ਜਹਾਜ਼ ਕ੍ਰੈਸ਼ ਦੌਰਾਨ ਹਰਿਆਣੇ ਦਾ ਫ਼ੌਜੀ ਜਵਾਨ ਸ਼ਹੀਦ
ਗੁਜਰਾਤ ਦੇ ਜਾਮਨਗਰ ’ਚ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ ਸੀ, ਜਿਸ ਦੌਰਾਨ ਹਰਿਆਣਾ ਦੇ ਫਲਾਈਟ ਲੈਫਟੀਨੈਂਟ ਸਿਧਾਰਥ ਯਾਦਵ ਦੀ ਸ਼ਹਾਦਤ ਹੋ ਗਈ। ਜਿਵੇਂ ਹੀ ਇਹ ਖ਼ਬਰ ਪਰਿਵਾਰਕ ਮੈਂਬਰਾਂ ਤੱਕ ਪੁੱਜੀ ਤਾਂ ਪਰਿਵਾਰ ਸਮੇਤ ਸਾਰੇ ਰੇਵਾੜੀ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ। 23 ਮਾਰਚ ਨੂੰ ਸਿਧਾਰਥ ਦੀ ਮੰਗਣੀ ਹੋਈ ਸੀ ਅਤੇ ਉਹ ਛੁੱਟੀ ਖ਼ਤਮ ਕਰਕੇ 31 ਮਾਰਚ ਨੂੰ ਹੀ ਜਾਮਨਗਰ ਏਅਰਫੋਰਸ ਸਟੇਸ਼ਨ ਪੁੱਜਿਆ ਸੀ।
ਰੇਵਾੜੀ : ਗੁਜਰਾਤ ਦੇ ਜਾਮਨਗਰ ’ਚ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ ਸੀ, ਜਿਸ ਦੌਰਾਨ ਹਰਿਆਣਾ ਦੇ ਫਲਾਈਟ ਲੈਫਟੀਨੈਂਟ ਸਿਧਾਰਥ ਯਾਦਵ ਦੀ ਸ਼ਹਾਦਤ ਹੋ ਗਈ। ਜਿਵੇਂ ਹੀ ਇਹ ਖ਼ਬਰ ਪਰਿਵਾਰਕ ਮੈਂਬਰਾਂ ਤੱਕ ਪੁੱਜੀ ਤਾਂ ਪਰਿਵਾਰ ਸਮੇਤ ਸਾਰੇ ਰੇਵਾੜੀ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ। 23 ਮਾਰਚ ਨੂੰ ਸਿਧਾਰਥ ਦੀ ਮੰਗਣੀ ਹੋਈ ਸੀ ਅਤੇ ਉਹ ਛੁੱਟੀ ਖ਼ਤਮ ਕਰਕੇ 31 ਮਾਰਚ ਨੂੰ ਹੀ ਜਾਮਨਗਰ ਏਅਰਫੋਰਸ ਸਟੇਸ਼ਨ ਪੁੱਜਿਆ ਸੀ।
ਗੁਜਰਾਤ ਦੇ ਜਾਮਨਗਰ ਵਿਚ ਹਵਾਈ ਫ਼ੌਜ ਦੇ ਜਹਾਜ਼ ਕ੍ਰੈਸ਼ ਦੌਰਾਨ ਹਰਿਆਣਾ ਦੇ ਰਹਿਣ ਵਾਲੇ ਫਲਾਇੰਗ ਲੈਫਟੀਨੈਂਟ ਸਿਧਾਰਥ ਯਾਦਵ ਸ਼ਹੀਦ ਹੋ ਗਏ। ਕੁੱਝ ਦਿਨ ਪਹਿਲਾਂ 28 ਮਾਰਚ ਨੂੰ ਉਨ੍ਹਾਂ ਦੀ ਮੰਗਣੀ ਹੋਈ ਸੀ ਅਤੇ 31 ਮਾਰਚ ਨੂੰ ਉਹ ਛੁੱਟੀ ਖ਼ਤਮ ਕਰਕੇ ਆਪਣੀ ਡਿਊਟੀ ’ਤੇ ਪੁੱਜੇ ਸੀ ਪਰ ਜਦੋਂ ਰਾਤ ਦੇ ਸਮੇਂ ਉਹ ਰੂਟੀਨ ਦੇ ਤੌਰ ’ਤੇ ਹਵਾਈ ਫ਼ੌਜ ਦਾ ਲੜਾਕੂ ਜੈੱਟ ਜੈਗੁਆਰ ਉਡਾ ਰਹੇ ਸੀ ਤਾਂ ਜਹਾਜ਼ ਵਿਚ ਸਮੱਸਿਆ ਆ ਗਈ, ਜਿਸ ਤੋਂ ਬਾਅਦ ਇਕ ਪਾਇਲਟ ਨੇ ਖ਼ੁਦ ਨੂੰ ਇੰਜੈਕਟ ਕਰ ਲਿਆ ਪਰ ਰਿਹਾਇਸ਼ੀ ਆਬਾਦੀ ਨੂੰ ਬਚਾਉਣ ਲਈ ਸਿਧਾਰਥ ਨੇ ਸ਼ਹਾਦਤ ਦੇ ਦਿੱਤੀ।
ਦੱਸ ਦਈਏ ਕਿ ਸਿਧਾਰਥ ਦੀ 2016 ਵਿਚ ਐਨਡੀਏ ਵਿਚ ਚੋਣ ਹੋਈ ਸੀ, ਜਿਸ ਤੋਂ ਬਾਅਦ ਤਿੰਨ ਸਾਲ ਦੀ ਟ੍ਰੇਨਿੰਗ ਮਗਰੋੀ ਉਸ ਨੇ ਬਤੌਰ ਫਾਈਟਰ ਪਾਇਲਟ ਹਵਾਈ ਫ਼ੌਜ ਜੁਆਇਨ ਕੀਤੀ ਸੀ। ਹੁਣ ਉਸ ਦੀ ਸ਼ਹਾਦਤ ’ਤੇ ਪੂਰੇ ਰੇਵਾੜੀ ਵਿਚ ਗਮ ਦਾ ਮਾਹੌਲ ਪਾਇਆ ਜਾ ਰਿਹਾ ਏ।