ਖ਼ੁਸ਼ਖ਼ਬਰੀ, ਹੁਣ ਜੜ੍ਹੋਂ ਖ਼ਤਮ ਹੋਵੇਗੀ ਸ਼ੂਗਰ ਦੀ ਬਿਮਾਰੀ!

ਸ਼ੂਗਰ ਦੇ ਮਰੀਜ਼ਾਂ ਲਈ ਵੱਡੀ ਖ਼ੁਸ਼ਖ਼ਬਰੀ ਆ ਗਈ ਐ ਕਿਉਂਕਿ ਹੁਣ ਵਿਗਿਆਨੀਆਂ ਨੇ ਅਜਿਹਾ ਇਲਾਜ ਲੱਭ ਲਿਆ ਏ, ਜਿਸ ਨਾਲ ਸ਼ੂਗਰ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇਗਾ ਜਦਕਿ ਹੁਣ ਤੱਕ ਇਹੀ ਮੰਨਿਆ ਜਾਂਦਾ ਸੀ ਕਿ ਸ਼ੂਗਰ ਨੂੰ ਕਦੇ ਖ਼ਤਮ ਨਹੀਂ ਕੀਤਾ ਜਾ ਸਕਦਾ ਪਰ ਇਸ ਨਵੀਂ ਖੋਜ ਨੇ ਦਿਖਾ ਦਿੱਤਾ ਏ ਕਿ ਹੁਣ...

Update: 2024-07-17 11:08 GMT

ਨਵੀਂ ਦਿੱਲੀ : ਸ਼ੂਗਰ ਦੇ ਮਰੀਜ਼ਾਂ ਲਈ ਵੱਡੀ ਖ਼ੁਸ਼ਖ਼ਬਰੀ ਆ ਗਈ ਐ ਕਿਉਂਕਿ ਹੁਣ ਵਿਗਿਆਨੀਆਂ ਨੇ ਅਜਿਹਾ ਇਲਾਜ ਲੱਭ ਲਿਆ ਏ, ਜਿਸ ਨਾਲ ਸ਼ੂਗਰ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇਗਾ ਜਦਕਿ ਹੁਣ ਤੱਕ ਇਹੀ ਮੰਨਿਆ ਜਾਂਦਾ ਸੀ ਕਿ ਸ਼ੂਗਰ ਨੂੰ ਕਦੇ ਖ਼ਤਮ ਨਹੀਂ ਕੀਤਾ ਜਾ ਸਕਦਾ ਪਰ ਇਸ ਨਵੀਂ ਖੋਜ ਨੇ ਦਿਖਾ ਦਿੱਤਾ ਏ ਕਿ ਹੁਣ ਸ਼ੂਗਰ ਵਰਗੀ ਲਾ ਇਲਾਜ ਮੰਨੀ ਜਾਂਦੀ ਬਿਮਾਰੀ ਵੀ ਜੜ੍ਹੋਂ ਖ਼ਤਮ ਹੋਵੇਗੀ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਵਿਗਿਆਨੀਆਂ ਦੀ ਇਹ ਨਵੀਂ ਖੋਜ, ਜਿਸ ਨਾਲ ਜੜ੍ਹੋਂ ਖ਼ਤਮ ਹੋਵੇਗੀ ਸ਼ੂਗਰ।

ਸ਼ੂਗਰ ਨੂੰ ਲੈ ਕੇ ਹੁਣ ਤੱਕ ਇਹ ਕਿਹਾ ਜਾਂਦਾ ਏ ਕਿ ਇਸ ਬਿਮਾਰੀ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਪਰ ਹੁਣ ਵਿਗਿਆਨੀਆਂ ਨੇ ਇਕ ਅਜਿਹਾ ਇਲਾਜ ਤਿਆਰ ਕੀਤਾ ਏ, ਜਿਸ ਦੇ ਜ਼ਰੀਏ ਸ਼ੂਗਰ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇਗਾ। ਦਰਅਸਲ ਵਿਗਿਆਨੀਆਂ ਵੱਲੋਂ ਇਕ ਅਜਿਹੀ ਡਰੱਗ ਥੈਰੇਪੀ ਦੀ ਖੋਜ ਕੀਤੀ ਗਈ ਐ, ਜਿਸ ਦੀ ਮਦਦ ਨਾਲ ਸ਼ੂਗਰ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕਦਾ ਏ। ਚੂਹਿਆਂ ’ਤੇ ਇਸ ਇਲਾਜ ਦੀ ਵਰਤੋਂ ਕੀਤੀ ਚੁੱਕੀ ਐ ਜੋ 100 ਫ਼ੀਸਦੀ ਸਫ਼ਲ ਰਹੀ ਐ ਅਤੇ ਹੁਣ ਇਸ ਦੀ ਵਰਤੋਂ ਮਨੁੱਖਾਂ ’ਤੇ ਕੀਤੀ ਜਾਵੇਗੀ। ਸਾਇੰਸ ਟ੍ਰਾਂਸਲੇਸ਼ਨਲ ਮੈਡੀਸਨ ਜਨਰਲ ਦੇ ਅਨੁਸਾਰ ਇਹ ਕ੍ਰਾਂਤੀਕਾਰੀ ਡਰੱਗ ਥੈਰੇਪੀ ਪਨਕ੍ਰੀਅਸ ਵਿਚ ਬੀਟਾ ਸੈੱਲਾਂ ਨੂੰ ਸਗਰਮਰ ਕਰਕੇ ਇੰਸੁਲਿਨ ਦੀ ਪੈਦਾਵਾਰ ਨੂੰ 700 ਫ਼ੀਸਦੀ ਤੱਕ ਵਧਾ ਸਕਦੀ ਐ। ਜੇਕਰ ਇਹ ਇਲਾਜ ਮਨੁੱਖਾਂ ’ਤੇ ਸਫ਼ਲ ਹੋਇਆ ਤਾਂ ਯਕੀਨੀ ਤੌਰ ’ਤੇ ਇਸ ਨਾਲ ਕਰੋੜਾਂ ਲੋਕਾਂ ਦੇ ਜੀਵਨ ਨੂੰ ਬਚਾਇਆ ਜਾ ਸਕੇਗਾ।

Full View

ਜਾਣਕਾਰੀ ਅਨੁਸਾਰ ਜੇਕਰ ਪੈਨਕ੍ਰੀਅਸ ਸਿਹਤਮੰਦ ਐ ਤਾਂ ਇਸ ਦੇ ਬੀਟਾ ਸੈੱਲ ਸਹੀ ਢੰਗ ਨਾਲ ਇੰਸੁਲਿਨ ਪੈਦਾ ਕਰਦੇ ਨੇ ਪਰ ਜੇਕਰ ਬੀਟਾ ਸੈੱਲ ਖ਼ਰਾਬ ਹੋ ਜਾਣ ਤਾਂ ਇੰਸੁਲਿਨ ਦਾ ਉਤਪਾਦਨ ਘੱਟ ਜਾਂਦਾ ਏ। ਆਮ ਤੌਰ ’ਤੇ ਸ਼ੂਗਰ ਵਿਚ ਬੀਟਾ ਸੈੱਲ ਖ਼ਰਾਬ ਹੋ ਜਾਂਦੇ ਨੇ ਜਾਂ ਕੰਮ ਕਰਨਾ ਬੰਦ ਕਰ ਦਿੰਦੇ ਨੇ। ਇਸੇ ਕਰਕੇ ਹੀ ਖ਼ਤਰਨਾਕ ਕਿਸਮ ਦੀ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਰੋਜ਼ਾਨਾ ਇੰਸੁਲਿਨ ਲੈਣੀ ਪੈਂਦੀ ਐ। ਵਿਗਿਆਨੀਆਂ ਵੱਲੋਂ ਖ਼ਰਾਬ ਪਏ ਬੀਟਾ ਸੈੱਲਾਂ ਨੂੰ ਮੁੜ ਤੋਂ ਸਰਗਰਮ ਕਰਨ ’ਤੇ ਹੀ ਪਿਛਲੇ ਕਈ ਸਾਲਾਂ ਤੋਂ ਖੋਜ ਕੀਤੀ ਜਾ ਰਹੀ ਐ। ਕੁੱਝ ਖੋਜਾਂ ਵਿਚ ਸਟੈਮ ਸੈੱਲਾਂ ਨੂੰ ਮੁੜ ਵਿਕਸਤ ਕਰਨ ਅਤੇ ਬੀਟਾ ਸੈੱਲਾਂ ਨੂੰ ਸਰਗਰਮ ਕਰਨ ਦੀ ਤਕਨੀਕ ’ਤੇ ਕੰਮ ਕੀਤਾ ਜਾ ਰਿਹਾ ਏ।

ਨਵੇਂ ਅਧਿਐਨ ਦੇ ਮੁਤਾਬਕ ਅਜਿਹੀ ਦਵਾਈ ਤਿਆਰ ਕੀਤੀ ਗਈ ਐ, ਜਿਸ ਨੂੰ ਖਾਣ ਨਾਲ ਬੀਟਾ ਸੈੱਲ ਸਰੀਰ ਦੇ ਅੰਦਰ ਆਪਣੇ ਆਪ ਬਣਨੇ ਸ਼ੁਰੂ ਹੋ ਜਾਣਗੇ। ਤਿੰਨ ਮਹੀਨਿਆਂ ਦੇ ਅੰਦਰ ਇੰਸੁਲਿਨ ਉਚਿਤ ਪੱਧਰ ’ਤੇ ਪਹੁੰਚ ਜਾਵੇਗਾ। ਰਿਪੋਰਟ ਮੁਤਾਬਕ ਇਸ ਥੈਰੇਪੀ ਵਿਚ ਦੋ ਦਵਾਈਆਂ ਤਿਆਰ ਕੀਤੀਆਂ ਗਈਆਂ ਨੇ, ਜਿਨ੍ਹਾਂ ਵਿਚੋਂ ਇਕ ਐ ਹਾਰਮਾਈਨ ਜੋ ਇਕ ਕੁਦਰਤੀ ਮਿਸ਼ਰਣ ਐ ਜੋ ਕੁੱਝ ਪੌਦਿਆਂ ਵਿਚ ਵੀ ਪਾਇਆ ਜਾਂਦਾ ਏ ਅਤੇ ਦੂਜੀ ਦਵਾਈ ਜੀਐਲਪੀ1 ਰੀਸੈਪਟਰ ਐ ਜੋ ਕਿ ਭਾਰ ਘਟਾਉਣ ਦੀ ਦਵਾਈ ਐ। ਹਾਰਮਾਈਨ ਬੀਟਾਂ ਸੈੱਲਾਂ ਵਿਚ ਡੀਵਾਈਆਰਕੇ1 ਏ ਐਨਜ਼ਾਈਮ ਨੂੰ ਆਰਾਮ ਦਿੰਦਾ ਏ।

ਜਾਣਕਾਰੀ ਅਨੁਸਾਰ ਵਿਗਿਆਨੀਆਂ ਨੇ ਨੁਕਸਾਨੇ ਗਏ ਮਨੁੱਖੀ ਬੀਟਾ ਸੈੱਲਾਂ ਨੂੰ ਚੂਹੇ ਵਿਚ ਟ੍ਰਾਂਸਪਲਾਂਟ ਕੀਤਾ ਅਤੇ ਫਿਰ ਇਸ ਥੈਰੇਪੀ ਨਾਲ ਟੀਕਾ ਲਗਾਇਆ। ਇਸ ਤੋਂ ਬਾਅਦ ਅਧਿਐਨ ਵਿਚ ਦੇਖਿਆ ਗਿਆ ਕਿ ਤਿੰਨ ਮਹੀਨਿਆਂ ਦੇ ਅੰਦਰ ਬੀਟਾ ਸੈੱਲਾਂ ਵਿਚ 700 ਫੀਸਦੀ ਦਾ ਵਾਧਾ ਹੋਇਆ। ਇਸ ਖੋਜ ਨਾਲ ਵਿਗਿਆਨੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਏ ਕਿਉਂਕਿ ਇਸ ਲਾ ਇਲਾਜ ਬਿਮਾਰੀ ਨੂੰ ਹੁਣ ਜੜ੍ਹ ਤੋਂ ਖ਼ਤਮ ਕੀਤਾ ਜਾ ਸਕੇਗਾ। ਹਾਲਾਂਕਿ ਅਜੇ ਤੱਕ ਇਹ ਤਕਨੀਕ ਕਦੋਂ ਤੱਕ ਲਾਗੂ ਹੋਵੇਗਾ, ਇਸ ਬਾਰੇ ਫਿਲਹਾਲ ਅਜੇ ਕੁੱਝ ਨਹੀਂ ਕੀਤਾ ਜਾ ਸਕਦਾ ਪਰ ਲੋਕਾਂ ਵਿਚ ਉਮੀਦ ਜ਼ਰੂਰ ਪੈਦਾ ਹੋ ਗਈ ਐ।

Tags:    

Similar News