ਭਾਰਤ ਸਰਕਾਰ ਦੁਆਰਾ ਨਵੀਂ ਪੈਨਸ਼ਨ ਸਕੀਮ-ਵਾਤਸਲਿਆ ਦੀ ਕੀਤੀ ਗਈ ਸ਼ੁਰੂਆਤ
ਭਾਰਤ ਸਰਕਾਰ ਦੁਆਰਾ ਨਵੀਂ ਪੈਨਸ਼ਨ ਸਕੀਮ-ਵਾਤਸਲਿਆ ਦੀ ਕੀਤੀ ਗਈ ਸ਼ੁਰੂਆਤ
ਏਨ ਪੀ ਏਸ ਵਤਸੱਲੀਂ ਦੇ ਨਾਮ ਹੇਠ ਕੰਟਰੀਬਿਊਟਰੀ ਪੈਨਸ਼ਨ ਸਕੀਮ ਜੋ ਪੀ ਏਫ ਆਰ ਡੀ ਏ ਦੁਆਰਾ ਨਿਯੰਤ੍ਰਿਤ ਅਤੇ ਸੰਚਾਲਿਤ ਕੀਤੀ ਜਾਂਦੀ ਹੈ, ਨੂੰ ਅੱਜ ਵਿੱਤ ਮੰਤਰੀ, ਭਾਰਤ ਸਰਕਾਰ, ਸ਼੍ਰੀਮਤੀ ਨਿਰਮਲਾ ਸਟੀਤਾਰਮਨ ਦੁਆਰਾ ਲਾਂਚ ਕੀਤਾ ਗਿਆ। ਲਾਂਚਿੰਗ ਦਾ ਸਿੱਧਾ ਪ੍ਰਸਾਰਣ ਅੱਜ ਲੀਡ ਬੈਂਕ ਦਫ਼ਤਰ, ਪਟਿਆਲਾ ਵੱਲੋਂ ਸਰਕਾਰੀ ਮੈਰੀਟੋਰੀਅਸ ਸਕੂਲ, ਪਟਿਆਲਾ ਵਿਖੇ ਕੀਤਾ ਗਿਆ। ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਦੇ ਖੇਤਰੀ ਮੈਨੇਜਰ ਪ੍ਰਵੀਨ ਪ੍ਰਸਾਦ ਸਮੇਤ ਸਟੇਟ ਲੈਵਲ ਬੈਂਕਰਜ਼ ਕਮੇਟੀ (ਐਸ.ਐਲ.ਬੀ.ਸੀ.), ਪੰਜਾਬ ਦੇ ਅਧਿਕਾਰੀ ਹਾਜ਼ਰ ਸਨ।
ਇਸ ਮੌਕੇ 'ਤੇ ਸ਼੍ਰੀ ਪਰਵੀਨ ਪ੍ਰਸਾਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸਕੀਮ ਪੈਨਸ਼ਨ ਪ੍ਰਾਪਤ ਸਮਾਜ ਦੀ ਸਿਰਜਣਾ ਦੇ ਅੰਤਮ ਉਦੇਸ਼ ਨਾਲ ਬੱਚਿਆਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ 18 ਸਾਲ ਤੱਕ ਦੇ ਸਾਰੇ ਨਾਬਾਲਗ ਨਾਗਰਿਕ ਇਸ ਸਕੀਮ ਵਿੱਚ ਸ਼ਾਮਲ ਹੋ ਸਕਦੇ ਹਨ। ਖਾਤਾ ਖੋਲ੍ਹਣ ਲਈ ਘੱਟੋ-ਘੱਟ ਯੋਗਦਾਨ ਰੁਪਏ 1,000/-ਹੈ। ਨਾਬਾਲਗ ਇਸ ਸਕੀਮ ਦੇ ਇਕੱਲੇ ਲਾਭਪਾਤਰੀ ਹੋਣਗੇ ਅਤੇ ਮਾਪੇ/ਸਰਪ੍ਰਸਤ ਨਾਬਾਲਗਾਂ ਦੇ ਨਾਮ 'ਤੇ ਖਾਤਾ ਖੋਲ੍ਹ ਸਕਦੇ ਹਨ ਅਤੇ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਾਬਾਲਗ ਖਾਤਾਧਾਰਕ ਦੁਆਰਾ 18 ਸਾਲ ਦੀ ਉਮਰ ਪੂਰੀ ਹੋਣ 'ਤੇ ਨਿਯਮਤ ਏਨ ਪੀ ਏਸਖਾਤੇ ਵਿੱਚ ਨਿਰਵਿਘਨ ਰੂਪਾਂਤਰਨ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਖਾਤਾ ਧਾਰਕ ਦੁਆਰਾ ਵੱਧ ਤੋਂ ਵੱਧ ਯੋਗਦਾਨ ਦੀ ਕੋਈ ਸੀਮਾ ਨਹੀਂ ਹੋਵੇਗੀ।
ਲੀਡ ਬੈਂਕ ਮੈਨੇਜਰ ਰਾਜੀਵ ਸਰਹਿੰਦੀ ਨੇ ਦੱਸਿਆ ਕਿ ਬੱਚਿਆਂ ਲਈ ਆਨਲਾਈਨ ਕਠਪੁਤਲੀ ਅਤੇ ਮੈਜਿਕ ਸ਼ੋਅ ਦੇ ਨਾਲ-ਨਾਲ ਕੁਇਜ਼ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰੀ ਮੈਰੀਟੋਰੀਅਸ ਸਕੂਲ, ਪਟਿਆਲਾ ਦੇ ਸਹਿਯੋਗ ਨਾਲ ਪ੍ਰਿੰਸੀਪਲ ਸ਼੍ਰੀਮਤੀ ਦੀਪ ਮਾਲਾ ਅਤੇ ਵਾਈਸ ਪ੍ਰਿੰਸੀਪਲ ਗਗਨ ਬਾਂਸਲ ਦੀ ਯੋਗ ਅਗਵਾਈ ਵਿੱਚ ਨੁੱਕੜ ਨਾਟਕ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ ਲੀਡ ਬੈਂਕ ਆਫਿਸ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੇ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡੀਡੀਐਮ ਨਬਾਰਡ ਪਰਵਿੰਦਰ ਕੌਰ ਨਾਗਰਾ ਨੇ ਹਾਜ਼ਰ ਬੱਚਿਆਂ ਨੂੰ ਮਿਠਾਈਆਂ ਅਤੇ ਤੋਹਫ਼ੇ ਵੰਡੇ।
ਇਸ ਮੌਕੇ ਐਸ.ਬੀ.ਆਈ ਦੇ ਮ੍ਰਿਤੁੰਜਯ ਕੁਮਾਰ ਸਿੰਘ, ਜਸਵਿੰਦਰ ਸ਼ਰਮਾ, ਸ਼ਬਨਮ, ਕੰਵਲਜੀਤ ਸਿੰਘ ਅਤੇ ਅਮਰੀਕ ਸਿੰਘ ਸ਼ਾਮਲ ਰਹੇ ।