈਕਬੁਕ ਨੂੰ ਜਾਰੀ ਕਰ ਦਿੱਤਾ ਜਾਂਦਾ ਸੀ । ਇਸ ਸਭ ਤੋਂ ਬਾਅਦ ਗੈਂਗ ਵੱਲੋਂ ਨਵੀਂ ਚੈਕਬੁਕ ਦੀ ਡਿਟੇਲਸ ਨੂੰ ਡਲੀਵਰੀ ਹੋਣ ਤੋਂ ਪਹਿਲਾਂ ਚੋਰੀ ਕਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ ।
ਕਈ ਬੈਂਕ ਅਕਾਊਂਟਾਂ ਚ ਕੀਤੇ ਜਾਂਦੇ ਸੀ ਪੈਸੇ ਟ੍ਰਾਂਸਫਰ
ਇਨ੍ਹਾਂ ਗੈਂਗ ਮੈਂਬਰਾਂ ਵੱਲੋਂ ਲੁੱਟੇ ਹੋਏ ਪੈਸੇ ਅਲਗ-ਅਲਗ ਬੈਂਕ ਖਾਤਿਆਂ ਚ ਟ੍ਰਾਂਸਫਰ ਕੀਤਾ ਜਾਂਦੇ ਸੀ, ਤਾਂ ਜੋ ਲੁੱਟੇ ਹੋਏ ਪੈਸਿਆਂ ਨੂੰ ਟ੍ਰੈਕ ਕਰਨਾ ਮੁਸ਼ਕਲ ਹੋਵੇ ਅਤੇ ਜੇ ਇਹ ਪੈਸੇ ਟ੍ਰੈਕ ਹੋ ਵੀ ਜਾਣ ਤਾ ਇਨ੍ਹਾਂ ਦੀ ਰਿਕਵਰੀ ਚ ਮੁਸ਼ਕਲ ਆਵੇ, ਇਨ੍ਹਾਂ ਵੱਲੋਂ ਕਈ ਥਾਵਾਂ ਤੇ ਜ਼ਮੀਨ ਵੀ ਖਰੀਦੀ ਜਾਂਦੀ ਸੀ ।
ਗੈਂਗ ਤੋਂ ਪੁਲਿਸ ਨੇ ਇਹ ਸਮਾਨ ਕੀਤਾ ਜ਼ਬਤ
ਪੁਲਿਸ ਨੇ ਇਨ੍ਹਾਂ ਤੋਂ 42 ਮੋਬਾਇਲ ਅਤੇ 33 ਸਿਮ ਕਾਰਡ ਬਰਾਮਦ ਕੀਤੇ । ਉੱਥੇ ਹੀ 12 ਚੈਕਬੁਕ, 20 ਪਾਸਬੁਕ ਅਤੇ 14 ਖੁੱਲੇ ਹੋਏ ਚੈਕ ਵੀ ਬਰਾਮਦ ਕੀਤੇ ਨੇ । ਇਨ੍ਹਾਂ ਤੋਂ ਇਲਾਵਾ ਇਸ ਗੈਂਗ ਕੋਲ੍ਹੋਂ 1 ਗੱਡੀ ਵੀ ਬਰਾਮਦ ਕੀਤੀ ਗਈ ਜਿਸ ਦੇ ਡੈਸ਼ਬੋਰਡ ਤੇ ਪੁਲਿਸ ਕੈਪ ਰੱਖੀ ਹੋਈ ਸੀ । ਇਨ੍ਹਾਂ ਕੋਲ੍ਹ ਵੌਕੀ-ਟੌਕੀ ਵੀ ਪੁਲਿਸ ਵੱਲੋਂ ਜ਼ਬਤ ਕੀਤੇ ਗਏ ਜਿਸ ਤੋਂ ਪਤਾ ਲੱਗਿਆ ਕਿ ਇਨ੍ਹਾਂ ਦਾ ਗੈਂਗ ਹਰਿਆਣਾ, ਮੱਧ ਪ੍ਰਦੇਸ਼ ਅਤੇ ਹੋਰ ਰਾਜਾਂ ਚ ਵੀ ਐਕਟਿਵ ਸੀ ।