'ਪਿਛਲੇ 3 ਤੋਂ 4 ਸਾਲਾਂ ਵਿੱਚ 8 ਕਰੋੜ ਨੌਕਰੀਆਂ ਹੋਈਆਂ ਪੈਦਾ'- ਪੀਐਮ ਮੋਦੀ

ਮੁੰਬਈ ਪਹੁੰਚੇ ਲਾਂਚਿੰਗ ਦੌਰਾਨ PM Modi ਨੇ ਕਿਹਾ ਕਿ ਪਿਛਲੇ 3-4 ਸਾਲਾਂ ਵਿੱਚ ਭਾਰਤ ਵਿੱਚ 8 ਕਰੋੜ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ ।

Update: 2024-07-14 09:56 GMT

ਮੁੰਬਈ : ਲੋਕ ਸਭਾ ਚੋਣਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਮੁੰਬਈ ਪਹੁੰਚੇ ਜਿੱਥੇ ਉਨ੍ਹਾਂ ਵੱਲੋਂ 29,400 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਲਾਂਚ ਕੀਤ ਗਿਆ । ਇਸ ਪ੍ਰੋਜੈਕਟ ਦੀ ਲਾਂਚਿੰਗ ਦੌਰਾਨ ਉਨ੍ਹਾਂ ਕਿਹਾ ਕਿ ਪਿਛਲੇ 3-4 ਸਾਲਾਂ ਵਿੱਚ ਭਾਰਤ ਵਿੱਚ 8 ਕਰੋੜ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ । ਲੋਕ ਸਭਾ ਚੋਣਾਂ ਤੋਂ ਬਾਅਦ ਪੀਐਮ ਮੋਦੀ ਦੀ ਇਹ ਪਹਿਲੀ ਮੁੰਬਈ ਫੇਰੀ ਸੀ । ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਠਾਣੇ ਅਤੇ ਬੋਰੀਵਲੀ ਵਿਚਕਾਰ ਦੋ ਜੁੜਵੇਂ ਟਨਲ ਦੇ ਨਾਲ-ਨਾਲ BMC ਦੇ ਗੋਰੇਗਾਂਵ ਮੁਲੁੰਡ ਲਿੰਕ ਰੋਡ ਦਾ ਨੀਂਹ ਪੱਥਰ ਰੱਖਿਆ ਅਤੇ ਮੁੰਬਈ ਵਿੱਚ 29,400 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਮੁੰਬਈ ਵਿੱਚ ਸ਼ੁਰੂ ਕੀਤੇ ਗਏ ਵਿਕਾਸ ਪ੍ਰੋਜੈਕਟ ਕਨੈਕਟੀਵਿਟੀ ਨੂੰ ਵਧਾਉਣਗੇ, ਸ਼ਹਿਰ ਦੇ ਬੁਨਿਆਦੀ ਢਾਂਚੇ ਨੂੰ ਮਹੱਤਵਪੂਰਨ ਰੂਪ ਵਿੱਚ ਅਪਗ੍ਰੇਡ ਕਰਨਗੇ ਅਤੇ ਇਸਦੇ ਨਾਗਰਿਕਾਂ ਨੂੰ ਬਹੁਤ ਲਾਭ ਪਹੁੰਚਾਉਣਗੇ।

ਤੀਜੇ ਕਾਰਜਕਾਲ 'ਚ ਤਿੰਨ ਗੁਣਾ ਤੇਜ਼ੀ ਨਾਲ ਹੋਣਗੇ ਕੰਮ 

ਪ੍ਰਧਾਨ ਮੰਤਰੀ ਨੇ ਕਿਹਾ, ‘ਤੀਜੇ ਕਾਰਜਕਾਲ ਵਿੱਚ ਐਨਡੀਏ ਸਰਕਾਰ ਤਿੰਨ ਗੁਣਾ ਤੇਜ਼ੀ ਨਾਲ ਕੰਮ ਕਰੇਗੀ। ਮਹਾਰਾਸ਼ਟਰ ਵਿੱਚ ਉਦਯੋਗ, ਖੇਤੀਬਾੜੀ ਅਤੇ ਵਿੱਤ ਖੇਤਰ ਦੀ ਤਾਕਤ ਹੈ ਅਤੇ ਇਸ ਨੇ ਮੁੰਬਈ ਨੂੰ ਇੱਕ ਵਿੱਤੀ ਕੇਂਦਰ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਮੁੰਬਈ ਨੂੰ ਫਿਨਟੈਕ ਦੀ ਰਾਜਧਾਨੀ ਅਤੇ ਮਹਾਰਾਸ਼ਟਰ ਨੂੰ ਦੇਸ਼ ਦੀ ਸੈਰ-ਸਪਾਟਾ ਰਾਜਧਾਨੀ ਬਣਾਉਣਾ ਚਾਹੁੰਦਾ ਹਾਂ।

Tags:    

Similar News