ਹੌਂਸਲਾ ਬੁਲੰਦ: ਪੋਲਿੰਗ ਬੂਥ 'ਤੇ ਮਾਸਕ ਤੇ ਆਕਸੀਜਨ ਸਿਲੰਡਰ ਲੈ ਕੇ ਪਹੁੰਚੀ 72 ਸਾਲਾ ਮਹਿਲਾ

17 ਵੀਂ ਲੋਕ ਸਭਾ ਲਈ ਸੱਤਵੇਂ ਗੇੜ ਦੀ ਵੋਟਿੰਗ ਹੋ ਰਹੀ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਾਲ ਨਾਲ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਵੋਟਿੰਗ ਹੋਵੇਗੀ।ਉੱਤਰੀ ਭਾਰਤ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ ਪਰ ਫਿਰ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਦੀ ਮਹਿਲਾ ਦੇ ਹੌਂਸਲਾ ਇੰਨ੍ਹਾਂ ਬੁਲੰਦ ਹੈ 72 ਸਾਲ ਦੀ ਉਮਰ ਵਿੱਚ ਆਕਸੀਜਨ ਸਿਲੰਡਰ ਨਾਲ ਹੀ ਲੈ ਕੇ ਪਹੁੰਚ ਗਈ ਵੋਟ ਪਾਉਣ ਲਈ।

Update: 2024-06-01 07:28 GMT

Himachal Lok Sabha Election 2024 :17 ਵੀਂ ਲੋਕ ਸਭਾ ਲਈ ਸੱਤਵੇਂ ਗੇੜ ਦੀ ਵੋਟਿੰਗ ਹੋ ਰਹੀ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਨਾਲ ਨਾਲ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਵੋਟਿੰਗ ਹੋਵੇਗੀ।ਉੱਤਰੀ ਭਾਰਤ ਵਿੱਚ ਕਹਿਰ ਦੀ ਗਰਮੀ ਪੈ ਰਹੀ ਹੈ ਪਰ ਫਿਰ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਿਮਾਚਲ ਦੀ ਮਹਿਲਾ ਦੇ ਹੌਂਸਲਾ ਇੰਨ੍ਹਾਂ ਬੁਲੰਦ ਹੈ 72 ਸਾਲ ਦੀ ਉਮਰ ਵਿੱਚ ਆਕਸੀਜਨ ਸਿਲੰਡਰ ਨਾਲ ਹੀ ਲੈ ਕੇ ਪਹੁੰਚ ਗਈ ਵੋਟ ਪਾਉਣ ਲਈ।

ਮਿਲੀ ਜਾਣਕਾਰੀ ਅਨੁਸਾਰ ਮਹਿਲਾ ਬਿਮਾਰ ਹੈ ਅਤੇ ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਪੋਲਿੰਗ ਬੂਥ ਉੱਤੇ ਪਹੁੰਚ ਗਈ। ਮਹਿਲਾ ਨੇ ਮਾਸਕ ਪਹਿਣਿਆ ਹੋਇਆ ਸੀ ਅਤੇ ਆਕਸੀਜਨ ਸਿਲੰਡਰ ਵੀ ਨਾਲ ਹੀ ਸੀ ਇਹਦੇਖ ਦੇ ਹੋਏ ਚੋਣ ਅਧਿਕਾਰੀ ਨੇ ਮਹਿਲਾ ਦੇ ਇਸ ਜਜ਼ਬੇ ਨੂੰ ਸਲਾਮ ਕੀਤਾ ਹੈ।

ਮਹਿਲਾ ਬਿਮਲਾ ਸ਼ਰਮਾ ਬਿਲਾਸਪੁਰ ਦੇ ਚੁਵਾੜੀ ਮਤਦਾਨ ਕੇਂਦਰ 'ਚ ਵੋਟਿੰਗ ਪਾਉਣ ਪਹੁੰਚੀ ਸੀ। ਇਸੇ ਤਰ੍ਹਾਂ ਚੰਬਾ ਹੈੱਡਕੁਆਰਟਰ ਦੇ 105 ਸਾਲਾ ਮਾਸਟਰ ਪਿਆਰਾ ਸਿੰਘ ਨੇ ਖੁਦ ਬੂਥ-55 ਦੇ ਪੋਲਿੰਗ ਬੂਥ 'ਤੇ ਪਹੁੰਚ ਕੇ ਆਪਣੀ ਵੋਟ ਪਾਈ ਅਤੇ ਨੌਜਵਾਨਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਹੀ ਪੰਜਾਬ ਵਿੱਚ 103 ਸਾਲ ਦੀ ਬਜ਼ੁਰਗ ਮਹਿਲਾ ਨੇ ਵੋਟ ਪਾਈ ਅਤੇ ਉਸ ਉੱਤੇ ਫੁੱਲਾਂ ਦੀ ਵਰਖਾ ਕੀਤੀ ਗਈ।

Tags:    

Similar News