ਹਰਿਆਣਾ: ਡਿਊਟੀ 'ਚ ਲਾਪ੍ਰਵਾਹੀ ਵਰਤਣ 'ਤੇ MVO ਨੂੰ ਕੀਤਾ ਸਸਪੈਂਡ

ਲੋਕਾਂ ਵੱਲੋਂ ਕੀਤੀ ਗਈ ਸ਼ਿਕਾਇਤਾਂ 'ਤੇ ਜਿਲ੍ਹਾ ਦੇ ਖੇਤਰੀ ਟ੍ਰਾਂਸਪੋਰਟ ਦਫਤਰ ਦੇ ਐਮਵੀਓ ਨੂੰ ਆਪਣੇ ਕੰਮ ਨੁੰ ਸਹੀ ਢੰਗ ਨਾਲ ਨਾ ਕਰਨ ਅਤੇ ਜਰੂਰੀ ਮੀਟਿੰਗਾਂ ਨੂੰ ਅਣਦੇਖਿਆ ਕਰਨ ਦੇ ਕਾਰਨ ਸਸਪੈਂਡ ਕਰ ਦਿੱਤਾ।

Update: 2024-07-19 13:05 GMT

ਚੰਡੀਗੜ੍ਹ: ਹਰਿਆਣਾ ਦੇ ਉਦਯੋਗ ਅਤੇ ਵਪਾਰ ਮੰਤਰੀ ਮੂਲਚੰਦ ਸ਼ਰਮਾ ਨੇ ਅੱਜ ਜਿਲ੍ਹਾ ਚਰਖੀ ਦਾਦਰੀ ਵਿਚ ਜਿਲ੍ਹਾ ਲੋਕ ਸੰਪਰਕ ਅਤੇ ਸ਼ਿਕਾਇਤ ਹੱਲ ਸਮਿਤੀ ਦੀ ਮੀਟਿੰਗ ਵਿਚ ਸ਼ਿਕਾਇਤਾਂ ਦੀ ਸੁਣਵਾਈ ਦੌਰਾਨ ਲੋਕਾਂ ਵੱਲੋਂ ਕੀਤੀ ਗਈ ਸ਼ਿਕਾਇਤਾਂ 'ਤੇ ਜਿਲ੍ਹਾ ਦੇ ਖੇਤਰੀ ਟ੍ਰਾਂਸਪੋਰਟ ਦਫਤਰ ਦੇ ਐਮਵੀਓ ਨੂੰ ਆਪਣੇ ਕੰਮ ਨੁੰ ਸਹੀ ਢੰਗ ਨਾਲ ਨਾ ਕਰਨ ਅਤੇ ਜਰੂਰੀ ਮੀਟਿੰਗਾਂ ਨੂੰ ਅਣਦੇਖਿਆ ਕਰਨ ਦੇ ਕਾਰਨ ਸਸਪੈਂਡ ਕਰ ਦਿੱਤਾ।

ਮੀਟਿੰਗ ਦੌਰਾਨ ਓਵਰਲੋਡ ਨੂੰ ਲੈ ਕੇ ਰੱਖੀ ਗਈ ਸ਼ਿਕਾਇਤ ਵਿਚ ਦਸਿਆ ਗਿਆ ਕਿ ਦਾਦਰੀ ਤੋਂ ਹਰ ਰੋਜ ਹਜਾਰਾਂ ਦੀ ਗਿਣਤੀ ਵਿਚ ਟਰੱਕ ਨਿਕਲਦੇ ਹਨ ਅਤੇ ਜਿਆਦਾਤਰ ਓਵਰਲੋਡ ਹੁੰਦੇ ਹਨ, ਜਿਨ੍ਹਾਂ ਦੇ ਕਾਰਨ ਸੜਕਾਂ ਨੂੰ ਨੁਕਸਨਾ ਹੁੰਦਾ ਹੈ ਅਤੇ ਨਾਲ ਹੀ ਦੁਰਘਟਨਾ ਵੀ ਹੋ ਰਹੀ ਹੈ। ਇੰਨ੍ਹਾਂ ਦੁਰਘਟਨਾਵਾਂ ਵਿਚ ਲੋਕਾਂ ਦੀ ਜਾਣ ਜਾ ਰਹੀ ਹੈ। ਇਸ ਦੇ ਬਾਵਜੂਦ ਖੇਤਰੀ ਟ੍ਰਾਂਸਪੋਰਟ ਦਫਤਰ ਵੱਲੋਂ ਕੋਈ ਕਦਮ ਨਹੀਂ ਚੁਕਿਆ ਜਾ ਰਿਹਾ ਹੈ। ਇਸ 'ਤੇ ਮੰਤਰੀ ਨੇ ਐਮਵੀਓ ਨੂੰ ਆਪਣੀ ਡਿਊਟੀ ਵਿਚ ਲਾਪ੍ਰਵਾਹੀ ਵਰਤਣ ਅਤੇ ਜਰੂਰੀ ਮੀਟਿੰਗਾਂ ਵਿਚ ਗੈਰ-ਹਾਜਰ ਨਹੀਂ ਹੋਣ ਦੇ ਚਲਦੇ ਸਸਪੈਂਡ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ ਸਿਰਫ ਪਾਲਣਾ ਕਰਨਾ, ਓਵਰਲੋਡ ਸਮਸਿਆ ਦਾ ਹੱਲ ਹਨੀਂ ਹੈ। ਅਧਿਕਾਰੀ ਓਵਰਲੋਡ 'ਤੇ ਸਿਰੇ ਤੋਂ ਪਾਬੰਧੀ ਲਗਾਉਣ।

ਓਵਰਲੋਡ ਰੋਕਨ ਲਈ ਸਰਕਾਰ ਦੇ ਨਿਯਮਾਂ ਦਾ ਸਖਤੀ ਨਾਲ ਕਰਨ ਪਾਲਣ

ਮੂਲਚੰਦ ਸ਼ਰਮਾ ਨੇ ਸਕੱਤਰ ਖੇਤਰੀ ਟ੍ਹਾਂਸਪੋਰਟ ਅਥਾਰਿਟੀ ਨੂੰ ਕਿਹਾ ਕਿ ਚਰਖੀ ਦਾਦਰੀ ਜਿਲ੍ਹਾ 'ਤੇ ਵਿਸ਼ੇਸ਼ ਧਿਆਨ ਦੇਣ ਅਤੇ ਨਾਲ ਲਗਦੇ ਜਿਲ੍ਹਿਆਂ ਵਿਚ ਗੱਲ ਕਰ ਕੇ ਉੱਥੇ ਵੀ ਸਖਤਾਈ ਕਰਵਾਉਣ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਜੇਕਰ ਕਿਸੇ ਵਾਹਨ ਦਾ ਤਿੰਨ ਵਾਰ ਓਵਰਲੋਡਿੰਗ ਦਾ ਚਲਾਨ ਕਰ ਦਿੱਤਾ ਜਾਂਦਾ ਹੈ ਤਾਂ ਊਸ ਦਾ ਰਜਿਸਟ੍ਰੇਸ਼ਣ ਰਿਨਯੂ ਨਹੀਂ ਹੋ ਸਕਦਾ ਹੈ। ਅਜਿਹੇ ਹੀ ਦੋ ਵਾਰ ਓਵਰਲੋਡ ਦਾ ਚਾਲਾਨ ਹੋਣ ਵਾਲੇ ਡਰਾਈਵਰ ਦਾ ਲਾਇਸੈਂਸ ਰੱਦ ਹੋ ਸਕਦਾ ਹੈ। ਸਰਕਾਰ ਦੇ ਇੰਨ੍ਹਾਂ ਨਿਯਮਾਂ ਦੀ ਜਿਲ੍ਹਾ ਵਿਚ ਪਾਲਣਾ ਸਕੀਨੀ ਕੀਤੀ ਜਾਵੇ। ਕਿਸੇ ਵੀ ਸੂਰਤ ਵਿਚ ਓਵਰਲੋਡ ਨਾ ਹੋਣ ਦੇਣ।

ਮੀਟਿੰਗ ਦੇ ਬਾਅਦ ਪੱਤਰਕਾਰਾਂ ਨਾਲ ਗਲ ਕਰਦੇ ਹੋਏ ਉਦਯੋਗ ਮੰਤਰੀ ਨੇ ਕਿਹਾ ਕਿ ਅੱਜ ਮੀਟਿੰਗ ਵਿਚ ਕੁੱਲ 14 ਸ਼ਿਕਾਇਤਾਂ ਰੱਖੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 9 ਦਾ ਮੌਕੇ 'ਤੇ ਹੱਲ ਕਰ ਦਿੱਤਾ ਗਿਆ ਹੈ। ਬਾਕੀ ਨੂੰ ਅਗਲੀ ਮੀਟਿੰਗ ਲਈ ਪੈਂਡਿੰਗ ਰੱਖਿਆ ਗਿਆ ਹੈ ਅਤੇ ਇੰਨ੍ਹਾਂ ਦੇ ਹੱਲ ਲਈ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਓਵਰਲੋਡ ਨੂੰ ਲੈ ਕੇ ਸਖਤ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਨਾਗਰਿਕਾਂ ਦੀ ਜਾਣ ਮਾਲ ਦੀ ਸੁਰੱਖਿਆ ਸਰਕਾਰ ਦੀ ਜਿਮੇਵਾਰੀ ਹੈ। ਉਨ੍ਹਾਂ ਨੇ ਦਸਿਆ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇਕ ਕਮੇਟੀ ਬਨਾਉਣ ਦੇ ਨਿਰਦੇਸ਼ ਦਿੱਤੇ ਹਨ, ਤਾਂ ਜੋ ਹਰ ਹਫਤੇ ਓਵਰਲੋਡ ਦੇ ਮਾਮਲੇ ਦੀ ਸਮੀਖਿਆ ਕਰੇਗੀ।

Tags:    

Similar News