ਭਾਰਤ ਨੇ ਪਾਕਿ ਦੇ ਨਾਲ-ਨਾਲ ਤੁਰਕੀ ਨੂੰ ਵੀ ਸਿਖਾਇਆ ਸਬਕ
ਭਾਰਤੀਆਂ ਦੇ ਵਲੋਂ ਤੁਰਕੀ ਤੋਂ ਆਉਂਦੇ ਸੇਬ ਤੇ ਸੰਗਮਰਮਰ ਨੂੰ ਲੋਕਾਂ ਨੇ ਵੱਡੇ ਪੱਧਰ 'ਤੇ ਨਕਾਰਿਆ ਹੈ ਤੇ ਇਸ ਖਰੀਦ 'ਤੇ 50% ਦਾ ਫਰਕ ਪੈ ਚੁੱਕਾ ਹੈ।ਐਨਾ ਹੀ ਨਹੀਂ ਇਹਨਾਂ ਚੀਜ਼ਾਂ ਨੂੰ ਖਰੀਦ ਕੇ ਭਾਰਤ 'ਚ ਵੇਚਣ ਵਾਲੇ ਵਪਾਰੀਆਂ ਨੇ ਵੀ ਇਹਨਾਂ ਵਸਤੂਆਂ ਤੋਂ ਪਾਸਾ ਵੱਟ ਕੇ ਹੋਰਨਾਂ ਬਾਕੀ ਮੁਲਕਾਂ ਤੋਂ ਇਹਨਾਂ ਵਸਤੂਆਂ ਦੀ ਭਰਪਾਈ ਦੇ ਸਾਧਨ ਅਪਨਾਉਣੇ ਸ਼ੁਰੂ ਕਰ ਦਿੱਤੇ ਨੇ।
ਚੰਡੀਗੜ੍ਹ,(ਸੁਖਵੀਰ ਸਿੰਘ ਸ਼ੇਰਗਿੱਲ) : ਅੱਛਾ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਬਣੇ ਤਣਾਅ ਤੇ ਉਸ ਤਣਾਅ ਤੋਂ ਬਾਅਦ ਬਣੀ ਜੰਗ ਦੀ ਸਥਿਤੀ ਤੇ ਜੰਗ ਤੋਂ ਬਾਅਦ ਬਣੀ ਜੰਗਬੰਦੀ ਦੀ ਸਥਿਤੀ ਦੇ ਬਾਰੇ ਹਰ ਇੱਕ ਵਿਅਕਤੀ ਲੱਗਭਗ ਸਭ ਕੁਝ ਹੀ ਜਾਣਦਾ ਹੈ ਪਰ ਇੱਕ ਅਜਿਹੀ ਜਾਣਕਾਰੀ ਤੁਹਾਡੇ ਨਾਲ ਇਸ ਖ਼ਬਰ ਦੇ ਵਿੱਚ ਸਾਂਝੀ ਕਰ ਰਹੇ ਹਾਂ ਜਿਸਦੇ ਨਾਲ ਤੁਹਾਨੂੰ ਆਪਣੇ ਭਾਰਤੀ ਹੋਣ ਤੇ ਮਾਣ ਮਹਿਸੂਸ ਹੋਵੇਗਾ ਕਿਉਂਕਿ ਪਾਕਿਸਤਾਨ ਦੀ ਇਸ ਜੰਗ ਦੌਰਾਨ ਸਿੱਧੇ ਰੂਪ 'ਚ ਮਦਦ ਕਰਨ ਵਾਲੇ ਦੇਸ਼ ਤੁਰਕੀ ਨੂੰ ਭਾਰਤ ਦੇ ਲੋਕਾਂ ਵਲੋਂ ਸਬਕ ਸਿਖਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਪੜ੍ਹੋ ਕੀ ਹੈ ਪੂਰੀ ਖ਼ਬਰ :
ਭਾਰਤ ਤੇ ਪਾਕਸਿਤਾਨ ਦੀ ਲੱਗੀ ਜੰਗ 'ਚ ਦੁਸ਼ਮਣ ਮੁਲਕ ਪਾਕਿਸਤਾਨ ਦੀ ਸਿੱਧੇ ਰੂਪ 'ਚ ਮਦਦ ਕਰਨ ਵਾਲੇ ਦੇਸ਼ ਤੁਰਕੀ ਨੂੰ ਭਾਰਤ ਦੇ ਲੋਕਾਂ ਨੇ ਸਬਕ ਸਿਖਾਉਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਤੁਰਕੀ ਤੋਂ ਆਉਣ ਵਾਲਿਆਂ ਚੀਜ਼ਾਂ ਦਾ ਭਾਰਤੀਆਂ ਦੇ ਵਲੋਂ ਬਾਈਕਾਟ ਕੀਤਾ ਜਾਣਾ ਸ਼ੁਰੂ ਕੀਤਾ ਗਿਆ ਹੈ।ਖ਼ਾਸ ਤੌਰ 'ਤੇ ਜੇਕਰ ਗੱਲ ਕਰੀਏ ਤਾਂ ਭਾਰਤੀਆਂ ਦੇ ਵਲੋਂ ਤੁਰਕੀ ਤੋਂ ਆਉਂਦੇ ਸੇਬ ਤੇ ਸੰਗਮਰਮਰ ਨੂੰ ਲੋਕਾਂ ਨੇ ਵੱਡੇ ਪੱਧਰ 'ਤੇ ਨਕਾਰਿਆ ਹੈ ਤੇ ਇਸ ਖਰੀਦ 'ਤੇ 50% ਦਾ ਫਰਕ ਪੈ ਚੁੱਕਾ ਹੈ।ਐਨਾ ਹੀ ਨਹੀਂ ਇਹਨਾਂ ਚੀਜ਼ਾਂ ਨੂੰ ਖਰੀਦ ਕੇ ਭਾਰਤ 'ਚ ਵੇਚਣ ਵਾਲੇ ਵਪਾਰੀਆਂ ਨੇ ਵੀ ਇਹਨਾਂ ਵਸਤੂਆਂ ਤੋਂ ਪਾਸਾ ਵੱਟ ਕੇ ਹੋਰਨਾਂ ਬਾਕੀ ਮੁਲਕਾਂ ਤੋਂ ਇਹਨਾਂ ਵਸਤੂਆਂ ਦੀ ਭਰਪਾਈ ਦੇ ਸਾਧਨ ਅਪਨਾਉਣੇ ਸ਼ੁਰੂ ਕਰ ਦਿੱਤੇ ਨੇ।
ਇਹ ਸਭ ਕਰਨ ਦੀ ਵਜ੍ਹਾ ਭਾਰਤ ਦੀ ਫੌਜ ਦਾ ਸਾਥ ਤੇ ਆਪਣੇ ਦੇਸ਼ ਦੇ ਨਾਲ ਚਟਾਨ ਦੀ ਤਰਾਂ ਖੜੇ ਹੋਣ ਨੂੰ ਦੱਸਿਆ ਜਾ ਰਿਹਾ ਹੈ। ਮਹਾਰਾਸ਼ਟਰ ਦੇ ਪੁਣੇ ਦੇ ਵਪਾਰੀਆਂ ਨੇ ਤੁਰਕੀ ਤੋਂ ਆਯਾਤ ਕੀਤੇ ਸੇਬ ਵੇਚਣੇ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ। ਇਹ ਸੇਬ ਸਥਾਨਕ ਬਾਜ਼ਾਰਾਂ ਵਿੱਚੋਂ ਗਾਇਬ ਹੋ ਗਏ ਹਨ ਅਤੇ ਗਾਹਕਾਂ ਨੇ ਵੀ ਇਨ੍ਹਾਂ ਦਾ ਬਾਈਕਾਟ ਕਰ ਦਿੱਤਾ ਹੈ। ਪੁਣੇ ਦੇ ਫਲ ਬਾਜ਼ਾਰ ਵਿੱਚ ਹਰ ਸਾਲ ਤੁਰਕੀ ਸੇਬਾਂ ਦੀ ਆਮਦ ਲਗਭਗ 1,000 ਤੋਂ 1,200 ਕਰੋੜ ਰੁਪਏ ਦੀ ਹੁੰਦੀ ਹੈ। ਲੋਕ ਵੀ ਇਸ ਮੁਹਿੰਮ ਨਾਲ ਜੁੜ ਗਏ ਹਨ। ਉਹ ਤੁਰਕੀ ਸੇਬਾਂ ਦੀ ਬਜਾਏ ਹੋਰ ਸੇਬ ਖਰੀਦ ਰਹੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਇਹ ਸਿਰਫ਼ ਪੈਸੇ ਦਾ ਮਾਮਲਾ ਨਹੀਂ ਹੈ। ਇਹ ਸਾਡੀ ਫੌਜ ਅਤੇ ਸਰਕਾਰ ਨਾਲ ਏਕਤਾ ਦਿਖਾਉਣ ਦਾ ਸਾਡਾ ਤਰੀਕਾ ਹੈ।
ਤੁਰਕੀ ਤੋਂ ਆਉਣ ਵਾਲੇ ਹੋਰ ਕਈ ਉਤਪਾਦਾਂ 'ਤੇ ਵੀ ਪ੍ਰਭਾਵ
ਤੁਰਕੀ ਦੇ ਕਾਰਪੇਟ, ਫਰਨੀਚਰ, ਸਜਾਵਟੀ ਵਸਤੂਆਂ, ਜੈਤੂਨ ਦਾ ਤੇਲ, ਸੁੱਕੇ ਮੇਵੇ, ਟਾਈਲਾਂ, ਫੈਬਰਿਕ ਅਤੇ ਰਵਾਇਤੀ ਦਸਤਕਾਰੀ ਵਰਗੇ ਉਤਪਾਦਾਂ ਦੀ ਭਾਰਤ ਵਿੱਚ, ਖਾਸ ਕਰਕੇ ਸ਼ਹਿਰੀ ਬਾਜ਼ਾਰਾਂ ਵਿੱਚ ਮੰਗ ਰਹੀ ਹੈ। ਇਸ ਤੋਂ ਇਲਾਵਾ, ਤੁਰਕੀ ਤੋਂ ਆਯਾਤ ਕੀਤੀ ਗਈ ਉਦਯੋਗਿਕ ਮਸ਼ੀਨਰੀ ਅਤੇ ਖੇਤੀਬਾੜੀ ਉਪਕਰਣ ਵੀ ਭਾਰਤ ਵਿੱਚ ਵਰਤੇ ਜਾਂਦੇ ਹਨ ਪਰ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਇਨ੍ਹਾਂ ਉਤਪਾਦਾਂ ਦੀ ਮੰਗ ਵਿੱਚ ਗਿਰਾਵਟ ਦੇ ਸੰਕੇਤ ਹਨ।
ਸੈਰ-ਸਪਾਟਾ ਵੀ ਪ੍ਰਭਾਵਿਤ
ਉਪਰੋਕਤ ਪ੍ਰਭਾਵਾਂ ਤੋਂ ਇਲਾਵਾ ਹਰ ਸਾਲ ਭਾਰਤ ਤੋਂ ਵੱਡੀ ਗਿਣਤੀ ਵਿੱਚ ਸੈਲਾਨੀ ਤੁਰਕੀ ਅਤੇ ਅਜ਼ਰਬਾਈਜਾਨ ਵਰਗੇ ਦੇਸ਼ਾਂ ਦਾ ਦੌਰਾ ਕਰਦੇ ਹਨ ਪਰ ਮੌਜੂਦਾ ਸਥਿਤੀ ਅਤੇ ਸੋਸ਼ਲ ਮੀਡੀਆ 'ਤੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਕਾਰਨ ਸੈਰ-ਸਪਾਟਾ ਖੇਤਰ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਟਰੈਵਲ ਏਜੰਸੀਆਂ ਦੇ ਅਨੁਸਾਰ, ਹਾਲ ਹੀ ਦੇ ਸਮੇਂ ਵਿੱਚ ਤੁਰਕੀ ਟੂਰ ਪੈਕੇਜਾਂ ਲਈ ਪੁੱਛਗਿੱਛ ਵਿੱਚ ਗਿਰਾਵਟ ਆਈ ਹੈ।