ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ

ਸੂਤਰਾਂ ਦੇ ਅਨੁਸਾਰ, ਫੋਗਾਟ ਦਾ ਵਜ਼ਨ ਮਨਜ਼ੂਰ ਸੀਮਾ ਤੋਂ ਲਗਭਗ 100 ਗ੍ਰਾਮ ਜ਼ਿਆਦਾ ਤੋਲਿਆ ਗਿਆ ਹੈ , ਜਿਸ ਨਾਲ ਉਸ ਨੂੰ ਟੂਰਨਾਮੈਂਟ ਦੇ ਨਿਯਮਾਂ ਅਨੁਸਾਰ ਪੋਡੀਅਮ ਫਿਨਿਸ਼ ਤੋਂ ਵਾਂਝਾ ਕਰ ਦਿੱਤਾ ਗਿਆ ।

Update: 2024-08-07 07:29 GMT

ਪੈਰਿਸ : ਭਾਰਤ ਦੀ ਦਿੱਗਜ ਖਿਡਾਰਨ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਸਿਖਰ 'ਤੇ ਸੀ ਪਰ ਹੁਣ ਉਹ ਪੂਰੀ ਤਰ੍ਹਾਂ ਨਾਲ ਮੁਕਾਬਲੇ ਤੋਂ ਨਾ ਅਯੋਗ ਹੋਣ ਕਾਰਨ ਬਾਹਰ ਹੋ ਸਕਦੀ ਹੈ । ਵਿਨੇਸ਼, ਜੋ ਕਿ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਵਰਗ ਵਿੱਚ ਹਿੱਸਾ ਲੈ ਰਹੀ ਹੈ, ਹੁਣ ਮੀਡੀਆ ਰਿਪੋਰਟਸ ਦੇ ਮੁਤਾਬਕ ਉਨ੍ਹਾਂ ਨੂੰ ਇਸ ਮੁਕਾਬਲੇ ਤੋਂ ਬਾਹਰ ਹੋਣਾ ਪੈ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਵਜਨ 50 ਕਿਲੋ ਤੋਂ ਜ਼ਿਆਦਾ ਆਇਆ ਹੈ , ਸੂਤਰਾਂ ਦੇ ਅਨੁਸਾਰ, ਫੋਗਾਟ ਦਾ ਵਜ਼ਨ ਮਨਜ਼ੂਰ ਸੀਮਾ ਤੋਂ ਲਗਭਗ 100 ਗ੍ਰਾਮ ਜ਼ਿਆਦਾ ਤੋਲਿਆ ਗਿਆ ਹੈ , ਜਿਸ ਨਾਲ ਉਸ ਨੂੰ ਟੂਰਨਾਮੈਂਟ ਦੇ ਨਿਯਮਾਂ ਅਨੁਸਾਰ ਪੋਡੀਅਮ ਫਿਨਿਸ਼ ਤੋਂ ਵਾਂਝਾ ਕਰ ਦਿੱਤਾ ਗਿਆ । ਇਸ ਅਨੁਸਾਰ, ਫੋਗਾਟ ਨੂੰ ਚਾਂਦੀ ਦੇ ਤਗਮੇ ਲਈ ਵੀ ਅਯੋਗ ਮੰਨਿਆ ਜਾਵੇਗਾ ।

ਮੀਡੀਆ ਰਿਪੋਰਟਸ ਦੀ ਜਾਣਕਾਰੀ ਅਨੁਸਾਰ ਫੋਗਾਟ ਦਾ ਪਹਿਲਾਂ ਵੀ ਇਨ੍ਹਾਂ ਦਿੱਕਤਾਂ ਦਾ ਸਾਹਮਣਾ ਕਰ ਚੁੱਕੇ ਨੇ ਜਿਸ ਵਿੱਚ ਉਹ ਕਈ ਵਾਰੀ ਉਨ੍ਹਾਂ ਨੂੰ 50 ਕਿਲੋਗ੍ਰਾਮ ਵਰਗ ਦੇ ਵਿੱਚ ਭਾਰ ਸੀਮਾ ਦੇ ਅੰਦਰ ਰਹਿਣ ਲਈ ਮੁਸ਼ਕਲਾਂ ਆਇਆਂ ਸਨ । ਇੱਥੋਂ ਤੱਕ ਕਿ ਓਲੰਪਿਕ ਕੁਆਲੀਫਾਇਰ ਦੌਰਾਨ ਵੀ ਉਨ੍ਹਾਂ ਨੂੰ ਇਸ ਸਬੰਧੀ ਮੁਸ਼ਕਲਾਂ ਆਈਆਂ ਸਨ, ਪਰ ਅੰਤ ਵਿੱਚ ਉਨ੍ਹਾਂ ਇਸ ਮੁਸ਼ਕਲ ਨੂੰ ਪਾਰ ਕਰ ਲਿਆ ਸੀ । ਫੋਗਾਟ ਨੇ ਫਾਈਨਲ ਵਿੱਚ ਪਹੁੰਚਣ ਦੇ ਰਾਹ ਵਿੱਚ ਸ਼ਾਨਦਾਰ ਮੁਕਾਬਲੇ ਜਿੱਤੇ, ਜਿੱਥੇ ਉਨ੍ਹਾਂ ਵੱਲੋਂ ਜਾਪਾਨੀ ਯੂਈ ਸੁਸਾਕੀ ਨੂੰ ਹਰਾਇਆ ਗਿਆ, ਜੋ ਵਿਸ਼ਵ ਵਿੱਚ ਨੰਬਰ 1 ਸਨ ਅਤੇ ਉਹ ਕਦੇ ਹੀ ਕੁਸ਼ਤੀ ਦਾ ਮੁਕਾਬਲਾ ਨਹੀਂ ਹਾਰੇ ਸਨ ਜਿਸ ਤੋਂ ਬਾਅਦ ਫੋਗਾਟ ਦੁਆਰਾ ਉਸਨੂੰ ਹਾਰ ਦਿੱਤੀ ਗਈ ਅਤੇ ਉਸਨੂੰ ਹਰਾ ਕੇ ਆਪਣਾ ਲੋਹਾ ਮਨਵਾਇਆ ਗਿਆ । 

Tags:    

Similar News