Union Budget 2024-25 : ਮੋਦੀ ਸਰਕਾਰ 3.0 ਦਾ ਪਹਿਲਾ ਆਮ ਬਜਟ; ਕੀ ਕਿਸਾਨਾਂ ਨੂੰ ਮਿਲੇਗੀ ਰਾਹਤ, ਪੈਟਰੋਲ- ਡੀਜ਼ਲ ਤੇ ਸਿਲੰਡਰ ਹੋਵੇਗਾ ਸਸਤਾ? ਕੀ ਘਟੇਗੀ ਮਹਿੰਗਾਈ?

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਮੋਦੀ ਸਰਕਾਰ ਦਾ ਬਜਟ 3.0 ਪੇਸ਼ ਕਰਨ ਜਾ ਰਹੀ ਹੈ।;

Update: 2024-07-23 04:26 GMT

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਮੋਦੀ ਸਰਕਾਰ ਦਾ ਬਜਟ 3.0 ਪੇਸ਼ ਕਰਨ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਉਨ੍ਹਾਂ ਵੱਲੋਂ ਪੇਸ਼ ਕੀਤਾ ਗਿਆ ਇਹ 7ਵਾਂ ਬਜਟ ਹੋਵੇਗਾ। ਇਸ ਤੋਂ ਪਹਿਲਾਂ, ਇਹ ਚੋਣ ਸਾਲ ਹੋਣ ਕਾਰਨ, 1 ਫਰਵਰੀ ਨੂੰ ਪੇਸ਼ ਕੀਤੇ ਗਏ ਅੰਤਰਿਮ ਬਜਟ ਵਿੱਚ ਕੋਈ ਮਹੱਤਵਪੂਰਨ ਨੀਤੀਗਤ ਬਦਲਾਅ ਨਹੀਂ ਦੇਖਿਆ ਗਿਆ ਸੀ। ਨਾਲ ਹੀ ਸਰਕਾਰ ਦੇ ਅੰਤਰਿਮ ਬਜਟ ਵਿੱਚ ਮੱਧ ਵਰਗ ਲਈ ਵਿਸ਼ੇਸ਼ ਐਲਾਨ ਸ਼ਾਮਲ ਨਹੀਂ ਕੀਤੇ ਗਏ। ਹਾਲਾਂਕਿ ਹੁਣ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਸਰਕਾਰ ਪੂਰੇ ਬਜਟ 'ਚ ਟੈਕਸ ਦਾਤਾਵਾਂ ਅਤੇ ਔਰਤਾਂ ਲਈ ਵੱਡੇ ਐਲਾਨ ਕਰ ਸਕਦੀ ਹੈ।

ਮੋਦੀ ਸਰਕਾਰ 3-0 ਦਾ ਪਹਿਲਾ ਆਮ ਬਜਟ ਅੱਜ

ਵਿੱਤ ਮੰਤਰੀ ਨਿਰਮਲਾ ਸੀਤਾਰਮਨ 11 ਵਜੇ ਪੇਸ਼ ਕਰਨਗੇ ਬਜਟ

7ਵੀਂ ਵਾਰ ਬਜਟ ਪੇਸ਼ ਕਰਨ ਵਾਲੀ ਪਹਿਲੀ ਵਿੱਤ ਮੰਤਰੀ ਬਣਨਗੇ ਨਿਰਮਲਾ ਸੀਤਾਰਮਨ

ਕਿਸਾਨਾਂ ਨੂੰ ਵੱਡਾ ਤੋਹਫਾ ਦੇਣ ਦੀ ਤਿਆਰੀ ’ਚ ਸਰਕਾਰ

ਬੁਨਿਆਦੀ ਢਾਂਚੇ ਤੇ ਖੇਤੀ ’ਤੇ ਹੋ ਸਕਦਾ ਹੈ ਫੋਕਸ

ਹਰ ਵਰਗ ਨੂੰ ਬਜਟ ਤੋਂ ਉਮੀਦਾਂ

ਇਸ ਦੇ ਨਾਲ ਹੀ ਕੁਝ ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਨਵੀਂ ਪੈਨਸ਼ਨ ਪ੍ਰਣਾਲੀ ਅਤੇ ਆਯੁਸ਼ਮਾਨ ਭਾਰਤ ਵਰਗੀਆਂ ਸਮਾਜਿਕ ਸੁਰੱਖਿਆ ਨਾਲ ਜੁੜੀਆਂ ਯੋਜਨਾਵਾਂ ਨੂੰ ਲੈ ਕੇ ਆਮ ਬਜਟ 'ਚ ਕੁਝ ਐਲਾਨ ਹੋ ਸਕਦੇ ਹਨ। ਇਸ ਦੇ ਨਾਲ ਹੀ ਕੁਝ ਲੋਕ ਇਨਕਮ ਟੈਕਸ ਦੇ ਮਾਮਲੇ 'ਚ ਰਾਹਤ ਦੀ ਉਮੀਦ ਜਤਾ ਰਹੇ ਹਨ।

ਕਿੱਥੇ ਮਿਲਣਗੇ ਦਸਤਾਵੇਜ਼

ਕੇਂਦਰੀ ਬਜਟ 2024 ਦੇ ਦਸਤਾਵੇਜ਼ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੁਆਰਾ ਪੇਸ਼ ਕੀਤੇ ਜਾਣ ਤੋਂ ਬਾਅਦ ਆਨਲਾਈਨ ਉਪਲਬਧ ਕਰਵਾਏ ਜਾਣਗੇ। ਤੁਸੀਂ ਇਹਨਾਂ ਦਸਤਾਵੇਜ਼ਾਂ ਨੂੰ ਸਰਕਾਰ ਦੀ ਅਧਿਕਾਰਤ ਵੈੱਬਸਾਈਟ www.indiabudget.gov.in 'ਤੇ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਵਿੱਚ ਦੇਖ ਸਕਦੇ ਹੋ।

ਸੱਤਵੀਂ ਵਾਰ ਬਜਟ ਪੇਸ਼ ਕਰਨਗੇ ਨਿਰਮਲਾ ਸੀਤਾਰਮਨ

ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਲਕੇ 23 ਜੁਲਾਈ ਮੰਗਲਵਾਰ ਨੂੰ ਲੋਕ ਸਭਾ ਵਿੱਚ ਲਗਾਤਾਰ ਸੱਤਵੀਂ ਵਾਰ 2024-25 ਦਾ ਬਜਟ ਅਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੇ ਤੀਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕਰਨਗੇ। 2024 ਦੀਆਂ ਆਮ ਚੋਣਾਂ ਅਤੇ ਨਵੀਂ ਸਰਕਾਰ ਦੇ ਗਠਨ ਕਾਰਨ ਕੇਂਦਰੀ ਬਜਟ 2024 ਜੁਲਾਈ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅੰਤਰਿਮ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਗਿਆ ਸੀ। ਆਮ ਤੌਰ 'ਤੇ ਅੰਤਰਿਮ ਬਜਟ ਆਮ ਚੋਣਾਂ ਤੋਂ ਇਕ ਸਾਲ ਪਹਿਲਾਂ ਪੇਸ਼ ਕੀਤਾ ਜਾਂਦਾ ਹੈ ਅਤੇ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪੂਰਾ ਬਜਟ ਪੇਸ਼ ਕੀਤਾ ਜਾਂਦਾ ਹੈ।

Tags:    

Similar News