ਹਵਾਈ ਫ਼ੌਜ ਦੇ ਨਵੇਂ ਮੁਖੀ ਦੇ ਮੁਰੀਦ ਹੋਏ ਭਾਰਤ ਵਾਸੀ

ਭਾਰਤੀ ਹਵਾਈ ਫ਼ੌਜ ਦੇ ਨਵੇਂ ਮੁਖੀ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਏ। ਇਸ ਦੌਰਾਨ ਉਨ੍ਹਾਂ ਦਾ ਇਕ ਬੇਹੱਦ ਖ਼ਾਸ ਵੀਡੀਓ ਸਾਹਮਣੇ ਆਇਆ ਏ, ਜਿਸ ਨੂੰ ਦੇਸ਼ ਵਾਸੀਆਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਏ। ਦਰਅਸਲ ਇਸ ਵੀਡੀਓ ਵਿਚ ਭਾਰਤੀ ਹਵਾਈ ਫ਼ੌਜ ਦੇ ਨਵੇਂ ਮੁਖੀ ਆਪਣੀ ਮਾਂ ਨੂੰ ਸਲੂਟ ਕਰਦੇ ਅਤੇ ਉਨ੍ਹਾਂ ਦੇ ਪੈਰ ਛੂੰਹਦੇ ਦਿਖਾਈ ਦੇ ਰਹੇ ਨੇ।

Update: 2024-10-01 14:40 GMT

ਨਵੀਂ ਦਿੱਲੀ : ਭਾਰਤੀ ਹਵਾਈ ਫ਼ੌਜ ਦੇ ਨਵੇਂ ਮੁਖੀ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਏ। ਇਸ ਦੌਰਾਨ ਉਨ੍ਹਾਂ ਦਾ ਇਕ ਬੇਹੱਦ ਖ਼ਾਸ ਵੀਡੀਓ ਸਾਹਮਣੇ ਆਇਆ ਏ, ਜਿਸ ਨੂੰ ਦੇਸ਼ ਵਾਸੀਆਂ ਵੱਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਏ। ਦਰਅਸਲ ਇਸ ਵੀਡੀਓ ਵਿਚ ਭਾਰਤੀ ਹਵਾਈ ਫ਼ੌਜ ਦੇ ਨਵੇਂ ਮੁਖੀ ਆਪਣੀ ਮਾਂ ਨੂੰ ਸਲੂਟ ਕਰਦੇ ਅਤੇ ਉਨ੍ਹਾਂ ਦੇ ਪੈਰ ਛੂੰਹਦੇ ਦਿਖਾਈ ਦੇ ਰਹੇ ਨੇ। ਇਹ ਤਸਵੀਰਾਂ ਉਸ ਸਮੇਂ ਸਾਹਮਣੇ ਆਈਆਂ ਜਦੋਂ ਉਹ ਸਵੇਰ ਸਮੇਂ ਰਾਸ਼ਟਰੀ ਯੁੱਧ ਸਮਾਰਕ ’ਤੇ ਪੁੱਜੇ ਸੀ।

ਭਾਰਤੀ ਹਵਾਈ ਫ਼ੌਜ ਦੇ ਨਵੇਂ ਮੁਖੀ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਦਾ ਇਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਸਾਹਮਣੇ ਆਇਆ ਏ, ਜਿਸ ਵਿਚ ਉਹ ਅਹੁਦਾ ਸੰਭਾਲਣ ਸਮੇਂ ਆਪਣੀ ਮਾਂ ਨੂੰ ਸਲੂਟ ਕਰਦੇ ਅਤੇ ਉਸ ਦੇ ਪੈਰ ਛੂੰਹਦੇ ਦਿਖਾਈ ਦੇ ਰਹੇ ਨੇ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਰਾਸ਼ਟਰੀ ਯੁੱਧ ਸਮਾਰਕ ’ਤੇ ਆਪਣੀ ਮਾਂ ਪੁਸ਼ਪੰਤ ਕੌਰ ਦੇ ਨਾਲ ਪੁੱਜੇ ਹੋਏ ਸੀ।

ਭਾਰਤੀ ਹਵਾਈ ਫ਼ੌਜ ਦੇ ਮੁਖੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਜਿਸ ਤਰ੍ਹਾਂ ਆਪਣੀ ਮਾਂ ਦਾ ਸਨਮਾਨ ਕੀਤਾ, ਉਹ ਪਲ ਬੇਹੱਦ ਦਿਲ ਨੂੰ ਛੂਹ ਲੈਣ ਵਾਲੇ ਸੀ। ਵੀਡੀਓ ਵਿਚ ਦੇਖਿਆ ਜਾ ਸਕਦਾ ਏ ਕਿ ਉਨ੍ਹਾਂ ਦੀ ਬਜ਼ੁਰਗ ਮਾਂ ਵੀਲ੍ਹਚੇਅਰ ’ਤੇ ਬੈਠੀ ਹੋਈ ਸੀ, ਇਸੇ ਦੌਰਾਨ ਹਵਾਈ ਫ਼ੌਜ ਦੇ ਮੁਖੀ ਅਮਰਪ੍ਰੀਤ ਸਿੰਘ ਨੈਸ਼ਨਲ ਵਾਰ ਮੈਮੋਰੀਅਲ ਪੁੱਜੇ, ਜਿੱਥੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਸਭ ਤੋਂ ਪਹਿਲਾਂ ਉਨ੍ਹਾਂ ਨੇ ਆਪਣੀ ਮਾਂ ਨੂੰ ਸਲੂਟ ਕੀਤਾ ਅਤੇ ਫਿਰ ਉਨ੍ਹਾਂ ਦੇ ਪੈਰ ਛੂਹੇ,,, ਉਨ੍ਹਾਂ ਨੂੰ ਪਿਆਰ ਨਾਲ ਗਲੇ ਲਗਾਇਆ।

ਮਾਂ ਦੇ ਪ੍ਰਤੀ ਜਿਸ ਤਰ੍ਹਾਂ ਦਾ ਪਿਆਰ ਭਾਰਤੀ ਹਵਾਈ ਫੌਜ ਦੇ ਮੁਖੀ ਅਮਰਪ੍ਰੀਤ ਸਿੰਘ ਵੱਲੋਂ ਜਤਾਇਆ ਗਿਆ, ਉਹ ਹਰ ਕਿਸੇ ਦੇ ਲਈ ਮਿਸਾਲ ਐ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੇ ਸੋਮਵਾਰ ਨੂੰ ਹਵਾਈ ਫ਼ੌਜ ਮੁਖੀ ਦਾ ਅਹੁਦਾ ਸੰਭਾਲਿਆ ਏ, ਉਨ੍ਹਾਂ ਨੇ ਵੀਆਰ ਚੌਧਰੀ ਦੀ ਥਾਂ ਲਈ ਐ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਨੂੰ 5 ਹਜ਼ਾਰ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਜਹਾਜ਼ ਉਡਾਉਣ ਦਾ ਤਜ਼ਰਬਾ ਹਾਸਲ ਐ ਅਤੇ ਉਹ ਲੜਾਕੂ ਜਹਾਜ਼ ਦੇ ਬੇਹੱਦ ਟ੍ਰੇਂਡ ਪਾਇਲਟ ਨੇ। ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਇਸ ਤੋਂ ਪਹਿਲਾਂ ਹਵਾਈ ਫ਼ੌਜ ਦੇ ਉਪ ਮੁਖੀ ਦੇ ਤੌਰ ’ਤੇ ਤਾਇਨਾਤ ਸਨ। ਇਸ ਤੋਂ ਪਹਿਲਾਂ ਦੇ ਏਅਰ ਚੀਫ਼ ਮਾਰਸ਼ਲ ਵੀਆਰ ਚੌਧਰੀ ਤਿੰਨ ਸਾਲ ਤੱਕ ਹਵਾਈ ਫ਼ੌਜ ਦੀ ਕਮਾਨ ਸੰਭਾਲਣ ਤੋਂ ਬਾਅਦ ਸੇਵਾਮੁਕਤ ਹੋਏ ਨੇ।

ਦੱਸ ਦਈਏ ਕਿ ਏਅਰ ਚੀਫ਼ ਮਾਰਸ਼ਲ ਅਮਰਪ੍ਰੀਤ ਸਿੰਘ ਦਾ ਜਨਮ 27 ਅਕਤੂਬਰ 1964 ਨੂੰ ਸਿੱਖ ਪਰਿਵਾਰ ਵਿਚ ਹੋਇਆ। ਉਨ੍ਹਾਂ ਨੇ ਦਸੰਬਰ 1984 ਵਿਚ ਭਾਰਤੀ ਹਵਾਈ ਫ਼ੌਜ ਵਿਚ ਲੜਾਕੂ ਜਹਾਜ਼ ਪਾਇਲਟ ਦੇ ਤੌਰ ’ਤੇ ਕਮੀਸ਼ਨ ਪ੍ਰਾਪਤ ਕੀਤਾ। ਉਨ੍ਹਾਂ ਨੇ 40 ਸਾਲਾਂ ਦੀ ਆਪਣੀ ਲੰਬੀ ਸੇਵਾ ਵਿਚ ਵੱਖ ਵੱਖ ਕਮਾਨ, ਸਟਾਫ਼, ਨਿਰਦੇਸ਼ਾਤਮਕ ਅਤੇ ਵਿਦੇਸ਼ੀ ਨਿਯੁਕਤੀਆ ’ਤੇ ਕੰਮ ਕੀਤਾ।

Tags:    

Similar News